ਅਮਰੀਕਾ 'ਚ ਵੀ ਪੰਜਾਬੀ ਬੋਲੀ ਨੂੰ ਮਿਲਿਆ ਸਰਕਾਰੀ ਮਾਣ, ਪੰਜਾਬੀ 'ਚ ਲਿਖੇ 'ਬਾਕਸ'
Published : Oct 16, 2020, 1:12 am IST
Updated : Oct 16, 2020, 1:12 am IST
SHARE ARTICLE
image
image

ਅਮਰੀਕਾ 'ਚ ਵੀ ਪੰਜਾਬੀ ਬੋਲੀ ਨੂੰ ਮਿਲਿਆ ਸਰਕਾਰੀ ਮਾਣ, ਪੰਜਾਬੀ 'ਚ ਲਿਖੇ 'ਬਾਕਸ'

ਕੋਟਕਪੂਰਾ, 15 ਅਕਤੂਬਰ (ਗੁਰਿੰਦਰ ਸਿੰਘ) : ਇਕ ਪਾਸੇ ਪੰਜਾਬ ਵਿਚ ਕੁੱਝ ਵਿਦਿਅਕ ਅਦਾਰਿਆਂ ਵਲੋਂ ਮਾਂ ਬੋਲੀ ਪੰਜਾਬੀ ਬੋਲਣ 'ਤੇ ਜੁਰਮਾਨੇ ਕਰਨ ਅਤੇ ਜੰਮੂ-ਕਸ਼ਮੀਰ ਵਿਖੇ ਪੰਜਾਬੀ ਦੇ ਖ਼ਾਤਮੇ ਦੇ ਵਿਵਾਦ ਦੀਆਂ ਖ਼ਬਰਾਂ ਪਰ ਦੂਜੇ ਪਾਸੇ ਸੱਤ ਸਮੁੰਦਰੋਂ ਪਾਰ ਅਮਰੀਕਾ 'ਚ ਪੰਜਾਬੀ ਬੋਲੀ ਨੂੰ ਸਰਕਾਰੀ ਤੌਰ 'ਤੇ ਮਾਣ ਸਤਿਕਾਰ ਮਿਲਣ ਦੀਆਂ ਖ਼ਬਰਾਂ ਨੇ ਦੁਨੀਆਂ ਭਰ 'ਚ ਵਸਦੇ ਪੰਜਾਬੀਆਂ ਲਈ ਖ਼ੁਸ਼ੀ ਦਾ ਮੌਕਾ ਲਿਆਂਦਾ ਹੈ। ਭਾਵੇਂ ਇੰਗਲੈਂਡ-ਕੈਨੇਡਾ 'ਚ ਤਾਂ ਪੰਜਾਬੀ ਬੋਲੀ ਨੂੰ ਮਿਲਦੇ ਮਾਣ-ਤਾਣ ਦੀਆਂ ਖ਼ਬਰਾਂ ਪੜ੍ਹਨ-ਸੁਣਨ ਨੂੰ ਅਕਸਰ ਮਿਲਦੀਆਂ ਹੀ ਰਹਿੰਦੀਆਂ ਹਨ। ਪਰ ਹੁਣ ਅਮਰੀਕਾ 'ਚ ਵੀ ਇਸ ਬੋਲੀ ਨੂੰ ਮਾਣ-ਤਾਣ ਮਿਲਣ ਲੱਗਾ ਹੈ।
ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਆਉਂਦੇ ਤਿੰਨ ਨਵੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਦੀ ਚਲਦੀ ਪ੍ਰਕਿਰਿਆ ਅਨੁਸਾਰ ਵੋਟਰਾਂ ਵਲੋਂ ਡਾਊਨਲੋਡ ਕੀਤੇ ਜਾਂ ਡਾਕ ਰਾਹੀਂ ਪ੍ਰਾਪਤ ਹੋਏ ਬੈਲਟ ਪੇਪਰਾਂ 'ਤੇ ਨਿਸ਼ਾਨ ਲਾਉਣ ਬਾਅਦ ਇਨ੍ਹਾਂ ਨੂੰ ਇਕੱਠੇ ਕਰਨ ਲਈ ਵੱਖ-ਵੱਖ ਥਾਵਾਂ 'ਤੇ ਜੋ ਅਧਿਕਾਰਤ ਬਾਕਸ ਰੱਖੇ ਗਏ ਹਨ, ਉਨ੍ਹਾਂ 'ਤੇ ਪੰਜਾਬੀ ਬੋਲੀ 'ਚ ਵੀ ਜਾਣਕਾਰੀ ਲਿਖੀ ਗਈ ਹੈ। ਭਾਵੇਂ ਅਜਿਹਾ ਪੰਜਾਬੀਆਂ ਦੀ ਭਰਵੀਂ ਵੱਸੋਂ ਵਾਲੇ ਇਲਾਕਿਆਂ 'ਚ ਹੀ ਕੀਤਾ ਗਿਆ ਹੈ ਪਰ ਫਿਰ ਵੀ ਕੈਲੇਫ਼ੋਰਨੀਆ ਦੇ ਪ੍ਰਵਾਸੀ ਪੰਜਾਬੀਆਂ 'ਚ ਇਸ ਮਾਣਮੱਤੀ ਪ੍ਰਾਪਤੀ 'ਤੇ ਖ਼ੁਸ਼ੀ ਮਨਾਈ ਜਾ ਰਹੀ ਹੈ। ਪ੍ਰਵਾਸੀ ਭਾਰਤੀਆਂ ਮੁਤਾਬਕ ਬੇਅ ਏਰੀਏ ਦੇ ਸਿੱਖ ਆਗੂ ਭਾਈ ਜਸਜੀਤ ਸਿੰਘ ਅਨੁਸਾਰ ਉਕਤ ਪ੍ਰਾਪਤੀ ਦਾ ਸਿਹਰਾ 'ਜੈਕਾਰਾ ਮੂਵਮੈਂਟ' ਸਿਰ ਬੱਝਦਾ ਹੈ ਜੋ ਕਿ ਅਮਰੀਕਾ 'ਚ ਹੀ ਜੰਮੇ-ਪਲੇ ਨੌਜਵਾਨ ਲੜਕੇ/ਲੜਕੀਆਂ ਦੀ ਸੰਸਥਾ ਹੈ ਜੋ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਦੇ ਨਾਲ-ਨਾਲ ਪੰਜਾਬੀ ਬੋਲੀ ਵਾਸਤੇ ਵੀ ਸ਼ਲਾਘਾਯੋਗ ਉਪਰਾਲੇ ਕਰਦੀ ਆ ਰਹੀ ਹੈ। ਯਾਦ ਰਹੇ ਕੈਲੇਫ਼ੋਰਨੀਆ ਪ੍ਰਾਂਤ ਦੇ ਮੋਟਰਵਹੀਕਲ (ਟ੍ਰਾਂਸਪੋਰਟ) ਵਿਭਾਗ ਨੇ ਡਰਾਈਵਰ ਲਾਈਸੈਂਸ ਬਣਾਉਣ ਵਾਸਤੇ ਲਈ ਜਾਂਦੀ ਲਿਖਤੀ ਪ੍ਰੀਖਿਆ ਪੰਜਾਬੀ 'ਚ ਪਹਿਲੋਂ ਹੀ ਪ੍ਰਵਾਨ ਕੀਤੀ ਹੋਈ ਹੈ।

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement