ਐਸਆਈਟੀ ਵਲੋਂ 'ਵਾਅਦਾ ਮੁਆਫ਼ ਗਵਾਹ' ਬਣਾਉਣ ਦੀ ਅਰਜ਼ੀ ਸੈਸ਼ਨ ਕੋਰਟ ਵਲੋਂ ਮਨਜੂਰ
Published : Sep 16, 2020, 1:56 am IST
Updated : Sep 16, 2020, 1:56 am IST
SHARE ARTICLE
image
image

ਐਸਆਈਟੀ ਵਲੋਂ 'ਵਾਅਦਾ ਮੁਆਫ਼ ਗਵਾਹ' ਬਣਾਉਣ ਦੀ ਅਰਜ਼ੀ ਸੈਸ਼ਨ ਕੋਰਟ ਵਲੋਂ ਮਨਜੂਰ

  to 
 

ਕੋਟਕਪੂਰਾ, 15 ਸਤੰਬਰ (ਗੁਰਿੰਦਰ ਸਿੰਘ) : ਅੱਜ ਫ਼ਰੀਦਕੋਟ ਦੀ ਸੈਸ਼ਨ ਅਦਾਲਤ ਨੇ ਐਸਆਈਟੀ (ਸਿੱਟ) ਵਲੋਂ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਬਹਿਬਲ ਕਲਾਂ ਗੋਲੀਕਾਂਡ ਵਿਚ 'ਵਾਅਦਾ ਮੁਆਫ਼ ਗਵਾਹ' ਬਣਾਉਣ ਦੀ ਅਰਜ਼ੀ ਮਨਜੂਰ ਕਰ ਲਈ ਹੈ। ਜ਼ਿਕਰਯੋਗ ਹੈ ਕਿ ਐਸਆਈਟੀ ਦੇ ਪ੍ਰਮੁੱਖ ਮੈਂਬਰ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਨੇ ਬੀਤੇ ਵੀਰਵਾਰ ਨੂੰ ਸੈਸ਼ਨ ਅਦਾਲਤ 'ਚ ਖ਼ੁਦ ਪੇਸ਼ ਹੋ ਕੇ ਇਸ ਸਬੰਧੀ ਅਪਣਾ ਬਿਆਨ ਕਲਮਬੰਦ ਕਰਾਇਆ ਸੀ ਕਿ ਉਕਤ ਕੇਸ 'ਚ ਪਰਦੀਪ ਸਿੰਘ ਮੁੱਖ ਦੋਸ਼ੀ ਨਹੀਂ ਹੈ। ਮੁੱਖ ਦੋਸ਼ੀ ਅਤੇ ਸਾਜਿਸ਼ਕਰਤਾ ਉਦੋਂ ਦੇ ਡੀਜੀਪੀ ਸੁਮੇਧ ਸੈਣੀ ਅਤੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਤੋਂ ਇਲਾਵਾ ਉਦੋਂ ਦੀ ਸਰਕਾਰ ਦੇ ਵੱਡੇ ਸਿਆਸਤਦਾਨ ਹਨ।    ਬਹਿਬਲ ਗੋਲੀਕਾਂਡ ਦੀ ਸੁਣਵਾਈ ਕਰਦਿਆਂ ਫ਼ਰੀਦਕੋਟ ਦੇ ਸੈਸ਼ਨ ਜੱਜ ਸੁਮੀਤ ਮਲਹੋਤਰਾ ਦੀ ਅਦਾਲਤ ਵਲੋਂ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਵਾਅਦਾ ਮੁਆਫ਼ ਗਵਾਹ ਬਣਨ ਦੀ ਇਜਾਜ਼ਤ ਦੇ ਦਿਤੀ ਹੈ। ਬਹਿਬਲ ਗੋਲੀਕਾਂਡ ਦੇ ਮ੍ਰਿਤਕ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਭਰਾ ਰੇਸ਼ਮ ਸਿੰਘ ਵਲੋਂ ਪ੍ਰਦੀਪ ਸਿੰਘ ਨੂੰ ਸਰਕਾਰੀ ਗਵਾਹ ਬਣਾਉਣ ਦੇ ਵਿਰੋਧ 'ਚ ਲਾਈ ਅਰਜ਼ੀ ਵੀ ਅਦਾਲਤ ਨੇ ਰੱਦ ਕਰ ਦਿਤੀ। ਕੋਟਕਪੂਰਾ ਅਤੇ ਬਹਿਬਲ ਕਲਾਂ ਪੁਲਿਸ ਫ਼ਾਇਰਿੰਗ ਦੇ ਮਾਮਲਿਆਂ ਦੀ ਜਾਂਚ ਕਰ ਰਹੀ 'ਵਿਸ਼ੇਸ਼ ਜਾਂਚ ਟੀਮ' ਦੀ ਅਗਵਾਈ ਕਰ ਰਹੇ ਇੰਸਪੈਕਟਰ ਜਨਰਲ ਪੁਲਿਸ ਕੁੰਵਰਵਿਜੈ ਪ੍ਰਤਾਪ ਸਿੰਘ ਅਪਣੀ ਟੀਮ ਨਾਲ ਅਦਾਲਤੀ ਸੁਣਵਾਈ ਦੇ ਹਰ ਮੌਕੇ 'ਤੇ ਖ਼ੁਦ ਮੌਜੂਦ ਰਹਿੰਦੇ ਹਨ। ਆਈ.ਜੀ. ਕੁੰਵਰਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ 'ਸਿੱਟ' ਵਲੋਂ ਮੁਕੱਦਮੇ ਰਾਹੀਂ ਬਹਿਬਲ ਕਲਾਂ ਗੋਲੀਬਾਰੀ ਮਾਮਲੇ 'ਚ ਧਾਰਾ 306 ਸੀਆਰਪੀਸੀ, 1973 ਤਹਿਤ ਅਰਜ਼ੀ ਦਾਇਰ ਕੀਤੀ ਗਈ ਸੀ।  ਜਿਸਨੂੰ ਫ਼ਰੀਦਕੋਟ ਦੀ ਸੈਸ਼ਨ ਅਦਾਲਤ ਨੇ ਸਵੀਕਾਰ ਕਰ ਲਿਆ ਹੈ।    ਮੁਕੱਦਮੇ ਵਲੋਂ ਡੀ.ਏ. ਫਰੀਦਕੋਟ ਰਜਨੀਸ਼ ਗੋਇਲ ਨੇ ਬਹਿਸ ਕੀਤੀ ਸੀ।

ਸਮਝਿਆ ਜਾ ਰਿਹਾ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਕੇਸ 'ਚ ਇੰਸਪੈਕਟਰ ਪ੍ਰਦੀਪ ਸਿੰਘ ਦੇ 'ਵਾਅਦਾ ਮੁਆਫ਼ ਗਵਾਹ' ਬਣਨ ਨਾਲ ਕੇਸ 'ਚ ਕਾਫ਼ੀ ਮਜਬੂਤੀ ਮਿਲੀ ਹੈ। ਇਸ ਤੋਂ ਇਲਾਵਾ ਇੰਸਪੈਕਟਰ ਪ੍ਰਦੀਪ ਸਿੰਘ ਵਲੋਂ ਇਲਾਕਾ ਮੈਜਿਸਟ੍ਰੇਟ ਚੇਤਨ ਸ਼ਰਮਾ ਦੀ ਅਦਾਲਤ 'ਚ ਬਹਿਬਲ ਕਲਾਂ ਗੋਲੀਕਾਂਡ ਦੀ ਸਚਾਈ ਬਾਰੇ ਦਿਤੇ ਬਿਆਨ ਦੀ ਨਕਲ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਨੂੰ ਸੌਂਪੀ ਗਈ ਸੀ। 
   ਜ਼ਿਕਰਯੋਗ ਹੈ ਕਿ ਬਹਿਬਲ ਗੋਲੀਕਾਂਡ 'ਚ ਪੁਲਿਸ ਦੀ ਗੋਲ਼ੀ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਇਸ ਕੇਸ 'ਚ ਇੰਸਪੈਕਟਰ ਪ੍ਰਦੀਪ ਸਿੰਘ ਵੀ ਮੁਲਜ਼ਮਾਂ 'ਚ ਸ਼ਾਮਲ ਹੈ। ਉਸਦੇ ਸਰਕਾਰੀ ਗਵਾਹ ਬਣਨ ਨਾਲ ਹੁਣ ਉਕਤ ਕੇਸ 'ਚ ਨਵਾਂ ਮੋੜ ਆ ਗਿਆ ਹੈ, ਕਿਉਂਕਿ ਘਟਨਾ ਵਾਲੇ ਦਿਨ 14 ਅਕਤੂਬਰ 2015 ਨੂੰ ਇੰਸਪੈਕਟਰ ਪ੍ਰਦੀਪ ਸਿੰਘ ਘਟਨਾ ਸਥਾਨ 'ਤੇ ਮੌਜੂਦ ਸੀ। ਇਸ ਕੇਸ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ 'ਤੇ ਐਸਐਸਪੀ ਚਰਨਜੀਤ ਸ਼ਰਮਾ ਸਮੇਤ ਉਨ੍ਹਾਂ ਦੇ ਰੀਡਰ ਪ੍ਰਦੀਪ ਸਿੰਘ, ਤਤਕਾਲੀਨ ਐਸ.ਪੀ. ਬਿਕਰਮਜੀਤ ਸਿੰਘ ਅਤੇ ਬਾਜਾਖਾਨਾ ਥਾਣੇ ਦੇ ਸਾਬਕਾ ਐਸਐਚਓ ਅਮਰਜੀਤ ਸਿੰਘ ਕੁਲਾਰ ਨੂੰ ਨਾਮਜ਼ਦ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਕੇਸ 'ਚ ਚਰਨਜੀਤ ਸ਼ਰਮਾ ਵਿਰੁਧ ਐਸਆਈਟੀ ਨੇ 24 ਅਪ੍ਰੈਲ 2019 ਨੂੰ ਚਲਾਨ ਪੇਸ਼ ਕਰ ਦਿਤਾ ਸੀ।

SHARE ARTICLE

ਏਜੰਸੀ

Advertisement

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM
Advertisement