
ਰਾਜਾ ਵੜਿੰਗ ਦੀ ਸ਼ਿਕਾਇਤ ਤੇ ਸ਼ਖਸ਼ ਖਿਲਾਫ ਮਾਮਲਾ ਦਰਜ
ਗਿੱਦੜਬਾਹਾ(ਸੋਨੂੰ ਖੇੜਾ)- ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕਾਂਗਰਸੀ ਆਗੂ ਸ਼ਰਨਜੀਤ ਸੰਧੂ ਖ਼ਿਲਾਫ਼ ਭੱਦੀ ਸ਼ਬਦਾਵਲੀ ਬੋਲਣ 'ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਾਰਵਾਈ ਗਈ ਹੈ। ਦੱਸ ਦਈਏ ਕਿ ਕਿ ਰਾਜਾ ਵੜਿੰਗ ਵਲੋਂ ਦਿੱਤੇ ਆਪਣੇ ਬਿਆਨ ਵਿਚ ਦੱਸਿਆ ਗਿਆ ਸੀ ਕਿ ਬੀਤੇ ਦਿਨੀਂ ਬਲਾਕ ਸਮਤੀ ਦੇ ਚੇਅਰਮੈਨ ਦੀ ਚੋਣ ਸੀ। ਜਿਸ ਦੌਰਾਨ ਸ਼ਰਨਜੀਤ ਸੰਧੂ ਦੀ ਪਤਨੀ ਵੀ ਚੇਅਰਮੈਨ ਦੀ ਦਾਵੇਦਾਰ ਸੀ।
ਪਰ ਚੋਣ ਦੇ ਦੌਰਾਨ ਪਿੰਡ ਉਦੇਕਰਨ ਦੀ ਮਹਿਲਾ ਚੇਅਰਮੈਨ ਬਣ ਗਈ। ਜਿਸ ਕਾਰਨ ਸ਼ਰਨਜੀਤ ਸੰਧੂ ਅਜਿਹਾ ਕਰ ਰਿਹਾ ਹੈ। ਜਦੋਂ ਕਿ ਚੋਣ ਦੇ ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਸੀ। ਦੱਸ ਦਈਏ ਕਿ ਸ਼ਰਨਜੀਤ ਸੰਧੂ ਅਤੇ ਉਸਦੇ ਸਾਥੀਆਂ ਵਲੋਂ ਫੇਸਬੁਕ ਪੇਜ਼ ਤੇ ਰਾਜਾ ਵੜਿੰਗ ਦੇ ਖਿਲਾਫ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਸੀ। ਜਿਸਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
Sharanjeet Singh sandhu
ਜਿਸ ਨਾਲ ਕਿ ਰਾਜਾ ਵੜਿੰਗ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਰਾਜਾ ਵੜਿੰਗ ਦੀ ਸ਼ਿਕਾਇਤ ਤੇ ਸ਼ਰਨਜੀਤ ਸੰਧੂ ਅਤੇ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ਼ ਵੱਖ ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਕਾਂਗਰਸੀ ਆਗੂ ਸ਼ਰਨਜੀਤ ਸੰਧੂ ਉੱਤੇ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿਚ ਪੁਲਿਸ ਵਲੋਂ ਕਦੋਂ ਅਤੇ ਕੀ ਕਾਰਵਾਈ ਕੀਤੀ ਜਾਂਦੀ ਹੈ।