ਕੁੱਤੇ ਨੇ ਆਪ ਮੌਤ ਸਹੇੜ ਲਈ ਪਰ ਮਾਲਕ ਦਾ ਵਾਲ ਵਿੰਗ ਨਹੀਂ ਹੋਣ ਦਿਤਾ
Published : Jul 16, 2019, 8:53 am IST
Updated : Apr 10, 2020, 8:21 am IST
SHARE ARTICLE
Dog Death In Derabassi
Dog Death In Derabassi

ਜਸਪ੍ਰੀਤ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਇਥੇ ਥਾਂ-ਥਾਂ 'ਤੇ ਕਰੰਟ ਵਾਲੀ ਨੰਗੀਆਂ ਤਾਰਾਂ ਜਮੀਨ 'ਤੇ ਵਿੱਛਿਆ ਪਈਆ ਹਨ

ਡੇਰਾ ਬੱਸੀ (ਗੁਰਜੀਤ ਇਸਾਪੁਰ) : ਬੀਤੀ ਰਾਤ ਡੇਰਾ ਬੱਸੀ ਵਿਖੇ ਸਥਿਤ ਐਸ.ਬੀ.ਪੀ. ਹਾਊਸਿੰਗ ਪ੍ਰਾਜੈਕਟ 'ਚ ਵਾਪਰੇ ਹਾਦਸੇ 'ਚ ਇਕ ਪਾਲਤੂ ਕੁੱਤਾ ਆਪ ਮਰ ਕੇ ਅਪਣੇ ਮਾਲਕ ਦੀ ਜਾਨ ਬਚਾ ਗਿਆ। ਪ੍ਰਾਜੈਕਟ ਦੇ ਅੰਦਰ ਬਿਜਲੀ ਦੀ ਨੰਗੀ ਤਾਰ ਉਪਰੋ ਥਾਂ-ਥਾਂ ਖੜ੍ਹੇ ਬਰਸਾਤੀ ਪਾਣੀ ਕਰ ਕੇ ਵਾਪਰੇ ਹਾਦਸੇ 'ਚ ਇਕ ਵਿਅਕਤੀ ਦੀ ਵੀ ਜਾਨ ਜਾ ਸਕਦੀ ਸੀ, ਜੇਕਰ ਉਸ ਦਾ ਕੁੱਤਾ ਪਾਣੀ 'ਚ ਪਈ ਬਿਜਲੀ ਵਾਲੀ ਨੰਗੀ ਤਾਰ ਦੀ ਲਪੇਟ 'ਚ ਆਏ ਅਪਣੇ ਮਾਲਕ ਦੇ ਹੱਥ 'ਤੇ ਵੱਢ ਦੇ ਉਸ ਨੂੰ ਪਿਛੇ ਨਾ ਧੱਕਾ ਮਾਰਦਾ। ਇਸ ਹਾਦਸੇ ਕਰ ਕੇ ਜਿਥੇ ਐਸ.ਬੀ.ਪੀ. ਵਿਖੇ ਬਣੇ ਫਲੈਟਾਂ 'ਚ ਰਹਿਣ ਵਾਲੇ ਲੋਕਾਂ 'ਚ ਰੋਸ਼ ਪਾਇਆ ਜਾ ਰਿਹਾ ਹੈ। 

ਮਾਮਲੇ ਦੀ ਜਾਣਕਾਰੀ ਦਿੰਦੇ ਮ੍ਰਿਤਕ ਕੁੱਤੇ ਦੇ ਮਾਲਕ ਜਸਪ੍ਰੀਤ ਸਿੰਘ ਬੇਦੀ ਨੇ ਦੱਸਿਆ ਕਿ ਉਹ ਇੱਕ ਸਾਲ ਪਹਿਲਾਂ ਐਸ.ਬੀ.ਪੀ. ਵਿਖੇ ਬਣੇ ਫਲੈਟ 'ਚ ਪਰਿਵਾਰ ਅਤੇ ਆਪਣੇ ਪਾਲਤੂ ਕੁੱਤੇ ਨਾਲ ਰਹਿਣ ਆਇਆ ਸੀ। ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਉਹ ਆਪਣੇ ਲੈਬਰਾ ਕੁੱਤੇ ਨੂੰ ਫਲੈਟਾਂ ਨੇੜੇ ਘੁੰਮਾ ਰਿਹਾ ਸੀ ਤਾਂ ਰਾਹ 'ਚ ਖੜ੍ਹੇ ਬਰਸਾਤੀ ਪਾਣੀ ਵਿਚੋਂ ਨਿਕਲਦੇ ਸਮੇਂ ਅਚਾਨਕ ਉਸ ਦੇ ਕੁੱਤੇ ਨੂੰ ਕਰੰਟ ਲਗਿਆ, ਜਿਸ ਨੂੰ ਬਚਾਉਣ ਲਈ ਜਦੋਂ ਉਸ ਨੇ ਕੁੱਤੇ ਨੂੰ ਹੱਥ ਪਾਇਆ ਤਾਂ ਉਹ ਵੀ ਕਰੰਟ ਦੀ ਚਪੇਟ 'ਚ ਆ ਗਿਆ।

ਇਸ ਦੌਰਾਨ ਉਸ ਦੇ ਕੁੱਤੇ ਨੇ ਉਸ ਦੇ ਹੱਥ 'ਤੇ ਵੱਢਦੇ ਹੋਏ ਉਸ ਨੂੰ ਕਰੰਟ ਵਾਲੀ ਤਾਰ ਤੋਂ ਦੂਰ ਕਰ ਦਿੱਤਾ, ਲੇਕਿਨ ਆਪ ਮਰ ਗਿਆ। ਜਸਪ੍ਰੀਤ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਇਥੇ ਥਾਂ-ਥਾਂ 'ਤੇ ਕਰੰਟ ਵਾਲੀ ਨੰਗੀਆਂ ਤਾਰਾਂ ਜਮੀਨ 'ਤੇ ਵਿੱਛਿਆ ਪਈਆ ਹਨ, ਜਿਨ੍ਹਾਂ ਵਿਚੋਂ ਇੱਕ ਤਾਰ 'ਚ ਕਰੰਟ ਕਰਕੇ ਉਸ ਦੇ ਕੁੱਤੇ ਦੀ ਮੌਤ ਹੋ ਗਈ। ਜਸਪ੍ਰੀਤ ਨੇ ਦੱਸਿਆ ਕਿ ਉਸ ਦਾ ਕੁੱਤਾ ਇੱਕ ਸਾਲ ਦੀ ਸੀ। ਛੋਟੇ ਜਿਹੇ ਕੁੱਤੇ ਨੂੰ ਆਪਣੇ ਪਰਿਵਾਰ ਦੇ ਮੈਂਬਰ ਵਾਂਗ ਪਾਲ ਕੇ ਵੱਡਾ ਕੀਤਾ ਸੀ,

ਲੇਕਿਨ ਪ੍ਰਬੰਧਕਾਂ ਦੀ ਅਣਗਹਿਲੀ ਕਰਕੇ ਉਸ ਦੇ ਕੁੱਤੇ ਦੀ ਮੌਤ ਹੋ ਗਈ। ਇਸ ਹਾਦਸੇ 'ਚ ਜਸਪ੍ਰੀਤ ਸਿੰਘ ਦਾ ਹੱਥ ਵੀ ਬੂਰੀ ਤਰਾਂ ਝੂਲਸ ਗਿਆ। ਇਸ ਬਾਰੇ ਗੱਲ ਕਰਨ 'ਤੇ ਐਸ.ਬੀ.ਪੀ. ਪ੍ਰਾਜਕੈਟ ਦੇ ਹੈਡ ਅਮਨ ਸਿੰਗਲਾ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਹਾਦਸਾ ਠੇਕੇਦਾਰ ਦੀ ਲਾਪਰਵਾਹੀ ਕਰਕੇ ਵਾਪਰਿਆ ਹੈ, ਜਿਸ ਦੀ ਜਾਂਚ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement