
ਫਰੀਦਕੋਟ ਪੁੱਜੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ
ਚੰਡੀਗੜ੍ਹ: ਪੰਜਾਬ ਵਿਚ ਪਾਣੀ ਇਕ ਗੰਭੀਰ ਮੁੱਦਾ ਬਣਿਆ ਹੋਇਆ ਹੈ। ਲੋਕ ਇਨਸਾਫ਼ ਪਾਰਟੀ ਵੱਲੋਂ ਸਾਡਾ ਪਾਣੀ ਸਾਡਾ ਹੱਖ ਜਨ ਅੰਦੋਲਨ ਚਲਾਇਆ ਗਿਆ ਹੈ। ਇਸ ਤਹਿਤ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅੱਜ ਫਰੀਦਕੋਟ ਪਹੁੰਚੇ ਹਨ। ਇਸ ਦੌਰਾਨ ਉਹਨਾਂ ਨੇ ਪੰਜਾਬ ਦੇ ਦਰਿਆਈ ਪਾਣੀ ਲੁੱਟੇ ਜਾਣ ਦੀ ਗੱਲ ਕਹੀ।
Simarjeet Singh Bains
ਇਸ ਤੋਂ ਇਲਾਵਾ ਉਹਨਾਂ ਨੇ ਰਾਜਸਥਾਨ ਨੂੰ ਜਾਂਦੇ ਨਹਿਰੀ ਪਾਣੀ ਦੀ ਕੀਮਤ ਵਸੂਲਣ ਲਈ ਵੀ ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਕੋਲ ਪਟੀਸ਼ਨ ਦਾਖ਼ਲ ਕਰਨ ਦੀ ਗੱਲ ਆਖੀ। ਇਸੇ ਅੰਦੋਲਨ ਤਹਿਤ ਫਰੀਦਕੋਟ ਪਹੁੰਚੇ ਬੈਂਸ ਨੇ ਪਾਰਟੀ ਵਰਕਰਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਕੁਦਰਤ ਨੇ ਜਿਸ ਵੀ ਸੂਬੇ ਨੂੰ ਜੋ ਖਣਿਜ ਦਿੱਤਾ ਹੈ ਜਾਂ ਜੋ ਸੰਪਤੀ ਦਿੱਤੀ ਹੈ, ਉਹ ਉਸ ਨੂੰ ਬਾਕੀ ਸੂਬਿਆਂ ਨੂੰ ਮੁਫ਼ਤ ਨਹੀਂ ਦਿੰਦੇ, ਪਰ ਇਕੱਲਾ ਪੰਜਾਬ ਹੀ ਹੈ ਜਿਸ ਦੇ ਦਰਿਆਈ ਪਾਣੀਆਂ ਨੂੰ ਮੁਫਤ ਵਿਚ ਗੁਆਂਢੀ ਰਾਜਾਂ ਨੂੰ ਦਿੱਤਾ ਜਾ ਰਿਹਾ ਹੈ।
Simarjeet Singh Bains
ਉਸ ਨੇ ਅੱਗੇ ਕਿਹਾ ਕਿ ਪੰਜਾਬ ਦੇ ਕਿਸਾਨ ਟਿਊਬਵੈਲਾਂ ਰਾਹੀਂ ਪਾਣੀ ਦੀ ਵਰਤੋਂ ਕਰ ਰਹੇ ਹਨ ਜਿਸ ਨਾਲ ਪਾਣੀ ਦਾ ਪੱਧਰ ਹੇਠਾਂ ਡਿੱਗਦਾ ਜਾ ਰਿਹਾ ਹੈ। ਲੋਕ ਇਨਸਾਫ਼ ਪਾਰਟੀ ਪੰਜਾਬ ਨੂੰ ਕੰਗਾਲੀ ਦੇ ਦੌਰ ਵਿਚੋਂ ਕੱਢਣ, ਪੰਜਾਬ ਦੇ ਹੱਕਾਂ ਲਈ ਲੜਨ ਤੇ ਪੰਜਾਬ ਨੂੰ ਮਾਰੂਥਲ ਬਣਨ ਤੋਂ ਰੋਕਣ ਲਈ ਸਾਡਾ ਪਾਣੀ ਸਾਡਾ ਹੱਕ ਜਨ ਅੰਦੋਲਨ ਕਰ ਰਹੀ ਹੈ।
ਇਸ ਅੰਦੋਲਨ ਦੇ ਤਹਿਤ ਦੋ ਮਹੀਨਿਆਂ ਅੰਦਰ 21 ਲੱਖ ਲੋਕਾਂ ਦੇ ਦਸਤਖਤਾਂ ਵਾਲੀ ਪਟੀਸ਼ਨ ਪੰਜਾਬ ਵਿਧਾਨ ਸਭਾ ਪਟੀਸ਼ਨ ਕਮੇਟੀ ਕੋਲ ਦਰਜ ਕੀਤੀ ਜਾਵੇਗੀ। ਰਾਜਸਥਾਨ ਨੂੰ ਮੁਫ਼ਤ ਦਿੱਤੇ ਜਾ ਰਹੀ ਪਾਣੀ ਦੀ ਹੁਣ ਤੱਕ ਦੀ ਬਣਦੀ ਕੀਮਤ ਕਰੀਬ, ਜੋ ਕਰੀਬ 16 ਲੱਖ ਕਰੋੜ ਰੁਪਏ ਬਣਦੀ ਹੈ, ਵਸੂਲਣ ਲਈ ਲੜਾਈ ਲੜੀ ਜਾਏਗੀ। ਉਹਨਾਂ ਕਿਹਾ ਕਿ ਉਹ ਅਪਣਾ ਹੱਕ ਲੈ ਕੇ ਹੀ ਰਹਿਣਗੇ।