
ਸ਼ੀਰੇ ਦਾ ਵਹਾਅ ਕਾਹਨੂੰਵਾਨ ਨਾਲੇ ਵਿਚ ਹੀ ਰੋਕ ਦਿੱਤਾ ਜਾਵੇਗਾ
ਗੁਰਦਾਸਪੁਰ, 10 ਜੂਨ ( ਹੇਮੰਤ ਨੰਦਾ) : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕੇ.ਐਸ ਪੰਨੂ ਨੇ ਚੱਢਾ ਸ਼ੂਗਰ ਮਿਲ ਕੀੜੀ ਅਫਗਾਨਾ ਦਾ ਦੌਰਾ ਕੀਤਾ। ਉਨ੍ਹਾਂ ਨੇ ਉਸ ਜਗ੍ਹਾ ਦਾ ਵੀ ਦੌਰਾ ਕੀਤਾ ਜਿੱਥੋਂ ਸ਼ੂਗਰ ਮਿਲ ਦੇ ਤੇਜਾਬੀ ਸ਼ੀਰੇ ਦਾ ਬਿਆਸ ਵਿੱਚ ਰਿਸਾਵ ਹੋਇਆ ਸੀ। ਇਸ ਮੌਕੇ ਉਨ੍ਹਾਂ ਨੇ ਪੀ.ਪੀ.ਸੀ.ਬੀ., ਜੰਗਲੀ ਜੀਵ ਵਿਭਾਗ ਦੇ ਮਾਹਿਰਾਂ ਨਾਲ ਜਲ ਜੰਗਲੀ ਜੀਵਨ ਕਾਇਆ-ਕਲਪ ਲਈ ਵਿਚਾਰ ਚਰਚਾ ਕੀਤੀ।
K S Pannuਸ੍ਰੀ ਪੰਨੂ ਨੇ ਕਿਹਾ ਕਿ ਚੱਢਾ ਸ਼ੂਗਰ ਮਿਲ ਦੇ ਨਾਲ ਇਕ ਦੀਵਾਰ ਬਣਾਈ ਜਾਵੇਗੀ ਜਿਸਦੇ ਨਾਲ ਸ਼ੀਰੇ ਦੇ ਰਿਸਾਵ ਨੂੰ ਰੋਕਿਆ ਜਾ ਸਕਦਾ ਹੈ। ਇਹ ਦੀਵਾਰ ਵਹਾਅ ਨੂੰ ਬਿਆਸ ਦਰਿਆ ਵਿੱਚ ਜਾਣ ਤੋਂ ਕਾਹਨੂੰਵਾਨ ਨਾਲੇ ਵਿੱਚ ਹੀ ਰੋਕ ਦੇਵੇਗੀ। ਦੀਵਾਰ ਨੂੰ ਪੀ.ਡਬਲਿਊ.ਡੀ ਵਿਭਾਗ ਵਲੋਂ ਤਿਆਰ ਕੀਤਾ ਜਾਵੇਗਾ।
Pollution Control Board ਉਨ੍ਹਾਂ ਇਹ ਵੀ ਕਿਹਾ ਕਿ ਮਤਸਏ ਪਾਲਣ ਵਿਭਾਗ ਅਤੇ ਬਾਹਰੀ ਰਾਜਾਂ ਤੋਂ ਮੱਛੀ ਦਾ ਪੂੰਗ ਲੈ ਕੇ ਬਿਆਸ ਦਰਿਆ ਵਿੱਚ ਛੱਡਿਆ ਜਾਵੇਗਾ ਤਾਂ ਕਿ ਜੀਵ ਨੁਕਸਾਨ ਦੀ ਭਰਪਾਈ ਹੋ ਸਕੇ। ਬਿਆਸ ਹਿਫਾਜ਼ਤ ਰਿਜਰਵ ਦੇ ਕਾਇਆ-ਕਲਪ ਲਈ ਇੱਕ ਵਿਆਪਕ ਯੋਜਨਾ ਜੰਗਲੀ ਜੀਵਨ ਵਿਭਾਗ ਨਾਲ ਤਿਆਰੀ ਵਿੱਚ ਹੈ। ਇਸ ਯੋਜਨਾ ਦੀ ਮੱਧਵਰਤੀ ਰਿਪੋਰਟ ਅਗਲੇ ਸੱਤ ਦਿਨਾਂ ਵਿਚ ਜਮਾਂ ਕੀਤੀ ਜਾਵੇਗੀ।