
ਆਈਈਡੀ ਵਿਚ ਕਰੀਬ 8 ਤੋਂ 10 ਕਿਲੋਗ੍ਰਾਮ ਵਿਸਫ਼ੋਟਕ ਭਰਿਆ ਹੋਇਆ ਸੀ
ਕਰਾਚੀ : ਪਾਕਿਸਤਾਨ ਦੇ ਬਲੁਚਿਸਤਾਨ ਸੂਬੇ ਵਿਚ ਜੁਮੇ ਦੀ ਨਮਾਜ਼ ਦੌਰਾਨ ਮਸਜਿਦ ਵਿਚ ਹੋਏ ਬੰਬ ਧਮਾਕੇ ਵਿਚ ਘੱਟ ਤੋਂ ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 15 ਲੋਕ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ ਹੈ।
5 People killed in mosque bombing at southwest Pakistan
'ਦਿ ਐਕਸਪ੍ਰੈਸ ਟ੍ਰਿਬਿਊਟ' ਖ਼ਬਰ ਅਨੁਸਾਰ ਧਮਾਕਾ ਕਵੇਟਾ ਦੇ ਕੁਚਲਾਕ ਇਲਾਕੇ ਵਿਚ ਇਕ ਮਸਜਿਦ ਵਿਚ ਹੋਇਆ। ਅਧਿਕਾਰੀਆਂ ਦਾ ਮੰਨਣਾ ਹੈ ਕਿ ਧਮਾਕਾ ਮਸਜਿਦ ਵਿਚ ਲੱਗੇ ਆਈਈਡੀ ਨਾਲ ਕੀਤਾ ਗਿਆ ਜਿਸ ਵਿਚ ਕਰੀਬ 8 ਤੋਂ 10 ਕਿਲੋਗ੍ਰਾਮ ਵਿਸਫ਼ੋਟਕ ਭਰਿਆ ਹੋਇਆ ਸੀ।
5 People killed in mosque bombing at southwest Pakistan
ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ, ''ਹਮਲੇ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ।'' ਸੁਰੱਖਿਆ ਮੁਲਾਜ਼ਮਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਬਚਾਅ ਮੁਹਿੰਮ ਸ਼ੁਰੂ ਕਰ ਦਿਤੀ ਹੈ। ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਕਿਸੇ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਅਜਿਹੇ ਹਮਲਿਆਂ ਨੂੰ ਅਕਸਰ ਤਾਲਿਬਾਨ ਦੇ ਅਤਿਵਾਦੀ ਅਤੇ ਬਲੂਚ ਰਾਸ਼ਟਰਵਾਦੀ ਅੰਜਾਮ ਦਿੰਦੇ ਹਨ। ਇਹ ਧਮਾਕਾ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਬਲੁਚਿਸਤਾਨ 'ਚ ਹੋਇਆ ਚੌਥਾ ਧਮਾਕਾ ਹੈ।