ਬੱਚੇ ਵੀ ਧਰਨੇ 'ਚ ਹੋਏ ਸ਼ਾਮਲ
Published : Oct 16, 2020, 6:45 am IST
Updated : Oct 16, 2020, 6:45 am IST
SHARE ARTICLE
image
image

ਬੱਚੇ ਵੀ ਧਰਨੇ 'ਚ ਹੋਏ ਸ਼ਾਮਲ

ਰੇਲਵੇ ਟਰੈਕ ਖ਼ਾਲੀ ਕਰਵਾਉਣ ਲਈ ਕੇਂਦਰ ਨਾਲ ਰਲ ਕੇ ਕੈਪਟਨ ਸਰਕਾਰ ਹਾਈ ਕੋਰਟ ਪਹੁੰਚੀ

ਅੰਮ੍ਰਿਤਸਰ, 15 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ 7 ਸਤੰਬਰ ਤੋਂ ਜੇਲ ਭਰੋ ਮੋਰਚਾ 40ਵੇਂ ਦਿਨ ਅਤੇ ਰੇਲ ਰੋਕੋ ਅੰਦੋਲਨ 22ਵੇਂ ਦਿਨ ਵਿਚ ਦਾਖ਼ਲ ਹੋ ਗਿਆ। ਅੱਜ ਦੇ ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਹੋਇਆ ਸੂਬਾ ਜਨ. ਸਕੱਤਰ ਸਰਵਣ ਸਿੰਘ ਪੰਧੇਰ, ਹਰਪ੍ਰੀਤ ਸਿੰਘ ਸਿੱਧਵਾਂ, ਗੁਰਬਚਨ ਸਿੰਘ ਚੱਬਾ, ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਚਿਹਰਾ ਸਾਫ਼ ਹੋ ਗਿਆ ਜਦੋਂ ਉਹ ਮੋਦੀ ਸਰਕਾਰ ਨਾਲ ਰਲ ਕੇ ਹਾਈ ਕੋਰਟ ਵਿਚ ਪਹੁੰਚੇ।
ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ 19 ਅਕਤੂਬਰ ਨੂੰ ਵਿਧਾਨ ਸਭਾ ਵਿਚ ਖੇਤੀ ਆਰਡੀਨੈਂਸ ਦੇ ਵਿਰੋਧ ਵਿਚ ਮਤਾ ਪਾਸ ਕਰਨ ਦਾ ਦਾਅਵਾ, ਰਾਹੁਲ ਗਾਂਧੀ ਵਲੋਂ ਸਰਕਾਰ ਆਉਣ 'ਤੇ ਕਾਨੂੰਨ ਰੱਦ ਕਰਨ ਦੇ ਦਾਅਵੇ ਉਦੋਂ ਬੇਨਕਾਬ ਹੋ ਗਏ ਜਦੋਂ ਰੇਲ ਰੋਕੋ ਅੰਦੋਲਨ ਖ਼ਤਮ ਕਰਵਾਉਣ ਲਈ ਹਾਈ ਕੋਰਟ ਦਾ ਆਸਰਾ ਲੈ ਰਹੀ ਹੈ। ਮਾਨਯੋਗ ਹਾਈ ਕੋਰਟ ਨੇ ਮੰਤਰੀਆਂ ਤੇ ਮੁੱਖ ਮੰਤਰੀ ਨੂੰ ਕਿਸਾਨਾਂ ਨਾਲ ਗੱਲ ਕਰ ਕੇ ਮਸਲਾ ਹੱਲ ਕਰਨ ਦੀ ਗੱਲ ਕੀਤੀ। ਇਹ ਨਿਰਦੇਸ਼ ਕੇਂਦਰ ਸਰਕਾਰ ਨੂੰ ਵੀ ਦਿਤੇ ਗਏ।
ਕੈਪਟਨ ਸਰਕਾਰ ਵਲੋਂ ਭਾਜਪਾ ਪ੍ਰਧਾਨ 'ਤੇ ਹਮਲੇ ਦੀ ਇਨਕੁਆਰੀ ਇੰਨੀ ਤੇਜੀ ਨਾਲ ਡੀ.ਜੀ.ਪੀ. ਪੰਜਾਬ ਨੂੰ ਦਿਤੀ ਤੇ ਇਨਕੁਆਰੀ ਵਿਚ ਜਥੇਬੰਦੀਆਂ ਦੇ ਵਰਕਰਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਪਰ ਜਿਸ 'ਤੇ ਹਮਲਾ ਹੋਇਆ ਉਸ ਨੇ ਖ਼ੁਦ ਕਿਹਾ ਹੈ ਕਿ ਹਮਲਾ ਕਿਸਾਨਾਂ ਨੇ ਨਹੀਂ ਕੀਤਾ। ਇਨਕੁਆਰੀ ਵਿਚ ਗੱਡੀ ਦਾ ਪਿਛਲਾ ਤੇ ਬਾਰੀ ਦਾ ਸ਼ੀਸ਼ਾ ਟੁੱਟਾ ਹੈ ਜਦਕਿ ਮੀਡੀਆ ਵਿਚ ਗੱਡੀ ਪੂਰੀ ਤਰ੍ਹਾਂ ਟੁੱਟੀ ਵਿਖਾਈ ਗਈ ਹੈ ਤੇ ਜਾਨਲੇਵਾ ਹਮਲੇ ਦਾ ਦਾਅਵਾ ਕੀਤਾ ਗਿਆ ਹੈ। ਜਥੇਬੰਦੀ ਦੇ ਵਰਕਰਾਂ 'ਤੇ ਹਾਈਵੇਅ ਐਕਟ ਲਾਉਣ ਦਾ ਫ਼ੈਸਲਾ ਕੀਤਾ ਗਿਆ। ਜੋ ਕਾਂਗਰਸ ਦਾ ਦੋਗਲਾ ਚਿਹਰਾ ਨੰਗਾ ਕਰਦਾ ਹੈ ਜੋ ਖੇਤੀ ਵਿਰੋਧੀ ਬਿੱਲ ਦਾ ਵਿਰੋਧ ਕਰਨ ਦਾ ਦਾਅਵਾ ਕਰਦੀ ਹੈ। ਜਥੇਬੰਦੀਆਂ ਨੂੰ ਬਦਨਾਮ ਕਰਨ ਲਈ ਕਿਸਾਨਾਂ ਦੇ ਨਾਮ ਲਏ ਜਾ ਰਹੇ ਹਨ। ਇਸ ਨਾਲ ਮੋਦੀ ਸਰਕਾਰ ਦੇ ਚਿਹਰੇ ਤੋਂ ਵੀ ਨਕਾਬ ਉਤਰ ਗਿਆ ਹੈ। ਦਿੱਲੀ ਮੀਟਿੰਗ ਤੋਂ ਬਾਅਦ ਇਕ ਪਾਸੇ ਗੱਲਬਾਤ ਕਰਨ ਤੇ ਦੂਜੇ ਪਾਸੇ ਵਿਵਾਦ ਕਰਨ ਦਾ ਯਤਨ ਹੈ। ਪੰਜਾਬ ਭਾਜਪਾ ਦੇ ਕਿਸਾਨਾਂ ਤੇ ਕੇਂਦਰ ਦੇ ਮੰਤਰੀਆਂ ਵਲੋਂ ਵੀਡੀਉ ਕਾਨਫ਼ਰੰਸਾਂ ਕਰ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਮੌਕੇ ਮੰਗਜੀਤ ਸਿੰਘ ਸਿੱਧਵਾਂ, ਅਮਰਦੀਪ ਸਿੰਘ ਗੋਪੀ, ਸਤਨਾਮ ਸਿੰਘ ਮਾਣੋਚਾਹਲ, ਸਲਵਿੰਦਰ ਸਿੰਘ ਜੀਉਬਾਲਾ, ਧੰਨਾਂ ਸਿੰਘ ਲਾਲੂਘੁੰਮਣ, ਰੇਸ਼ਮ ਸਿੰਘ ਘੁਰਕਵਿੰਡ, ਹਰਦੀਪ ਸਿੰਘ ਜੌਹਲ, ਸਤਨਾਮ ਸਿੰਘ ਖਾਰੇ, ਮੁਖਤਾਰ ਸਿੰਘ ਬਾਕੀਪੁਰ, ਜਰਨੈਲ ਸਿੰਘ ਨੂਰਦੀ, ਨਿਰੰਜਣ ਸਿੰਘ ਬਰਗਾੜੀ, ਮਨਜਿੰਦਰ ਸਿੰਘ ਗੋਹਲਵੜ, ਹਰਪਾਲ ਸਿੰਘ ਸਿੱਧਵਾਂ, ਲਖਵਿੰਦਰ ਸਿੰਘ ਪਲਾਸੌਰ, ਵੀਰ ਸਿੰਘ ਕੋਟ, ਨਿੰਦਰ ਸਿੰਘ ਮੂਸੇ, ਬਚਿੱਤਰ ਸਿੰਘ ਸੂਰਵਿੰਡ, ਪ੍ਰਗਟ ਸਿੰਘ ਸੁਰਸਿੰਘ, ਮਲਕੀਤ ਸਿੰਘ ਰਟੌਲ, ਮਹਿੰਦਰ ਸਿੰਘ ਭੋਜੀਆਂ, ਕੁਲਵਿੰਦਰ ਸਿੰਘ ਕੈਰੋਵਾਲ imageimageਆਦਿ ਆਗੂਆਂ ਨੇ ਸੰਬੋਧਨ ਕੀਤਾ।  
ਕੈਪਸ਼ਨ— ਏ ਐਸ ਆਰ ਬਹੋੜੂ— 15— 2— ਦੇਵੀਦਾਸ ਸਥਿਤ ਰੇਲਵੇ ਫਾਟਕ ਤੇ ਬੱਚੇ ਕਿਸਾਨ ਧਰਨੇ ਚ ਬੈਠੇ।

SHARE ARTICLE

ਏਜੰਸੀ

Advertisement

ਪਹਿਲੀ ਵਾਰ ਕੈਮਰੇ 'ਤੇ Sukhjinder Randhawa ਆਪਣੀ ਪਤਨੀ ਨਾਲ, Exclusive Interview 'ਚ ਦਿਲ ਖੋਲ੍ਹ ਕੇ ਕੀਤੀ...

31 May 2024 12:48 PM

ਭਾਜਪਾ ਉਮੀਦਵਾਰ ਰਾਣਾ ਸੋਢੀ ਦਾ ਬੇਬਾਕ Interview ਦਿੱਲੀ ਵਾਲੀਆਂ ਲੋਟੂ ਪਾਰਟੀਆਂ ਵਾਲੇ ਸੁਖਬੀਰ ਦੇ ਬਿਆਨ 'ਤੇ ਕਸਿਆ

31 May 2024 12:26 PM

" ਨੌਜਵਾਨਾਂ ਲਈ ਇਹ ਸਭ ਤੋਂ ਵੱਡਾ ਮੌਕਾ ਹੁੰਦਾ ਹੈ ਜਦ ਉਹ ਆਪਣੀ ਵੋਟ ਜ਼ਰੀਏ ਆਪਣਾ ਨੇਤਾ ਚੁਣ

31 May 2024 12:18 PM

Punjab 'ਚ ਤੂਫਾਨ ਤੇ ਮੀਂਹ ਦਾ ਹੋ ਗਿਆ ALERT, ਦੇਖੋ ਕਿੱਥੇ ਕਿੱਥੇ ਮਿਲੇਗੀ ਰਾਹਤ, ਵੇਖੋ LIVE

31 May 2024 11:23 AM

Sanjay Singh Exclusive Interview- 'ਆਪ' ਦਾ 13-0 ਵਾਲਾ ਦਾਅਵਾ ਹਕੀਕਤ ਦੇ ਕਿੰਨਾ ਨੇੜੇ ?

31 May 2024 10:28 AM
Advertisement