ਭਾਰਤ 'ਚ 8 ਚੀਤਿਆਂ ਨੂੰ ਲਿਆਉਣ ਲਈ ਨਾਮੀਬੀਆ ਪਹੁੰਚਿਆ ਵਿਸ਼ੇਸ਼ ਬੀ747 ਜਹਾਜ਼
Published : Sep 16, 2022, 12:44 am IST
Updated : Sep 16, 2022, 12:44 am IST
SHARE ARTICLE
image
image

ਭਾਰਤ 'ਚ 8 ਚੀਤਿਆਂ ਨੂੰ ਲਿਆਉਣ ਲਈ ਨਾਮੀਬੀਆ ਪਹੁੰਚਿਆ ਵਿਸ਼ੇਸ਼ ਬੀ747 ਜਹਾਜ਼

 


ਨਾਮੀਬੀਆ, 15 ਸਤੰਬਰ : ਭਾਰਤ ਦੇ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਲਈ ਇਥੋਂ 8 ਚੀਤਿਆਂ ਨੂੰ  ਲਿਜਾਣ ਲਈ ਇਕ ਵਿਸ਼ੇਸ਼ ਬੀ 747 ਜਹਾਜ਼ ਨਾਮੀਬੀਆ ਦੀ ਰਾਜਧਾਨੀ ਵਿੰਡਹੋਕ ਪਹੁੰਚ ਗਿਆ ਹੈ | ਭਾਰਤ ਵਿਚ 1950 ਦੇ ਬਾਅਦ ਚੀਤਿਆਂ ਦੇ ਅਲੋਪ ਹੋਣ ਤੋਂ ਬਾਅਦ ਉਨ੍ਹਾਂ ਨੂੰ  ਫਿਰ ਤੋਂ ਦੇਸ਼ ਵਿਚ ਭੇਜਿਆ ਜਾ ਰਿਹਾ ਹੈ | ਚੀਤਿਆਂ ਨੂੰ  ਲਿਆਉਣ ਲਈ ਭੇਜੇ ਗਏ ਜਹਾਜ਼ ਵਿਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਵਿੰਡਹੋਕ ਵਿਚ ਭਾਰਤੀ ਹਾਈ ਕਮਿਸ਼ਨ ਨੇ ਬੁੱਧਵਾਰ ਨੂੰ  ਟਵੀਟ ਕੀਤਾ, 'ਟਾਈਗਰਜ਼ ਦੀ ਭੂਮੀ ਭਾਰਤ ਵਿਚ ਸਦਭਾਵਨਾ ਰਾਜਦੂਤਾਂ ਨੂੰ  ਲਿਆਉਣ ਲਈ ਵੀਰਾਂ ਦੀ ਭੂਮੀ ਵਿਚ ਇਕ ਵਿਸ਼ੇਸ਼ ਜਹਾਜ਼ ਪਹੁੰਚ ਗਿਆ ਹੈ |' ਚੀਤਿਆਂ ਦੇ ਅੰਤਰ-ਮਹਾਂਦੀਪੀ ਪ੍ਰਵਾਸ ਦੇ ਇਕ ਪ੍ਰੋਜੈਕਟ ਦੇ ਹਿੱਸੇ ਵਜੋਂ ਇਕ ਕਾਰਗੋ ਜਹਾਜ਼ ਵਿਚ 8 ਚੀਤੇ 17 ਸਤੰਬਰ ਨੂੰ  ਰਾਜਸਥਾਨ ਦੇ ਜੈਪੁਰ ਪਹੁੰਚਣਗੇ | ਇਨ੍ਹਾਂ ਵਿਚੋਂ 5 ਮਾਦਾ ਅਤੇ ਤਿੰਨ ਨਰ ਹਨ | ਇਸ ਤੋਂ ਬਾਅਦ ਜੈਪੁਰ ਤੋਂ ਉਹ ਹੈਲੀਕਾਪਟਰ ਰਾਹੀਂ ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਵਿਚ ਅਪਣੇ ਨਵੇਂ ਨਿਵਾਸ ਕੁਨੋ ਨੈਸ਼ਨਲ ਪਾਰਕ ਜਾਣਗੇ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਸਤੰਬਰ ਨੂੰ  ਆਪਣੇ ਜਨਮ ਦਿਨ 'ਤੇ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ 'ਚ ਇਨ੍ਹਾਂ ਚੀਤਿਆਂ ਨੂੰ  ਛੱਡਣਗੇ | ਭਾਰਤ ਵਿਚ ਚੀਤਿਆਂ ਨੂੰ  ਲਿਆਉਣ ਵਾਲੇ ਜਹਾਜ਼ ਵਿਚ ਕੁਝ ਬਦਲਾਅ ਕੀਤੇ ਗਏ ਹਨ ਤਾਂ ਜੋ ਪਿੰਜਰਿਆਂ ਨੂੰ  ਮੁੱਖ ਕੈਬਿਨ ਵਿੱਚ ਸੁਰੱਖਿਅਤ ਰੱਖਿਆ ਜਾ ਸਕੇ ਪਰ ਉਡਾਣ ਦੌਰਾਨ ਵੈਟਰਨਰੀਅਨ ਚੀਤਿਆਂ 'ਤੇ ਪੂਰੀ ਨਜ਼ਰ ਰੱਖ ਸਕਣਗੇ | ਜਹਾਜ਼ ਨੂੰ  ਇਕ ਚੀਤੇ ਦੀ ਤਸਵੀਰ ਨਾਲ ਪੇਂਟ ਕੀਤਾ ਗਿਆ ਹੈ | ਇਹ ਵਿਸ਼ਾਲ ਜਹਾਜ਼ 16 ਘੰਟੇ ਤੱਕ ਉਡਾਣ ਭਰਨ ਦੇ ਸਮਰੱਥ ਹੈ ਅਤੇ ਇਹ ਈਾਧਨ ਭਰਨ ਲਈ ਕਿਤੇ ਵੀ ਰੁਕੇ ਬਿਨਾਂ ਨਾਮੀਬੀਆ ਤੋਂ ਸਿੱਧਾ ਭਾਰਤ ਆ ਸਕਦਾ ਹੈ |     (ਏਜੰਸੀ)


ਭਾਰਤੀ ਜੰਗਲਾਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ  ਦਸਿਆ ਸੀ ਕਿ ਹਵਾਈ ਯਾਤਰਾ ਦੌਰਾਨ ਚੀਤਿਆਂ ਨੂੰ  ਖਾਲੀ ਪੇਟ ਰਹਿਣਾ ਹੋਵੇਗਾ | ਲੰਬੀ ਦੂਰੀ ਦੇ ਸਫ਼ਰ ਵਿਚ ਇਹ ਸਾਵਧਾਨੀ ਵਰਤਣੀ ਜ਼ਰੂਰੀ ਹੈ ਕਿਉਂਕਿ ਇਸ ਨਾਲ ਪਸ਼ੂਆਂ ਨੂੰ  ਉੱਲਟੀ ਵਰਗੀ ਸਮੱਸਿਆ ਹੋ ਸਕਦੀ ਹੈ, ਜਿਸ ਨਾਲ ਹੋਰ ਸਮੱਸਿਆਵਾਂ ਵੀ ਪੈਦਾ ਹੋਣ ਦਾ ਖ਼ਦਸ਼ਾ ਹੈ | ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ 1952 ਵਿਚ ਦੇਸ਼ ਵਿਚ ਚੀਤਿਆਂ ਦੇ ਅਲੋਪ ਹੋਣ ਦਾ ਐਲਾਨ ਕੀਤਾ ਸੀ | ਛੱਤੀਸਗੜ੍ਹ ਦੇ ਕੋਰਿਆ ਜ਼ਿਲ੍ਹੇ ਦੇ ਸਾਲ ਜੰਗਲ ਵਿਚ 1948 ਵਿਚ ਆਖਰੀ ਚੀਤਾ ਦੇਖਿਆ ਗਿਆ ਸੀ |     (ਏਜੰਸੀ)

 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement