ਸਿਆਸੀ ਸਟੇਜਾਂ ਛੱਡ ਹੁਣ ਫੇਸਬੁੱਕ ’ਤੇ ਆਹਮੋ-ਸਾਹਮਣੇ ਹੋਏ ਖਹਿਰਾ ਤੇ ਰਾਜਾ ਵੜਿੰਗ
Published : May 27, 2019, 6:11 pm IST
Updated : May 27, 2019, 6:12 pm IST
SHARE ARTICLE
Sukhpal Khaira & Raja Warring
Sukhpal Khaira & Raja Warring

ਦੋਵੇਂ ਲੀਡਰ ਸੋਸ਼ਲ ਮੀਡੀਆ ਦੇ ਸਹਾਰੇ ਇਕ ਦੂਜੇ ’ਤੇ ਕੱਢ ਰਹੇ ਭੜਾਸ

ਚੰਡੀਗੜ੍ਹ: ਬਠਿੰਡਾ ਲੋਕ ਸਭਾ ਹਲਕੇ ਤੋਂ ਹਾਰਨ ਮਗਰੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵਿਚਾਲੇ ਸ਼ਬਦੀ ਜੰਗ ਅਜੇ ਵੀ ਜਾਰੀ ਹੈ। ਸਿਆਸੀ ਸਟੇਜਾਂ ਤੋਂ ਉਤਰਨ ਤੋਂ ਬਾਅਦ ਹੁਣ ਦੋਵੇਂ ਲੀਡਰ ਸੋਸ਼ਲ ਮੀਡੀਆ ਦੇ ਸਹਾਰੇ ਇਕ ਦੂਜੇ ’ਤੇ ਭੜਾਸ ਕੱਢ ਰਹੇ ਹਨ।

Facebook PostRaja Warring Facebook Page Post

ਦੱਸ ਦਈਏ ਕਿ ਪੀਡੀਏ ਵਲੋਂ ਬਠਿੰਡਾ ਸੀਟ ਤੋਂ ਉਮੀਦਵਾਰ ਰਹੇ ਸੁਖਪਾਲ ਖਹਿਰਾ ਨੇ ਅਪਣੇ ਫੇਸਬੁੱਕ ਪੇਜ ’ਤੇ ਰਾਜਾ ਵੜਿੰਗ ਵਿਰੁਧ ਪੋਸਟ ਵਿਚ ਖ਼ੂਬ ਭੜਾਸ ਕੱਢੀ। ਖਹਿਰਾ ਨੇ ਰਾਜਾ ਵੜਿੰਗ ਨੂੰ ਉਨ੍ਹਾਂ ’ਤੇ ਲਾਏ ਇਲਜ਼ਾਮ ਸਾਬਿਤ ਕਰਨ ਦੀ ਚੁਣੌਤੀ ਦਿਤੀ ਹੈ। ਖਹਿਰਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਵੜਿੰਗ ਮੇਰੇ ’ਤੇ ਲਾਏ ਇਲਜ਼ਾਮ ਸਾਬਿਤ ਕਰ ਦੇਵੇ ਤਾਂ ਉਹ ਸਿਆਸਤ ਤੋਂ ਸੰਨਿਆਸ ਲੈ ਲੈਣਗੇ ਪਰ ਜੇਕਰ ਰਾਜਾ ਵੜਿੰਗ ਇਲਜ਼ਾਮ ਸਾਬਿਤ ਨਾ ਕਰ ਸਕਿਆ ਤਾਂ ਕੀ ਉਹ ਸਿਆਸਤ ਛੱਡੇਗਾ?

Facebook PostSukhpal Khaira's Facebook Page Post

ਖਹਿਰਾ ਨੇ ਕਿਹਾ ਕਿ ਹੋਰਨਾਂ ਉਪਰ ਇਲਜ਼ਾਮ ਲਗਾਉਣ ਤੋਂ ਪਹਿਲਾਂ ਵੜਿੰਗ ਅਪਣੇ ਕਿਰਦਾਰ ਵੱਲ ਝਾਤ ਮਾਰੇ ਤੇ ਬੇਬੁਨਿਆਦ ਇਲਜ਼ਾਮਾਂ ਲਈ ਮਾਫ਼ੀ ਮੰਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement