AAP ਮਹਿਲਾ ਵਰਕਰ ਨੂੰ ਤੰਗ ਪਰੇਸ਼ਾਨ ਕਰਨ ਦਾ ਮਾਮਲਾ, SHO ਜਗਜੀਤ ਸਿੰਘ ਦਾ ਹੋਇਆ ਤਬਾਦਲਾ 
Published : Sep 16, 2022, 3:42 pm IST
Updated : Sep 16, 2022, 3:42 pm IST
SHARE ARTICLE
 AAP women worker harassment case, SHO Jagjit Singh transferred
AAP women worker harassment case, SHO Jagjit Singh transferred

ਹਫ਼ਤਾ ਪਹਿਲਾਂ ਹੀ ਦਿੱਤਾ ਗਿਆ ਸੀ ਥਾਣਾ ਜਗਰਾਉਂ ਦਾ ਚਾਰਜ

 

ਲੁਧਿਆਣਾ - ਬੀਤੇ ਦਿਨੀਂ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਕਸਬੇ ਦੀ ਇੱਕ ਔਰਤ ਦਾ ਵੀਡੀਓ ਵਾਇਰਲ ਹੋਇਆ ਸੀ। ਉਸ ਵੀਡੀਓ 'ਚ ਔਰਤ ਵਿਧਾਇਕ ਮਾਣੂੰਕੇ ਅਤੇ ਥਾਣਾ ਸਿਟੀ ਜਗਰਾਉਂ ਦੇ ਐੱਸਐੱਚਓ 'ਤੇ ਇਹ ਇਲਜ਼ਮਾ ਲਗਾ ਰਹੀ ਸੀ ਕਿ ਐੱਸਐੱਚਓ ਵਿਧਾਇਕ ਮਾਣੂਕੇ ਦੇ ਕਹਿਣ 'ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ। 
ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਐਸਐਸਪੀ ਦੇਹਾਤ ਹਰਜੀਤ ਸਿੰਘ ਨੇ ਥਾਣਾ ਸਿਟੀ ਜਗਰਾਉਂ ਦੇ ਐਸਐਚਓ ਇੰਸਪੈਕਟਰ ਜਗਜੀਤ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਐਸਐਸਪੀ ਨੇ ਐਸਐਚਓ ਨੂੰ ਪੁਲਿਸ ਲਾਈਨ ਵਿਚ ਜਾਣ ਦੇ ਹੁਕਮ ਦਿੱਤੇ ਹਨ। ਇੰਸਪੈਕਟਰ ਜਗਜੀਤ ਸਿੰਘ ਨੂੰ ਹਫ਼ਤਾ ਪਹਿਲਾਂ ਥਾਣਾ ਜਗਰਾਉਂ ਦਾ ਚਾਰਜ ਦਿੱਤਾ ਗਿਆ ਸੀ।  
ਵਾਇਰਲ ਵੀਡੀਓ 'ਚ ਮੌਜੂਦ ਔਰਤ ਖ਼ੁਦ ਨੂੰ ਜ਼ਿਲ੍ਹਾ ਜੁਆਇੰਟ ਸੈਕਟਰੀ ਦੱਸਦੀ ਹੈ, ਉਸ ਨੇ ਦੋਸ਼ ਲਾਇਆ ਕਿ ਜਗਰਾਉਂ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਇਸ਼ਾਰੇ ’ਤੇ ਐਸਐਚਓ ਨੇ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਕਿਉਂਕਿ ਉਸ ਦੇ ਲੜਕੇ ਦੀ ਕਰੀਬ ਦੋ ਹਫ਼ਤੇ ਪਹਿਲਾਂ ਕਮਲ ਚੌਕ ਵਿਖੇ ਨੌਜਵਾਨਾਂ ਦੇ ਇੱਕ ਗਰੁੱਪ ਨਾਲ ਹੱਥੋਪਾਈ ਹੋਈ ਸੀ। 
ਨਗਰ ਜਗਰਾਉਂ ਪੁਲਿਸ ਵੱਲੋਂ ਉਸ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਬੁਲਾਇਆ ਜਾ ਰਿਹਾ ਸੀ। ਔਰਤ ਦੇ ਅਨੁਸਾਰ, ਉਸ ਨੇ ਐਸਐਚਓ ਨਾਲ ਫੋਨ 'ਤੇ ਗੱਲ ਕੀਤੀ ਸੀ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਸ ਦੇ ਲੜਕੇ ਵਿਰੁੱਧ ਕੇਸ ਦਰਜ ਨਾ ਕੀਤਾ ਜਾਵੇ ਕਿਉਂਕਿ ਇਹ ਮਾਮੂਲੀ ਝਗੜਾ ਸੀ ਅਤੇ ਮਾਮਲਾ ਸਮਾਜਿਕ ਤੌਰ 'ਤੇ ਹੱਲ ਕੀਤਾ ਜਾ ਸਕਦਾ ਸੀ।
ਔਰਤ ਅਨੁਸਾਰ ਐਸਐਚਓ ਨੇ ਉਸ ਨੂੰ ਥਾਣੇ ਆ ਕੇ ਮਿਲਣ ਲਈ ਕਿਹਾ। ਜਦੋਂ ਉਹ ਉੱਥੇ ਗਈ ਤਾਂ ਐੱਸਐੱਚਓ ਨੇ ਕਿਹਾ ਕਿ ਤੁਹਾਡੇ ਕਿੰਨੇ 'ਦੋਸਤ' ਹਨ। ਔਰਤ ਅਨੁਸਾਰ ਉਸ ਨੇ ਐਸਐਚਓ ਨੂੰ ਵੀ ਇਸ ਤਰ੍ਹਾਂ ਦੀ ਗੱਲ ਨਾ ਕਰਨ ਦੀ ਬੇਨਤੀ ਕੀਤੀ। ਐਸਐਚਓ ਨੇ ਬਾਅਦ ਵਿਚ ਉਸ ਨੂੰ ਦੋਸਤੀ ਕਰਨ ਲਈ ਕਿਹਾ, ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਘਰ ਵਾਪਸ ਆ ਗਈ। 
ਔਰਤ ਮੁਤਾਬਕ ਉਸ ਨੂੰ ਦੁਬਾਰਾ ਥਾਣੇ ਬੁਲਾਇਆ ਗਿਆ ਅਤੇ ਉਥੇ ਮੌਜੂਦ ਘੱਟੋ-ਘੱਟ 100 ਲੋਕਾਂ ਦੇ ਸਾਹਮਣੇ ਜ਼ਲੀਲ ਕੀਤਾ ਗਿਆ। ਉਹ 2017 ਤੋਂ 'ਆਪ' ਲਈ ਕੰਮ ਕਰ ਰਹੀ ਹੈ, ਇਸ ਦੇ ਬਾਵਜੂਦ SHO ਨੇ ਵਿਧਾਇਕ ਦੇ ਇਸ਼ਾਰੇ 'ਤੇ ਉਸ ਨੂੰ ਜਨਤਕ ਤੌਰ 'ਤੇ ਜ਼ਲੀਲ ਕੀਤਾ। ਹੁਣ ਉਹ ਅਸਤੀਫਾ ਦੇ ਦੇਵੇਗੀ ਅਤੇ ਭਵਿੱਖ ਵਿਚ ਕਿਸੇ ਪਾਰਟੀ ਲਈ ਕੰਮ ਨਹੀਂ ਕਰੇਗੀ। 

SHARE ARTICLE

ਏਜੰਸੀ

Advertisement

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM

ਤੁਹਾਡਾ ਇਕ-ਇਕ ਵੋਟ ਕਿੰਨਾ ਜ਼ਰੂਰੀ ਹੈ ਦੇਸ਼ ਲਈ? ਖ਼ਾਸ ਪ੍ਰੋਗਰਾਮ ਰਾਹੀਂ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ

19 May 2024 10:24 AM

ਵੱਡੇ ਲੀਡਰਾਂ ਨੂੰ ਵਖ਼ਤ ਪਾਉਣ ਲਈ ਚੋਣਾਂ 'ਚ ਖੜ੍ਹ ਗਈ PhD ਪਕੌੜੇ ਵਾਲੀ ਕੁੜੀ, ਕਹਿੰਦੀ - 'ਹਵਾਵਾਂ ਬਦਲ ਦਵਾਂਗੀ!'

19 May 2024 9:57 AM

BBMB ਦੇ ਲਾਪਤਾ ਮੁਲਾਜ਼ਮ ਦੀ ਲ** ਨਹਿਰ 'ਚੋਂ ਹੋਈ ਬ**ਮਦ, ਪੀੜਤ ਪਰਿਵਾਰ ਨੇ ਇੱਕ ਔਰਤ ਖਿਲਾਫ ਮਾਮਲਾ ਕਰਵਾਇਆ ਦਰਜ

19 May 2024 9:51 AM
Advertisement