
ਕਿਹਾ - ਕੈਪਟਨ ਸਰਕਾਰ ਦੇ ਵਿਕਾਸ ਪੱਖੀ ਏਜੰਡੇ ਤਹਿਤ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਕਾਮਯਾਬ ਕਰੋ।
ਪੱਖੋਵਾਲ : ਹਲਕਾ ਦਾਖਾ ਵਿਚ ਅਕਾਲੀ ਦਲ ਅਤੇ ਆਪ ਨੂੰ ਝਟਕਾ ਲੱਗਿਆ ਜਦੋਂ ਕਈ ਪੁਰਾਣੇ ਅਕਾਲੀ ਅਤੇ ਆਪ ਆਗੂ ਅਤੇ ਵਰਕਰ ਇੱਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ। ਜਿਸ ਵੇਲੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਪਿੰਡ ਭਰੋਵਾਲ ਕਲਾਂ ਪੁੱਜੇ ਤਾਂ ਸਰਕਾਰ ਦੀਆਂ ਯੋਜਨਾਵਾਂ ਤੋਂ ਪ੍ਰਭਾਵਿਤ ਹੋਕੇ ਮੌਕੇ 'ਤੇ ਹੀ ਪਿੰਡ ਵਾਸੀਆਂ ਨੇ ਕੈਪਟਨ ਸੰਧੂ ਨੂੰ ਖੁੱਲ੍ਹਾ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਪਿੰਡ ਭੂੰਦੜੀ ਵਿਚ ਵੀ ਗੁਰਜੀਤ ਸਿੰਘ ਮੰਤਰੀ ਦੇ ਗ੍ਰਹਿ ਵਿਖੇ ਵਿਰੋਧੀ ਪਾਰਟੀ ਅਕਾਲੀ ਦਲ ਅਤੇ ਆਪ ਨੂੰ ਛੱਡ ਕੇ ਵੱਡੀ ਗਿਣਤੀ 'ਚ ਆਗੂ ਕਾਂਗਰਸ ਵਿਚ ਸ਼ਾਮਲ ਹੋਏ।
Captain Sandeep Singh Sandhu during election campaign
ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਪੰਜਾਬ ਕਾਂਗਰਸ ਦੀ ਬੁਲਾਰਾ ਬੀਬੀ ਨਮੀਸ਼ਾ ਮਹਿਤਾ, ਮੇਜਰ ਸਿੰਘ ਭੈਣੀ, ਦਿਹਾਤੀ ਕਾਂਗਰਸ ਪ੍ਰਧਾਨੀ ਸੋਨੀ ਗਾਲਿਬ, ਜਿਲਾ ਪ੍ਰੀਸ਼ਦ ਮੈਂਬਰ ਰਿੱਕੀ ਚੌਹਾਨ, ਮਨਜੀਤ ਸਿੰਘ ਭਰੋਵਾਲ ਮੈਂਬਰ ਬਲਾਕ ਸੰਮਤੀ ਆਦਿ ਹਾਜ਼ਰ ਸਨ। ਕੈਪਟਨ ਸੰਦੀਪ ਸੰਧੂ ਨੇ ਜਿੱਥੇ ਵਿਰੋਧੀ ਪਾਰਟੀਆਂ ਛੱਡ ਕੇ ਆਏ ਆਗੂਆਂ ਦਾ ਕਾਂਗਰਸ ਪਾਰਟੀ ਵਿਚ ਸਵਾਗਤ ਕੀਤਾ ਤੇ ਕਿਹਾ ਇਹ ਪਿਆਰ ਸਤਿਕਾਰ ਕੈਪਟਨ ਅਮਰਿੰਦਰ ਸਿੰਘ ਦੀਆਂ ਲੋਕ ਪੱਖੀ ਨੀਤੀਆਂ ਦਾ ਨਤੀਜਾ ਹੈ, ਜਿਸ ਤੋਂ ਪ੍ਰਭਾਵਿਤ ਉਕਤ ਆਗੂ ਕਾਂਗਰਸ ਵਿਚ ਸ਼ਾਮਲ ਹੋਏ ਹਨ।
Captain Sandeep Singh Sandhu during election campaign
ਸੰਦੀਪ ਸੰਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਵਿਕਾਸ ਦੀ ਮੁਦੱਈ ਹੈ, ਕਾਂਗਰਸ ਸਰਕਾਰ ਸਮੇਂ ਹੀ ਹਲਕੇ ਦਾ ਵਿਕਾਸ ਹੋਇਆ ਹੈ। ਹਲਕੇ ਦੇ ਹਰ ਵਰਗ ਨੇ ਜੋ ਮੇਰੇ 'ਤੇ ਵਿਸ਼ਵਾਸ਼ ਜਿਤਾਇਆ, ਪਿਆਰ ਤੇ ਸਤਿਕਾਰ ਦਿੱਤਾ ਹੈ, ਮੈਂ ਇਸ ਦਾ ਮੁੱਲ ਹਲਕੇ ਦਾ ਵਿਕਾਸ ਕਰਵਾ ਕੇ ਵਿਆਜ ਸਹਿਤ ਮੋੜਾਂਗਾ। ਇਸ ਲਈ ਇਸੇ ਤਰ੍ਹਾਂ ਹਲਕੇ ਦੇ ਵਿਕਾਸ ਲਈ ਕੈਪਟਨ ਸਰਕਾਰ ਦੇ ਵਿਕਾਸ ਪੱਖੀ ਏਜੰਡੇ ਤਹਿਤ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਕਾਮਯਾਬ ਕਰੋ। ਇਸ ਮੌਕੇ ਸ਼ਾਮਲ ਹੋਣ ਵਾਲਿਆਂ ਵਿਚ ਹਰਦੀਪ ਸਿੰਘ, ਪ੍ਰਗਟ ਸਿੰਘ, ਗੁਰਦੀਪ ਸਿੰਘ, ਜਗਦੇਵ ਸਿੰਘ ਪਮਾਲ, ਜੋਤੀ ਪੰਡੋਰੀ, ਬੀਰਦਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਸ਼ਾਮਲ ਸਨ।