ਖੇਤੀ ਆਰਡੀਨੈਂਸਾਂ 'ਤੇ ਘਮਾਸਾਨ ਜਾਰੀ, ਹਰਸਿਮਰਤ ਬਾਦਲ ਦੇ ਅਸਤੀਫੇ ਸਬੰਧੀ ਅਟਕਲਾਂ ਦਾ ਬਾਜ਼ਾਰ ਗਰਮ!
Published : Sep 16, 2020, 4:32 pm IST
Updated : Sep 16, 2020, 4:32 pm IST
SHARE ARTICLE
Sukhbir Badal, Harsimrat Kaur Badal
Sukhbir Badal, Harsimrat Kaur Badal

ਇਕ ਤੀਰ ਨਾਲ ਦੋ-ਦੋ ਨਿਸ਼ਾਨੇ ਫੁੰਡਣ ਦੇ ਮੂੜ 'ਚ ਅਕਾਲੀ ਦਲ

ਚੰਡੀਗੜ੍ਹ : ਖੇਤੀ ਆਰਡੀਨੈਂਸਾਂ ਨੂੰ ਲੈ ਕੇ ਸਿਆਸੀ ਘਮਾਸਾਨ ਜਾਰੀ ਹੈ। ਇਹ ਮੁੱਦਾ ਹੁਣ ਕਿਸਾਨ ਬਨਾਮ ਕੇਂਦਰ ਸਰਕਾਰ ਨਹੀਂ ਰਹਿ ਗਿਆ ਬਲਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਦੀ ਨੱਕ ਦਾ ਸਵਾਲ ਬਣਦਾ ਜਾ ਰਿਹਾ ਹੈ। ਇਸ ਮੁੱਦੇ 'ਤੇ ਸਭ ਤੋਂ ਜ਼ਿਆਦਾ ਕਿਰਕਿਰੀ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਕੱਲ੍ਹ ਤਕ ਇਨ੍ਹਾਂ ਆਰਡੀਨੈਂਸਾਂ ਨੂੰ ਕਿਸਾਨਾਂ ਲਈ ਲਾਭਕਾਰੀ ਦੱਸ ਰਿਹਾ ਸੀ, ਪਰ ਐਨ ਮੌਕੇ 'ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਲੋਂ ਮਾਰੀ ਪਲਟੀ ਨੇ ਵਿਰੋਧੀ ਧਿਰਾਂ ਦੇ ਹਮਲਾਵਰ ਰੁਖ ਨੂੰ ਕਾਫ਼ੀ ਹੱਦ ਤਕ ਕਮਜ਼ੋਰ ਕਰ ਦਿਤਾ ਹੈ।

Sukhbir Badal Sukhbir Badal

ਵਿਰੋਧੀ ਧਿਰਾਂ ਜੋ ਹੁਣ ਤਕ ਸੁਖਬੀਰ ਬਾਦਲ ਸਾਹਮਣੇ ਆਰਡੀਨੈਂਸਾਂ ਦੇ ਵਿਰੋਧ ਦਾ ਚੈਲੰਜ ਕਰ ਰਹੀਆਂ ਸਨ, ਹੁਣ ਬੀਬੀ ਹਰਸਿਮਰਤ ਕੌਰ ਬਾਦਲ ਦੀ ਵਜ਼ੀਰੀ 'ਤੇ ਸਵਾਲ ਖੜ੍ਹੇ ਕਰਨ ਲੱਗੀਆਂ ਹਨ। ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਵਿਰੋਧੀਆਂ ਹੱਥੋਂ ਇਹ ਹਥਿਆਰ ਵੀ ਖੋਹਣ ਦੀ ਵਿਉਂਤਬੰਦੀ ਕਰ ਚੁੱਕਾ ਹੈ। ਬੀਬੀ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਸਬੰਧੀ ਅਟਕਲਾਂ ਦਾ ਬਾਜ਼ਾਰ ਗਰਮ ਹੈ।

Parkash Badal With Sukhbir BadalParkash Badal With Sukhbir Badal

ਹੁਣ ਰਹਿੰਦੇ ਦੋ ਬਿੱਲ ਵੀ ਸੰਸਦ 'ਚ ਪੇਸ਼ ਹੋਣ ਜਾ ਰਹੇ ਹਨ, ਸੂਤਰਾਂ ਮੁਤਾਬਕ  ਇਨ੍ਹਾਂ ਦਾ ਸੁਖਬੀਰ ਬਾਦਲ ਸਮੇਤ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਤਿੱਖਾ ਵਿਰੋਧ ਕੀਤਾ ਜਾਵੇਗਾ। ਇੰਨਾ ਹੀ ਨਹੀਂ, ਇਸ ਤੋਂ  ਬਾਅਦ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਵੀ ਦੇ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਹੁਣ ਇਕ ਤੀਰ ਨਾਲ ਦੋ-ਦੋ ਨਿਸ਼ਾਨੇ ਫੁੰਡਣ ਦੇ ਮੂੜ 'ਚ ਹੈ। ਕੇਂਦਰੀ ਵਜ਼ੀਰੀ ਤੋਂ ਅਸਤੀਫ਼ਾ ਦੇ ਕੇ ਇਕ ਤਾਂ ਅਕਾਲੀ ਦਲ ਅਪਣਾ ਰਵਾਇਤੀ ਕਿਸਾਨੀ ਵੋਟ ਬੈਂਕ ਪੱਕਾ ਕਰ ਲਵੇਗਾ, ਦੂਜਾ ਭਾਜਪਾ ਨਾਲ ਭਾਈਵਾਲੀ ਦਾ ਠੱਪਾ ਵੀ ਲੱਥ ਜਾਵੇਗਾ। ਸੂਤਰਾਂ ਮੁਤਾਬਕ ਅਕਾਲੀ ਦਲ ਅੰਦਰਖਾਤੇ ਭਾਜਪਾ ਵਲੋਂ ਗਠਜੋੜ ਧਰਮ ਪੂਰੀ ਸ਼ਿੱਦਤ ਨਾਲ ਨਾ ਨਿਭਾਉਣ ਤੋਂ ਵੀ ਔਖਾ ਹੈ।

Sukhbir BadalSukhbir Badal

ਅਕਾਲੀ ਦਲ ਨੇ ਭਾਜਪਾ ਨਾਲ ਅਜਿਹੇ ਸਮੇਂ ਗਠਜੋੜ ਕੀਤਾ ਸੀ, ਜਦੋਂ ਭਾਜਪਾ ਦਾ ਪੰਜਾਬ 'ਚ ਕੋਈ ਅਧਾਰ ਨਹੀਂ ਸੀ। ਘੱਟ ਸੀਟਾਂ ਜਿੱਤਣ ਦੇ ਬਾਵਜੂਦ ਅਕਾਲੀ ਦਲ ਨੇ ਗਠਜੋੜ ਧਰਮ ਨਿਭਾਉਂਦਿਆਂ ਭਾਜਪਾ ਨੂੰ ਅਪਣੇ ਨਾਲ ਜੋੜੀ ਰੱਖਿਆ ਜਦਕਿ ਹੁਣ ਜਦੋਂ ਅਕਾਲੀ ਦਲ ਨੂੰ ਭਾਜਪਾ ਦੇ ਸਹਾਰੇ ਦੀ ਜ਼ਰੂਰਤ ਸੀ ਤਾਂ ਭਾਜਪਾ ਆਗੂ ਅਕਾਲੀ ਦਲ ਤੋਂ ਖਹਿੜਾ ਛੁਡਾਉਣ ਦੀਆਂ ਗੱਲਾਂ ਕਰਨ ਲੱਗ ਪਏ ਸਨ।

Sukhbir Singh Badal Sukhbir Singh Badal

ਹੁਣ ਬਹੁਤੇ ਅਕਾਲੀ ਆਗੂਆਂ ਦੀ ਰਾਏ ਹੈ ਕਿ ਅਕਾਲੀ ਦਲ ਨੂੰ ਅਪਣੇ ਰਵਾਇਤੀ ਵੋਟ ਬੈਂਕ ਦਾ ਖਿਆਲ ਰਖਦਿਆਂ ਕਿਸਾਨਾਂ ਦੇ ਹੱਕ 'ਚ ਡਟਣ ਦੇ ਨਾਲ-ਨਾਲ ਭਾਜਪਾ ਤੋਂ ਵੀ ਫ਼ਿਲਹਾਲ ਕਿਨਾਰਾ ਕਰ ਜਾਣਾ ਚਾਹੀਦਾ ਹੈ। ਭਾਜਪਾ ਕੋਲ ਇਸ ਵੇਲੇ ਪੰਜਾਬ 'ਚ ਅਕਾਲੀ ਦਲ ਦਾ ਬਦਲ ਮੌਜੂਦ ਹੈ, ਜਦਕਿ ਅਕਾਲੀ ਦਲ ਦੀ ਹਾਲਤ ਇਸ ਵੇਲੇ ਅੱਗੇ ਖੂਹ ਤੇ ਪਿੱਛੇ ਟੋਏ ਵਾਲੀ ਹੋਈ ਪਈ ਹੈ। ਅਜਿਹੇ 'ਚ ਅਕਾਲੀ ਦਲ ਲਈ ਕਿਸਾਨੀ ਦਾ ਮੁੱਦਾ ਸੰਜੀਵਨੀ ਦਾ ਕੰਮ ਕਰ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement