Bathinda News : ਜ਼ੀਰਕਪੁਰ 'ਚ ਫਲੈਟ ਦਿਵਾਉਣ ਬਹਾਨੇ ਤਿੰਨ ਜਣਿਆਂ ਨਾਲ ਕਰੋੜਾਂ ਦੀ ਠੱਗੀ

By : BALJINDERK

Published : Sep 16, 2024, 10:11 am IST
Updated : Sep 16, 2024, 10:11 am IST
SHARE ARTICLE
Fraud
Fraud

Bathinda News :ਇਕ ਔਰਤ ਸਮੇਤ ਪੰਜ ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

Bathinda News : ਜ਼ੀਰਕਪੁਰ ਵਿਚ ਫਲੈਟ ਲੈਣ ਦੇ ਚਾਹਵਾਨ ਪਤੀ-ਪਤਨੀ ਸਮੇਤ ਤਿੰਨ ਵਿਅਕਤੀਆਂ ਨਾਲ ਇਕ ਕਰੋੜ 94 ਲੱਖ 69 ਹਜ਼ਾਰ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਮਿਲਣ ’ਤੇ ਪੁਲਿਸ ਨੇ ਇਕ ਔਰਤ ਸਮੇਤ ਪੰਜ ਵਿਅਕਤੀਆਂ ਖਿਲਾਫ਼ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਪੀੜਤ ਵਿਅਕਤੀਆਂ ਨੂੰ ਫਲੈਟ ਦਵਾਉਣ ਵਾਲੇ ਵਿਅਕਤੀ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਗਈ ਹੈ।

ਪੁਲਿਸ ਵਿਭਾਗ ਵੱਲੋਂ ਮੁਹਈਆ ਕਰਵਾਈ ਗਈ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਵਸਨੀਕ ਹਰਗੋਪਾਲ ਗਰਗ ਨੇ ਥਾਣਾ ਕੋਤਵਾਲੀ ਵਿਖੇ ਬਿਆਨ ਦਰਜ ਕਰਵਾਏ ਹਨ ਕਿ ਉਸ ਨੇ ਆਪਣੇ ਜਾਣਕਾਰ ਸੁਰੇਸ਼ ਕੁਮਾਰ ਉਸ ਦੀ ਪਤਨੀ ਅਲਕਾ ਅਤੇ ਵਿਕਾਸ ਸਿੰਗਲਾ ਨੂੰ ਜ਼ੀਰਕਪੁਰ ਵਿਖੇ ਪੰਜ ਫਲੈਟ ਦਵਾਏ ਸਨ।

ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਇਹ ਸੌਦਾ ਫਲੈਟ ਬਣਾ ਕੇ ਵੇਚਣ ਵਾਲੇ ਬਿਲਡਰ ਮਨਪ੍ਰੀਤ ਸਿੰਘ ਬਖਸ਼ੀ, ਇਕਬਾਲ ਸਿੰਘ ਸੋਢੀ ਡਾਇਰੈਕਟਰ, ਗੋਪਾਲ ਗਰੋਵਰ ਡਾਇਰੈਕਟਰ ਵਾਸੀ ਦਿੱਲੀ, ਸ਼ਵੇਤਾ ਅਗਰਵਾਲ ਡਾਇਰੈਕਟਰ ਅਰੋੜਾ ਬਿਲਡ ਟੈਕ ਪ੍ਰਾਈਵੇਟ ਲਿਮਟਿਡ ਵਾਸੀ ਗਾਜ਼ੀਆਬਾਦ ਅਤੇ ਅਮਰਿੰਦਰ ਸੋਢੀ ਨਾਲ ਹੋਇਆ ਸੀ। ਸੌਦਾ ਕਰਨ ਸਮੇਂ ਉਕਤ ਵਿਅਕਤੀਆਂ ਨੇ ਪੀੜਤ ਵਿਅਕਤੀਆਂ ਕੋਲੋਂ ਇਕ ਕਰੋੜ, 94 ਲੱਖ 69 ਹਜ਼ਾਰ ਰੁਪਏ ਹਾਸਲ ਕੀਤੇ ਸਨ। ਬਾਕੀ ਰਕਮ ਫਲੈਟਾਂ ਦਾ ਕਬਜ਼ਾ ਦੇਣ ਸਮੇਂ ਦੇਣੀ ਤੈਅ ਹੋਈ ਸੀ।

ਪੀੜਤ ਨੇ ਦੱਸਿਆ ਹੈ ਕਿ ਕਰੋੜਾਂ ਰੁਪਇਆ ਲੈਣ ਤੋਂ ਬਾਅਦ ਉਕਤ ਬਿਲਡਰਾਂ ਨੇ ਫਲੈਟਾਂ ਦੇ ਕਬਜ਼ੇ ਨਹੀਂ ਦਿੱਤੇ। ਇਸ ਤਰ੍ਹਾਂ ਕਰੋੜਾਂ ਰੁਪਏ ਦੀ ਠੱਗੀ ਮਾਰ ਲਈ ਹੈ। ਉਕਤ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਕਰ ਰਹੇ ਹਨ। ਪੁਲਿਸ ਅਨੁਸਾਰ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਕਤ ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ।

(For more news apart from  Three people cheated of crores on pretext of getting flat in Zirakpur News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement