ਅਤਿਵਾਦ ਵਿਰੋਧੀ ਕਾਨੂੰਨ ਦੀ ਆੜ ਹੇਠ ਬੇਕਸੂਰ ਨੌਜਵਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਸਰਕਾਰ : ਖਹਿਰਾ
Published : Jul 16, 2020, 10:02 pm IST
Updated : Jul 17, 2020, 10:48 am IST
SHARE ARTICLE
sukhpal khaira
sukhpal khaira

ਕਿਹਾ, ਬੇਅਦਬੀ ਦੇ ਦੋਸ਼ੀ ਤਾਂ ਫੜੇ ਨਾ ਗਏ ਗ਼ਰੀਬ ਸਿੱਖਾਂ ਦੀ ਨਾਜਾਇਜ਼ ਗ੍ਰਿਫ਼ਤਾਰ 'ਚ ਐਨੀ ਕਾਹਲ ਕਿਉਂ

ਚੰਡੀਗੜ੍ਹ : ਪੰਜਾਬ ਸਰਕਾਰ ਅਪਣੇ ਦਿਲੀ ਬੈਠੇ ਆਕਾਵਾਂ ਨੂੰ ਖ਼ੁਸ਼ ਕਰਨ ਕਰਨ ਲਈ ਪੰਜਾਬ ਦੇ ਬੇਕਸੂਰ ਨੌਜਵਾਨਾਂ 'ਤੇ ਅਤਿਵਾਦ ਵਿਰੋਧੀ ਝੂਠੇ ਪਰਚੇ ਦਰਜ ਕਰ ਕੇ ਉਨ੍ਹਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਨਾਜਾਇਜ਼ ਤੌਰ 'ਤੇ ਤੰਗ ਪ੍ਰੇਸ਼ਾਨ ਕਰ ਰਹੀ ਹੈ। ਪੰਜਾਬ ਵਿਚ ਖ਼ਾਲਿਸਤਾਨ ਜਾਂ ਟਵੰਟੀ-ਟਵੰਟੀ ਦੇ ਹੱਕ ਵਿਚ ਕੋਈ ਲਹਿਰ ਨਹੀਂ ਹੈ ਪਰ ਪੰਜਾਬ ਪੁਲਿਸ ਸਰਕਾਰ ਦੇ ਇਸ਼ਾਰੇ 'ਤੇ ਨੌਜਵਾਨਾਂ ਨੂੰ ਝੂਠੇ ਮੁੱਕਦਮਿਆਂ ਵਿਚ ਫਸਾ ਕੇ ਪੰਜਾਬ ਵਿਚ ਫਿਰ ਤੋਂ ਫ਼ਿਰਕੂ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਰਹੀ ਹੈ।

sukhpal khaira sukhpal khaira

ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ  ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਅਚਾਣਕ ਵਿਖੇ ਅਤਿਵਾਦ ਵਿਰੋਧੀ 'ਯੂਆਪਾ' ਕਾਨੂੰਨ ਅਧੀਨ ਗ੍ਰਿਫ਼ਤਾਰ ਕੀਤੇ ਨੌਜਵਾਨ ਅੰਮ੍ਰਿਤ ਪਾਲ ਸਿੰਘ ਪੁੱਤਰ ਜਗਰੂਪ ਸਿੰਘ ਦੇ ਪਰਵਾਰ ਨਾਲ ਹਮਦਰਦੀ ਪ੍ਰਗਟ ਕਰਦਿਆ ਕੀਤੇ। ਉਨ੍ਹਾਂ ਕਿਹਾ ਕਿ ਉਹ ਝੂਠੇ ਪੁਲਿਸ ਕੇਸਾਂ ਵਿਚ ਫਸਾਏ ਨੌਜਵਾਨਾਂ ਦੇ ਪਿੰਡਾਂ ਵਿਚ ਲੋਕ ਕਚਹਿਰੀ ਲਾ ਕੇ ਉਨ੍ਹਾਂ ਦੇ ਹੱਕ ਵਿਚ ਲੋਕ ਆਵਾਜ਼ ਤਿਆਰ ਕਰ ਰਹੇ ਹਨ।

Sukhpal Khaira Sukhpal Khaira

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਖਾਸ ਤੌਰ 'ਤੇ ਗ਼ਰੀਬ ਪਰਵਾਰਾਂ ਦੇ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾ ਰਹੀ ਹੈ ਤਾਂ ਕਿ ਉਹ ਅਪਣੇ 'ਤੇ ਪਾਏ ਕੇਸਾਂ ਦੀ ਪੈਰਵਾਈ ਵੀ ਨਾ ਕਰਨ ਸਕਣ। ਉਨ੍ਹਾਂ ਕਿਹਾ ਕਿ ਉਹਨਾ ਧੀ ਪਾਰਟੀ ਇਨ੍ਹਾਂ ਪਰਵਾਰਾਂ ਨੂੰ ਕਾਨੂੰਨੀ ਸਹਾਇਤਾ ਦੇਣ ਲਈ ਆਪਣੇ ਵਲੋਂ ਹਰ ਸੰਭਵ ਯਤਨ ਕਰੇਗੀ।

Sukhpal Singh KhairaSukhpal Singh Khaira

ਉਨ੍ਹਾਂ ਪੰਜਾਬ ਸਰਕਾਰ ਦੇ ਨਾਲ ਨਾਲ ਆਮ ਆਦਮੀ ਪਾਰਟੀ 'ਤੇ ਵੀ ਜ਼ੋਰਦਾਰ ਹਮਲੇ ਕੀਤੇ। ਉਨ੍ਹਾਂ ਕਿਹਾ ਇਹ  ਪਾਰਟੀ ਦਲਿਤ ਲੋਕਾਂ ਦਾ ਹਾਮੀ ਹੋਣ ਦਾ ਦਮ ਭਰਦੀ ਹੈ ਤੇ ਇਸ ਪਾਰਟੀ ਵਲੋਂ ਉਨ੍ਹਾਂ  ਨੂੰ ਹਟਾ ਕੇ ਐਲਾਣਿਆ ਵਿਰੋਧੀ ਧਿਰ ਦਾ ਨੇਤਾ ਵੀ ਦਲਿਤ ਜਮਾਤ ਨਾਲ ਸਬੰਧਤ ਹੈ ਪਰ ਇਸ ਪਾਰਟੀ ਨੇ ਝੂਠੇ ਕੇਸਾਂ ਵਿਚ ਫਸਾਏ ਦਲਿਤ ਨੌਜਵਾਨਾਂ ਦੇ ਹੱਕ ਵਿਚ  ਇਕ ਸ਼ਬਦ ਵੀ ਨਹੀਂ ਬੋਲਿਆ।

sukhpal khairasukhpal khaira

ਇਸ ਸਮੇਂ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਪਰਮਿਲ ਸਿੰਘ ਧੌਲਾ ਨੇ ਕਿਹਾ ਕਿ ਸਰਕਾਰ ਇਨੇ ਸਾਲ ਬੀਤ ਜਾਣ 'ਤੇ ਵੀ ਬੇਅਦਬੀ ਦੇ ਦੋਸ਼ੀਆਂ ਨੂੰ ਨਹੀਂ ਫੜ੍ਹ ਸਕੀ ਪਰ ਨੌਜਵਨਾਂ ਦੇ ਝੂਠੇ ਕੇਸ ਪਾਉਣ ਵਿਚ ਲੋੜੋਂ ਵੱਧ ਫ਼ੁਰਤੀ ਵਿਖਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM

'ਮੁੱਖ ਮੰਤਰੀ ਸਿਹਤ ਯੋਜਨਾ' ਹੋਵੇਗੀ ਉੱਤਮ ਯੋਜਨਾ?...10 ਲੱਖ ਦੇ ਕੈਸ਼ਲੈੱਸ ਇਲਾਜ ਨਾਲ ਮਿਲੇਗੀ ਰਾਹਤ?....

10 Jul 2025 9:02 PM

'Beadbi ਕਰਨ ਵਾਲਿਆਂ ਲਈ ਮੌਤ ਦੀ ਸਜ਼ਾ' - ਹੰਗਾਮੇਦਾਰ ਹੋਵੇਗਾ Vidhan Sabha ਦਾ ਵਿਸ਼ੇਸ਼ ਇਜਲਾਸ | Spokesman Debate

10 Jul 2025 5:46 PM
Advertisement