
ਸਿੱਖ ਜੱਥੇਬੰਦੀਆਂ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਜਿਸ ਕਾਂਗਰਸੀ ਨੇਤਾ ਨੇ ਇਹ ਪੋਸਟਰ ਲਾਏ ਹਨ, ਉਸ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ।
ਅੰਮ੍ਰਿਤਸਰ - ਅੰਮ੍ਰਿਤਸਰ 'ਚ ਕਾਂਗਰਸੀ ਨੇਤਾ ਵੱਲੋਂ ਜਗਦੀਸ਼ ਟਾਈਟਲਰ ਦੇ ਜਨਮਦਿਨ 'ਤੇ ਉਸ ਦੇ ਸਨਮਾਨ 'ਚ ਪੋਸਟਰ ਲਾ ਦਿੱਤੇ ਗਏ ਹਨ, ਜਿਸ 'ਤੇ ਸਿੱਖ ਜੱਥੇਬੰਦੀਆਂ ਭੜਕ ਗਈਆਂ ਅਤੇ ਉਨ੍ਹਾਂ ਨੇ ਜਗਦੀਸ਼ ਟਾਈਟਲਰ ਦੇ ਪੋਸਟਰਾਂ 'ਤੇ ਕਾਲਖ਼ ਮਲ ਦਿੱਤੀ। ਸਿੱਖ ਜੱਥੇਬੰਦੀਆਂ ਵੱਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ।
Jagdish Tytler
ਜੱਥੇਬੰਦੀਆਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜਗਦੀਸ਼ ਟਾਈਟਲਰ ਸਿੱਖ ਕੌਮ ਦਾ ਦੋਸ਼ੀ ਹੈ ਅਤੇ ਸਿੱਖ ਕੌਮ ਦੇ ਦੋਸ਼ੀ ਦੇ ਪੋਸਟਰ ਉਹ ਅੰਮ੍ਰਿਤਸਰ 'ਚ ਨਹੀਂ ਲੱਗਣ ਦੇਣਗੇ। ਇਸ ਮੌਕੇ ਸਿੱਖ ਜੱਥੇਬੰਦੀਆਂ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਜਿਸ ਕਾਂਗਰਸੀ ਨੇਤਾ ਨੇ ਇਹ ਪੋਸਟਰ ਲਾਏ ਹਨ, ਉਸ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ।
File Photo
ਦੱਸ ਦਈਏ ਕਿ ਜਗਦੀਸ਼ ਟਾਈਟਲਰ ਦੇ ਜਨਮ ਦਿਨ 'ਤੇ ਕਾਂਗਰਸੀ ਨੇਤਾ ਵੱਲੋਂ ਉਸ ਦੇ ਸਨਮਾਨ 'ਚ ਬੋਰਡ ਅਤੇ ਪੋਸਟਰ ਲਗਵਾ ਦਿੱਤੇ ਗਏ। ਇਸ ਕਾਂਗਰਸੀ ਨੇਤਾ ਦਾ ਕਹਿਣਾ ਸੀ ਕਿ ਟਾਈਟਲਰ 'ਤੇ ਸਿੱਖ ਦੰਗਿਆਂ 'ਚ ਸ਼ਾਮਲ ਹੋਣ ਦੇ ਦੋਸ਼ ਬੇ-ਬੁਨਿਆਦ ਹਨ, ਜਿਸ ਤੋਂ ਬਾਅਦ ਸਿੱਖ ਜੱਥੇਬੰਦੀਆਂ ਭੜਕ ਗਈਆਂ ਅਤੇ ਉਨ੍ਹਾਂ ਨੇ ਟਾਈਟਲਰ ਦੇ ਪੋਸਟਰਾਂ 'ਤੇ ਕਾਲਖ਼ ਮਲ ਦਿੱਤੀ। ਸਿੱਖ ਜੱਥੇਬੰਦੀਆਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਟਾਈਟਲਰ ਸਿੱਖ ਕੌਮ ਦਾ ਦੋਸ਼ੀ ਹੈ ਅਤੇ ਉਹ ਇਸ ਕਾਬਿਲ ਨਹੀਂ ਹੈ ਕਿ ਉਸ ਦੇ ਪੋਸਟਰ ਲਾਏ ਜਾਣ।