ਪੰਜਾਬ ਵਿੱਚ ਔਕਸੀਟੌਕਸਿਨ ਦੀ ਵਿਕਰੀ ਨੂੰ ਨਿਯਮਿਤ ਕੀਤਾ ਜਾਵੇਗਾ
Published : Sep 16, 2018, 7:03 pm IST
Updated : Sep 16, 2018, 7:03 pm IST
SHARE ARTICLE
Ks Pannu
Ks Pannu

ਵਿਕਰੀ ਅਤੇ ਖਰੀਦ ਲਈ ਸਖ਼ਤ ਨਿਯਮ

ਚੰਡੀਗੜ੍ਹ : ਔਕਸੀਟੌਕਸਿਨ ਦੀ ਦੁਰਵਰਤੋਂ 'ਤੇ ਰੋਕ ਲਗਾਉਣ ਦੇ ਉਦੇਸ਼ ਨਾਲ ਸੂਬਾ ਸਰਕਾਰ ਨੇ ਪੰਜਾਬ ਵਿੱਚ ਔਕਸੀਟੌਕਸਿਨ ਦੀ ਵਿਕਰੀ ਨੂੰ ਨਿਯਮਿਤ ਕਰਨ ਲਈ ਸਖ਼ਤ ਕਦਮ ਉਠਾਏ ਹਨ। ਉਕਤ ਪ੍ਰਗਟਾਵਾ ਫੂਡ ਤੇ ਡਰੱਗ ਪ੍ਰਸ਼ਾਸਨ ਕਮਿਸ਼ਨਰ, ਪੰਜਾਬ ਸ੍ਰੀ ਕੇ.ਐਸ. ਪੰਨੂੰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਜ਼ਰੀਏ ਇਹ ਲਾਜ਼ਮੀ ਕੀਤਾ ਹੈ ਕਿ ਡਰੱਗਜ਼ ਅਤੇ ਕਾਸਮੈਟਿਕਜ਼ ਰੂਲਜ਼ 1945 ਤਹਿਤ ਲਾਇਸੰਸ ਪ੍ਰਾਪਤ ਜਨਤਕ ਖੇਤਰ ਦੇ ਅਦਾਰਿਆਂ ਦੁਆਰਾ ਹੀ ਔਕਸੀਟੌਕਸਿਨ ਫਾਰਮੂਲੇ ਬਣਾਏ ਜਾਣਗੇ।

ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਕਰਨਾਟਕਾ ਐਂਟੀਬਾਇਓਟਿਕਜ਼ ਅਤੇ ਫਾਰਮਾਸਿਊਟੀਕਲਜ਼ ਲਿਮਟਿਡ ਨੂੰ ਔਕਸੀਟੌਕਸਿਨ ਦਵਾਈ ਦੇ ਨਿਰਮਾਣ ਲਈ ਇੱਕ ਜਨਤਕ ਖੇਤਰ ਦੀ ਕੰਪਨੀ ਵਜੋਂ ਨੋਟੀਫਾਈ ਕੀਤਾ ਹੈ। ਅੱਗੇ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਡਰੱਗਜ਼ ਅਤੇ ਕਾਸਮੈਟਿਕ ਰੂਲਜ਼, 1945 ਵਿੱਚ ਐਚ ਸਾਰਣੀ ਵਿੱਚ ਸੂਚਿਤ ਔਕਸੀਟੌਕਸਿਨ ਡਰੱਗ ਨੂੰ ਸਮਾਨ ਨਿਯਮਾਂ ਹੇਠ ਸਡਿਊਲ ਐਚ 1 ਵਿੱਚ ਸ਼ਿਫਟ ਕਰਦਿਆਂ ਸੂਚਿਤ ਕੀਤਾ ਹੈ ਕਿ ਡਾਕਟਰ ਦੁਆਰਾ ਲਿਖੀ ਪਰਚੀ ਦੇ ਅਧਾਰ 'ਤੇ ਹੀ ਔਕਸੀਟੌਕਸਿਨ ਡਰੱਗ ਅਧਿਕਾਰਤ ਕੈਮਿਸਟਾਂ ਅਤੇ ਸਿਹਤ ਸੰਸਥਾਵਾਂ ਦੁਆਰਾ ਵੇਚੀ/ਵਿਤਰਣ ਕੀਤੀ ਜਾ ਸਕਦੀ ਹੈ,

 ਅਤੇ ਸਡਿਊਲ ਐਚ 1 ਡਰੱਗਜ਼ ਦੇ ਸਬੰਧ ਵਿੱਚ ਰੋਜ਼ਾਨਾ ਸਟਾਕ ਰਜਿਸਟਰ ਮੇਨਟੇਂਨ ਕੀਤਾ ਜਾਵੇਗਾ।ਕਿਉਂਕਿ ਔਕਸੀਟੌਕਸਿਨ ਵਿੱਚ ਵਧੇਰੇ ਦੁਰਵਰਤੋਂ ਦੀ ਸਮਰੱਥਾ ਹੋਣ ਕਾਰਨ ਇਹ ਜਾਨਵਰਾਂ ਅਤੇ ਮਨੁੱਖਾਂ ਲਈ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਇਸ ਲਈ ਡਰੱਗ ਪ੍ਰਸ਼ਾਸਨ ਪੰਜਾਬ ਕੇ.ਏ.ਪੀ.ਐਲ. ਨਾਲ ਸਿੱਧੇ ਸੰਪਰਕ ਰਾਹੀਂ ਪੰਜਾਬ ਵਿੱਚ ਇਸ ਡਰੱਗ ਦੀ ਖਰੀਦ 'ਤੇ ਨਜ਼ਰ ਰੱਖੇਗਾ। ਇਸਦੇ ਨਾਲ ਹੀ ਸੂਬੇ ਵਿੱਚ ਇਸਦੇ ਵਿਤਰਣ ਦੀ ਜਾਂਚ ਕੀਤੀ ਜਾਵੇਗੀ ਅਤੇ ਰਿਟੇਲ ਵਿਕਰੀ ਸਖ਼ਤ ਨਿਗਰਾਨੀ ਹੇਠ ਰਹੇਗੀ। ਸ੍ਰੀ ਪੰਨੂ ਨੇ ਕਿਹਾ ਕਿ ਔਕਸੀਟੌਕਸਿਨ ਦੀ ਵਿਕਰੀ ਉੱਚਿਤ ਖਰੀਦ ਦਸਤਾਵੇਜ਼ ਰੱਖਣ ਵਾਲੇ ਕੈਮਿਸਟਾਂ ਦੁਆਰਾ ਹੀ ਕੀਤੀ ਜਾਵੇਗੀ,

ਅਤੇ ਉਹ ਸਿਰਫ਼ ਡਾਕਟਰ/ਪਸ਼ੂਆਂ ਦੇ ਡਾਕਟਰ ਦੀ ਪਰਚੀ 'ਤੇ ਹੀ ਇਸਦੀ ਵਿਕਰੀ ਕਰ ਸਕਣਗੇ। ਉਕਤ ਡਰੱਗ ਦੀ ਵਿਕਰੀ ਸਮੇਂ ਕੈਮਿਸਟ ਡਾਕਟਰ ਦੀ ਪਰਚੀ ਦਾ ਰਿਕਾਰਡ ਰੱਖਣ ਦੇ ਨਾਲ ਨਾਲ ਖਰੀਦਦਾਰ ਦੇ ਪਛਾਣ ਪੱਤਰ ਦਾ ਵੇਰਵਾ ਵੀ ਰੱਖਣਗੇ ਅਤੇ ਰੋਜ਼ਾਨਾ ਸਟਾਕ ਰਜਿਸਟਰ ਵਿੱਚ ਸਡਿਊਲ ਐਚ 1 ਡਰੱਗਜ਼ ਦਾ ਵੇਰਵਾ ਵੀ ਦਰਜ ਕਰਨਗੇ। ਕਮਿਸ਼ਨਰੇਟ ਖਰੀਦਦਾਰ/ਵਿਕਰੇਤਾ ਅਤੇ ਦਵਾਈ ਲਿਖਣ ਵਾਲੇ ਸਬੰਧਤ ਡਾਕਟਰ ਦਾ ਮੁਕੰਮਲ ਰਿਕਾਰਡ ਰੱਖਣਗੇ। ਸਬੰਧਤ ਧਿਰਾਂ ਨੂੰ ਕਾਨੂੰਨ ਅਨੁਸਾਰ ਚੱਲਣ ਲਈ ਪ੍ਰੇਰਿਤ ਕਰਦਿਆਂ ਸ੍ਰੀ ਪੰਨੂੰ ਨੇ ਕਿਹਾ ਕਿ ਡਰੱਗਜ਼ ਅਤੇ ਕਾਸਮੈਟਿਕ ਐਕਟ, 1940 ਦੀਆਂ ਧਾਰਾਵਾਂ ਅਨੁਸਾਰ  ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement