
ਕਾਂਗਰਸੀ ਵਿਧਾਇਕ ਗੋਵਰਧਨ ਡਾਂਗੀ ਦੀ ਕੋਰੋਨਾ ਨਾਲ ਮੌਤ
ਨਵੀਂ ਦਿੱਲੀ, 15 ਸਤੰਬਰ : ਮੱਧ ਪ੍ਰਦੇਸ਼ ਦੇ ਬਿਆਵਰਾ ਤੋਂ ਕਾਂਗਰਸੀ ਵਿਧਾਇਕ ਗੋਵਰਧਨ ਡਾਂਗੀ ਦੀ ਕੋਰੋਨਾ ਤੋਂ ਮੌਤ ਹੋ ਗਈ। ਉਨ੍ਹਾਂ ਬੀਤੀ ਰਾਤ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਆਖ਼ਰੀ ਸਾਹ ਲਿਆ। ਗੋਵਰਧਨ ਡਾਂਗੀ ਰਾਜ ਦਾ ਪਹਿਲਾ ਵਿਧਾਇਕ ਹੈ ਜਿਸ ਦੀ ਮੌਤ ਕੋਰੋਨਾ ਤੋਂ ਹੋਈ ਹੈ। ਦੂਜੇ ਪਾਸੇ ਕਰਨਾਟਕ ਦੇ ਸ਼ਹਿਰੀ ਵਿਕਾਸ ਮੰਤਰੀ ਬੀ ਬਸਵਰਾਜ ਦੀ ਰਿਪੋਰਟ ਸਕਾਰਾਤਮਕ ਸਾਹਮਣੇ ਆਈ ਹੈ। ਉਸ ਨੂੰ ਇਕ ਨਿਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।