
ਦਿੱਲੀ ਕਮੇਟੀ 'ਚੋਂ ਬਾਦਲਾਂ ਦੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਚੰਗੇ ਆਗੂ ਨੂੰ ਨਾਲ ਲੈ ਕੇ ਚਲਾਂਗੇ : ਸਰਨਾ
ਨਵੀਂ ਦਿੱਲੀ, 15 ਸਤੰਬਰ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਦਿੱਲੀ ਗੁਰਦਵਾਰਾ ਕਮੇਟੀ ਵਿਚਲੇ ਅਖੌਤੀ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਦਿੱਲੀ ਕਮੇਟੀ ਮੈਂਬਰ ਸ.ਗੁਰਮੀਤ ਸਿੰਘ ਸ਼ੰਟੀ ਵਲੋਂ ਬਾਦਲ ਦਲ ਤੋਂ ਅਸਤੀਫ਼ਾ ਦੇ ਕੇ, ਭ੍ਰਿਸ਼ਟਾਚਾਰ ਵਿਰੁਧ ਲੜਾਈ ਜਾਰੀ ਰੱਖਣ ਦੇ ਕੀਤੇ ਐਲਾਨ ਦੀ ਹਮਾਇਤ ਕੀਤੀ ਹੈ। ਸ਼ੰਟੀ ਵੱਲ ਮੁੜ ਦੋਸਤੀ ਦਾ ਹੱਥ ਵਧਾਉਂਦੇ ਹੋਏ ਅਸਿੱਧੇ ਤੌਰ 'ਤੇ ਸਰਨਾ ਨੇ ਕਿਹਾ, “ਸਾਡੀ ਪਾਰਟੀ ਦਾ ਮੁਢਲਾ ਟੀਚਾ ਦਿੱਲੀ ਗੁਰਦਵਾਰਾ ਕਮੇਟੀ ਨੂੰ ਬਾਦਲਾਂ ਦੇ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਹੈ, ਜੇ ਕੋਈ ਸਾਡੀ ਮੁਹਿੰਮ ਨਾਲ ਸਹਿਮਤੀ ਰਖਦਾ ਹੈ, ਤਾਂ ਸਾਡੇ ਬੂਹੇ ਉਸ ਲਈ ਹਮੇਸ਼ਾ ਖੁਲ੍ਹੇ ਹਨ। ਅਸੀਂ ਕਮੇਟੀ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕimageਰਵਾਉਣ ਲਈ ਸਾਫ਼ ਸੁਥਰੇ ਅਕਸ ਵਾਲੇ ਆਗੂ ਨੂੰ ਨਾਲ ਲੈ ਕੇ ਤੁਰਨ ਲਈ ਤਿਆਰ ਹਾਂ।''