
ਫਰੀਦਕੋਟ ਰੈਲੀ ਨੂੰ ਸਬੋਧਨ ਕਰਦਿਆਂ ਸੀਨੀਅਰ ਅਕਾਲੀ ਦਲ
ਫਰੀਦਕੋਟ : ਫਰੀਦਕੋਟ ਰੈਲੀ ਨੂੰ ਸਬੋਧਨ ਕਰਦਿਆਂ ਸੀਨੀਅਰ ਅਕਾਲੀ ਦਲ ਨੇਤਾ ਬਲਵਿੰਦਰ ਸਿੰਘ ਭੂੰਦੜ ਨੇ ਕਾਂਗਰਸ ਪਾਰਟੀ `ਤੇ ਤੰਜ ਕਸਦਿਆਂ ਕਿਹਾ ਕਿ ਕਾਂਗਰਸ ਪੰਜਾਬ `ਚ ਅੱਗ ਲਗਾਉਣ ਵਾਲੀ ਪਾਰਟੀ ਹੈ। ਜਿਸ ਨੇ ਪੂਰੇ ਪੰਜਾਬ ਦਾ ਮਾਹੌਲ ਖਰਾਬ ਕਰ ਕੇ ਰੱਖਿਆ ਹੋਇਆ ਹੈ। ਇਸ ਮੌਕੇ ਭੂੰਦੜ ਨੇ ਸਰਦਾਰ ਬਾਦਲ ਦੀ ਸਲਾਘਾ ਕਰਦਿਆਂ ਇਹ ਵੀ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਵਾਸੀਆਂ ਨੇ ਹੁਣ ਤੱਕ ਬਹੁਤ ਕੁਝ ਕੀਤਾ ਹੈ।
ਉਹਨਾਂ ਨੇ ਆਪਣੇ ਕਾਲਜ ਦੀ ਪੜਾਈ ਖ਼ਤਮ ਹੋਣ ਤੋਂ ਬਾਅਦ 17 ਸਾਲ ਜੇਲ੍ਹ ਕੱਟੀ ਹੈ। ਭੂੰਦੜ ਨੇ ਕਿਹਾ ਕਿ ਸਰਦਾਰ ਬਾਦਲ ਨੇ ਸਿੱਖ ਭਾਈਚਾਰੇ ਲਈ ਹਮੇਸ਼ਾ ਹੀ ਆਪਣਾ ਬਣਦਾ ਯੋਗਦਾਨ ਪਾਇਆ ਹੈ। ਸਰਦਾਰ ਬਾਦਲ ਕਦੇ ਵੀ ਕਿਸੇ ਲੜਾਈ `ਚ ਪਿੱਛੇ ਨਹੀਂ ਹਟੇ ਅਤੇ ਹੁਣ ਵੀ ਇਹ ਲੜਾਈ ਲੜਨ ਲਈ ਤਿਆਰ ਹਨ। ਨਾਲ ਹੀ ਉਹਨਾਂ ਕਿਹਾ ਕਿ ਅਸੀਂ ਬਾਦਲ ਦੇ ਪਿੱਛੇ ਚਟਾਨ ਦੀ ਤਰਾਂ ਖੜੇ ਹਾਂ।
ਤੁਹਾਨੂੰ ਦਸ ਦੇਈਏ ਕਿ ਇਸ ਮੌਕੇ ਉਹਨਾਂ ਨੇ ਹਾਈਕੋਰਟ ਦਾ ਵੀ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਹਾਈਕੋਰਟ ਵਲੋਂ ਮਨਜੂਰੀ ਦਿੱਤੀ ਜਾਣ `ਤੇ ਇਹ ਲੋਕਤੰਤਰ ਦੀ ਬਹੁਤ ਵੱਡੀ ਜਿੱਤ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂ ਪਤਾ ਨਹੀਂ ਸੀ ਕਿ ਸਵੇਰ ਨੂੰ ਇਹ ਰੈਲੀ ਹੋਣੀ ਵੀ ਹੈ ਜਾ ਨਹੀਂ ਪਰ ਅਸੀਂ ਹਾਈਕੋਰਟ ਦਾ ਧੰਨਵਾਦ ਕਰਦੇ ਹਾਂ ਜਿੰਨਾ ਨੇ ਨੇ ਸਾਨੂ ਇਹ ਰੈਲੀ ਕਰਨ ਦੀ ਮਨਜੂਰੀ ਦਿੱਤੀ ਹੈ।
ਨਾਲ ਹੀ ਤੁਹਾਨੂੰ ਇਹ ਵੀ ਦਸ ਦਈਏ ਕਿ ਇਸ ਤੋਂ ਪਹਿਲਾ ਅਬੋਹਰ ਰੈਲੀ ਦੌਰਾਨ ਭੂੰਦੜ ਸਰਦਾਰ ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਹਿਣ ਦੇ ਮਾਮਲੇ `ਚ ਵਿਵਾਦਾਂ `ਚ ਘਿਰ ਗਏ ਸਨ। ਜਿਸ ਦੌਰਾਨ ਉਹਨਾਂ ਨੇ ਇਸ ਮਾਮਲੇ ਸਬੰਧੀ ਅਕਾਲ ਤਖ਼ਤ ਜਾ ਕੇ ਪੰਜ ਪਿਆਰਿਆ ਤੋਂ ਮਾਫ਼ੀ ਮੰਗ ਲਈ ਸੀ। ਜਿਸ ਨੂੰ ਮੱਦੇਨਜ਼ਰ ਰੱਖਦਿਆਂ ਉਹਨਾਂ ਨੂੰ ਧਾਰਮਿਕ ਸਜ਼ਾ ਲਗਾ ਦਿੱਤੀ ਸੀ।