ਹੜ੍ਹ ਪੀੜਤਾਂ ਲਈ ਪੰਜਾਬੀਆਂ ਨੇ ਖੜ੍ਹੀ ਕੀਤੀ ਲੋਕ ਲਹਿਰ: ਜੌੜਾਮਾਜਰਾ
Published : Jul 16, 2023, 3:24 pm IST
Updated : Jul 16, 2023, 3:24 pm IST
SHARE ARTICLE
photo
photo

ਔਖੀ ਘੜੀ 'ਚ ਸਮਾਜ ਸੇਵੀਆਂ ਦਾ ਯੋਗਦਾਨ ਕਾਬਿਲੇ ਤਾਰੀਫ਼ : ਚੇਤਨ ਸਿੰਘ ਜੌੜਾਮਾਜਰਾ

 

ਕਿਹਾ, ਭਗਵੰਤ ਮਾਨ ਸਰਕਾਰ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ

ਚੰਡੀਗੜ੍ਹ : ਕੈਬਨਿਟ ਮੰਤਰੀ ਅਤੇ ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ, ਉਥੇ ਪੰਜਾਬੀਆਂ ਵਲੋਂ ਪਾਏ ਜਾ ਰਹੇ ਯੋਗਦਾਨ ਨੇ ਇਕ ਲੋਕ ਲਹਿਰ ਪੈਦਾ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਸਮਾਜ ਸੇਵੀਆਂ ਦਾ ਯੋਗਦਾਨ ਕਾਬਿਲੇ ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਸਮਾਣਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਉਹ ਖ਼ੁਦ ਪੀੜਤਾਂ ਦੀ ਮਦਦ ਕਰ ਰਹੇ ਹਨ ਅਤੇ ਦੇਖਿਆ ਜਾ ਰਿਹਾ ਹੈ ਕਿ ਰੋਜ਼ਾਨਾ ਵੱਖ-ਵੱਖ ਜ਼ਿਲ੍ਹਿਆਂ ਦੇ ਸਮਾਜ ਸੇਵੀ ਬੁਨਿਆਦੀ ਰਾਹਤ ਸਮੱਗਰੀ ਲੈ ਕੇ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰੜੀ ਪੰਜਾਬੀਆਂ ਵਲੋਂ ਇਕੱਲੇ ਪਟਿਆਲਾ ਜ਼ਿਲ੍ਹੇ ਵਿੱਚ ਹੀ ਨਹੀਂ, ਬਲਕਿ ਸੂਬੇ ਦੇ ਸਾਰੇ ਪ੍ਰਭਾਵਿਤ ਇਲਾਕਿਆਂ ਵਿੱਚ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।

ਲਗਾਤਾਰ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਆਰਜ਼ੀ ਰਾਹਤ ਕੇਂਦਰਾਂ ਵਿੱਚ ਠਹਿਰਾਇਆ ਜਾ ਰਿਹਾ ਹੈ ਅਤੇ ਇੱਥੇ ਸੂਬਾ ਸਰਕਾਰ ਵਲੋਂ ਮੁਫਤ ਸਿਹਤ ਸਹੂਲਤਾਂ ਤੋਂ ਇਲਾਵਾ ਖਾਣ-ਪੀਣ ਸਮੇਤ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਖੇਤਰਾਂ ਦੇ ਹਲਕਾ ਵਿਧਾਇਕ ਅਤੇ ਪ੍ਰਸ਼ਾਸ਼ਨ ਪੂਰੀ ਮਿਹਨਤ ਨਾਲ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਹਨ।

ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਾਹਤ ਸਮੱਗਰੀ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਫ਼ਤ ਸਿਹਤ ਸਹੂਲਤਾਂ ਤੋਂ ਇਲਾਵਾ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਵਲੋਂ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬੀ ਇਸ ਔਖੀ ਘੜੀ ਵਿੱਚ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।

SHARE ARTICLE

ਏਜੰਸੀ

Advertisement

Punjab 'ਚ BJP ਦਾ ਵੱਡਾ ਧਮਾਕਾ, Rozana Spokesman ਕੋਲ ਆਇਆ ਬਹੁਤ ਵੱਡਾ ਸਰਵੇ, ਕਾਂਗਰਸ ਤੇ ਆਪ ਦਾ ਕੀ ਹਾਲ | LIVE

02 Jun 2024 5:33 PM

Punjab 'ਚ BJP ਦਾ ਵੱਡਾ ਧਮਾਕਾ, Rozana Spokesman ਕੋਲ ਆਇਆ ਬਹੁਤ ਵੱਡਾ ਸਰਵੇ, ਕਾਂਗਰਸ ਤੇ ਆਪ ਦਾ ਕੀ ਹਾਲ | LIVE

02 Jun 2024 5:12 PM

ਤੱਪਦੀ ਗਰਮੀ 'ਚ ਪੰਛੀਆਂ ਨੂੰ ਬਚਾਉਣ ਨੇ ਲੋਕਾਂ ਨੂੰ ਵੰਡ ਰਹੇ ਕੁੱਜੇ ਤੇ ਦਾਣੇ, ਤੁਸੀਂ ਵੀ ਦਿਓ ਨੌਜਵਾਨਾਂ ਨੂੰ ....

02 Jun 2024 4:07 PM

Punjab Exit poll 'ਚ Khadur Sahib, Ludhiana ਤੋਂ ਜਿੱਤ ਰਹੇ ਆਹ Leader! BJP ਦੀ ਵੀ ਵੱਡੀ ਟੱਕਰ, ਵੱਡੀ ਡਿਬੇਟ

02 Jun 2024 2:29 PM

ਵਧਦਾ ਜਾ ਰਿਹਾ ਗਰਮੀ ਦਾ ਕਹਿਰ, Transformers ਅੱਗੇ ਵੀ ਲਗਾਉਣੇ ਪੈ ਰਹੇ ਨੇ ਕੂਲਰ

02 Jun 2024 12:58 PM
Advertisement