
ਮੰਡ ਖੇਤਰ ਦਰਿਆ ਵਿਚੋਂ ਲਾਹਣ, ਡਰੰਮ, ਲੱਕੜ ਤੇ ਹੋਰ ਸਮਾਨ ਬਰਾਮਦ
ਹਰੀਕੇ ਪੱਤਣ, 15 ਅਕਤੂਬਰ (ਬਲਦੇਵ ਸਿੰਘ ਸੰਧੂ): ਜੰਗਲੀ ਜੀਵ ਤੇ ਵਣ ਸੁਰੱਖਿਆ ਵਿਭਾਗ, ਐਕਸਾਈਜ ਅਤੇ ਪੁਲਿਸ ਵਿਭਾਗ ਵਲੋਂ ਸਤਲੁਜ ਬਿਆਸ ਦਰਿਆਵਾਂ ਵਿਚ ਨਕਲੀ ਸ਼ਰਾਬ ਦੇ ਕਾਰੋਬਾਰ ਨੂੰ ਠੱਲ ਪਾਉਣ ਦੇ ਮੰਤਵ ਨਾਲ ਚਲਾਏ ਜਾ ਰਹੇ ਸਰਚ ਅਭਿਆਨ ਦੌਰਾਨ ਵਣ ਸੁਰੱਖਿਆ ਵਿਭਾਗ ਦੇ ਰੇਜ ਅਫ਼ਸਰ ਕਮਲਜੀਤ ਸਿੰਘ ਸਿੱਧੂ ਅਤੇ ਡੀ.ਐਸ.ਪੀ. ਤਰਨਤਾਰਨ ਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਐਕਸਾਈਜ ਵਿਭਾਗ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਦਰਿਆਵਾਂ ਵਿਚ ਸਰਚ ਅਪ੍ਰੇਸ਼ਨ ਕੀਤਾ ਗਿਆ ਜਿਸ ਦੌਰਾਨ ਮੰਡ ਏਰੀਏ ਵਿਚੋਂ 1,02,000 ਲੀਟਰ ਲਾਹਣ, 10 ਡਰੰਮ, 5 ਕੋਇੰਟਲ ਲੱਕੜ, 25 ਤਰਪਾਲਾਂ ਤੇ 4 ਬੇੜੀਆ ਬਰਾਮਦ ਕੀਤੀਆ ਗਈਆ ਜਿਸ ਦੌਰਾਨ ਚਾਰ ਵਿਅਕਤੀਆਂ ਵਿਰੁਧ ਮੁਕੱਦਮਾ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਸਮੇਂ ਦੌਰਾਨ ਵੱਖ ਵੱਖ ਸਰਚ ਅਪ੍ਰੇਸ਼ਨ ਦੌਰਾਨ ਹੁਣ ਤਕ ਲਗਭਗ 6 ਲੱਖ ਤੋਂ ਵੱਧ ਲਾਹਣ ਬਰਾਮਦ ਕੀਤੀ ਗਈ। ਨਕਲੀ ਸ਼ਰਾਬ ਮਾਫ਼ੀਆ ਨੂੰ ਠੱਲ ਪਾਉਣ ਦੇ ਮੰਤਵ ਨਾਲ ਪੁਲਿਸ ਵਲੋਂ ਮੰਡ ਖੇਤਰ ਵਿਚ ਸਰਚ ਅਪ੍ਰੇਸ਼ਨ ਲਗਾਤਾਰ ਜਾਰੀ ਹੈ। ਜਲਦੀ ਹੀ ਹੋਰ ਬ੍ਰਾਮਦਗੀ ਦੀ ਸੰਭਾਵਨਾ ਵੀ ਜਿਤਾਈ ਜਾ ਰਹੀ ਹੈ।
05 ਟੀ ਆਰ ਐਨ 01
ਫੋਟੋ ਕੈਪਸਨ ਸਮੇਤ: ਸਰਚ ਅਪ੍ਰੇਸ਼ਨ ਦੌਰਾਨ ਬਰਾਮਦ ਕੀਤੇ ਸਮਾਨ ਨਾਲ ਐਕਸਾਈਜ ਤੇ ਪੁਲਿਸ ਵਿਭਾਗ ਦੇ ਕਰਮਚਾਰੀ ਤੇ ਹੋਰ।