
ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ 'ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਸੰਗਤਾਂ 'ਤੇ ਹਮਲਾ ਬੋਲਿਆ: ਜੀ ਕੇ
ਨਵੀਂ ਦਿੱਲੀ: 15 ਸਤੰਬਰ (ਅਮਨਦੀਪ ਸਿੰਘ, ਸੁਖਰਾਜ ਸਿੰਘ) : 'ਜਾਗੋ' ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀਕੇ ਨੇ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੇ ਹੁਕਮ 'ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਸਰੂਪਾਂ ਬਾਰੇ ਧਰਨਾ ਦੇ ਰਹੀ ਸੰਗਤਾਂ 'ਤੇ ਹਮਲਾ ਕੀਤਾ ਗਿਆ ਹੈ ਜਿਸਦੀ ਕੀਮਤ ਅਕਾਲੀਆਂ ਨੂੰ ਚੁਕਾਣੀ ਪਵੇਗੀ।
ਉਨਾਂ੍ਹ ਕਿਹਾ, “ਸੁਖਬੀਰ ਸਿੰਘ ਬਾਦਲ ਨੇ ਆਪਣੇ ਆਪ ਨੂੰ ਚੁਫੇਰਿਉਂ ਘਿਰੇ ਹੋਣ ਦਾ ਮਹਿਸੂਸ ਕਰ ਕੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਹਰੋਂ ਸੰਗਤਾਂ ਦਾ ਮੋਰਚਾ ਚੁਕਵਾਉਣ ਲਈ ਉਹ ਗਲਤੀ ਮੁੜ ਦੁਹਰਾ ਦਿਤੀ, ਜੋ ਉਨ੍ਹਾਂ 2015 ਵਿਚ ਬਹਿਬਲ ਕਲਾਂ ਵਿਚ ਹਿੱਥੇ ਸਿੱਖਾਂ 'ਤੇ ਪੁਲਿਸ ਗੋਲੀ ਨਾਲ ਕੀਤੀ ਗਈ ਸੀ।“
ਇਥੇ ਜਾਰੀ ਇਕ ਬਿਆਨ 'ਚ ਸ.ਜੀਕੇ ਨੇ ਕਿਹਾ, 2015 ਵਿਚ ਜਦ ਇਕ ਪਾਸੇ ਕਿਸਾਨ ਜੱਥੇਬੰਦੀਆਂ ਰੇਲਾਂ ਰੋਕ ਰਹੀਆਂ ਸਨ ਤੇ ਸਿੱਖ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਦਾ ਹਿਸਾਬ ਮੰਗ ਰਹੀ ਸੀ, ਉਦੋਂ ਸੁਖਬੀਰ ਸਿੰਘ ਬਾਦਲ ਨੇ ਬਹਿਬਲ ਕਲਾਂ ਵਿਚ ਸਿੱਖਾਂ 'ਤੇ ਪੁਲਿਸ ਤੋਂ ਗੋਲੀ ਚਲਵਾਈ ਅਤੇ ਅੱਜ ਉਸੇ ਤਰ੍ਹਾਂ ਜਦ ਕਿਸਾਨ ਜੱਥੇਬੰਦੀਆਂ ਖੇਤੀਬਾੜੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੀਆਂ ਹਨ ਤੇ ਅਕਾਲੀ ਗੁਰੂ ਗ੍ਰੰਥ ਸਾਹਿਬ ਦੇ ਖੁਰਦ ਬੁਰਦ ਹੋਏ ਸਰੂਪਾਂ ਬਾਰੇ ਘਿਰੇ ਹੋਏ ਹਨ ਤਾਂ ਟਾਸਕ ਫੋਰਸ ਤੋਂ ਸੰਗਤਾਂ 'ਤੇ ਲਾਠੀਚਾਜ ਕਰਵਾਇਆ ਗਿਆ ਤੇ ਗੰਦੀਆਂ ਗਾਲ੍ਹਾਂ ਕਢੀਆਂ ਗਈਆਂ, ਜੋ ਸੁਖਬੀਰ ਬਾਦਲ ਦੀ ਤਾਨਾਸ਼ਾਹੀ ਨੂੰ ਦਰਸਾਉਂਦਾ ਹੈ, ਇਸ ਨਾਲ ਮਹੰਤ ਨਰੈਣੂ ਦੇ ਜ਼ੁਲਮ ਵੀ ਬੌਣੇ ਸਾimageਬਤ ਹੋ ਰਹੇ ਹਨ।