
ਬਿਹਾਰ ਚੋਣਾਂ ਤੋਂ ਪਹਿਲਾਂ ਮੋਦੀ ਬਿਹਾਰ 'ਤੇ ਮੇਹਰਬਾਨ
ਨਵੀਂ ਦਿੱਲੀ, 15 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੇ ਸੂਬੇ 'ਤੇ ਮੇਹਰਬਾਨ ਨਜ਼ਰ ਆ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਬਿਹਾਰ 'ਚ ਨਮਾਮਿ ਗੰਗੇ ਨਾਲ ਜੁੜੇ ਕਈ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਅਪਣੇ ਸੰਬੋਧਨ 'ਚ ਮੋਦੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਦੇ ਇਸ ਕੰਮ 'ਚ ਬਹੁਤ ਵੱਡਾ ਯੋਗਦਾਨ ਬਿਹਾਰ ਦਾ ਵੀ ਹੈ, ਦੇਸ਼ ਦੇ ਵਿਕਾਸ ਨੂੰ ਨਵੀਂ ਉਚਾਈ ਦੇਣ ਵਾਲੇ ਲੱਖਾਂ ਇੰਜੀਨੀਅਰ ਬਿਹਾਰ ਦੀ ਹੀ ਦੇਣ ਹਨ। ਆਪਣੇ ਸੰਬੋਧਨ 'ਚ ਮੋਦੀ ਨੇ ਵਿਰੋਧੀ ਧਿਰ 'ਤੇ ਵਿਅੰਗ ਵੀ ਕਸਿਆ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਅਤੇ ਬਿਹਾਰ ਸਰਕਾਰ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਬਿਹਾਰ ਦੇ ਸ਼ਹਿਰਾਂ 'ਚ ਪੀਣ ਦਾ ਪਾਣੀ ਅਤੇ ਸੀਵਰ ਵਰਗੀਆਂ ਮੂਲ ਸਹੂਲਤਾਂ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਮਿਸ਼ਨ ਅੰਮ੍ਰਿਤ ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਦੇ ਅਧੀਨ ਬੀਤੇ 4-5 ਸਾਲਾਂ 'ਚ ਬਿਹਾਰ ਦੇ ਸ਼imageਹਿਰੀ ਖੇਤਰ 'ਚ ਲੱਖਾਂ ਪਰਵਾਰਾਂ ਨੂੰ ਪਾਣੀ ਦੀ ਸਹੂਲਤ ਨਾਲ ਜੋੜਿਆ ਗਿਆ ਹੈ।