 
          	ਸਿੰਘੂ ਬਾਰਡਰ ’ਤੇ ਇਕ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿਚ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਬਿਆਨ ਆਇਆ ਹੈ।
ਪਠਾਨਕੋਟ (ਗੁਰਪ੍ਰੀਤ ਸਿੰਘ): ਸਿੰਘੂ ਬਾਰਡਰ ’ਤੇ ਇਕ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿਚ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਬਿਆਨ ਆਇਆ ਹੈ। ਇਸ ਘਟਨਾ ਨੂੰ ਲੈ ਕੇ ਅਸ਼ਵਨੀ ਸ਼ਰਮਾ ਨੇ ਕਿਸਾਨ ਆਗੂਆਂ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਹੈ। ਭਾਜਪਾ ਆਗੂ ਨੇ ਕਿਹਾ ਕਿ ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ। ਇਹ ਘਟਨਾ ਸ਼ਰਮਸਾਰ ਕਰਨ ਵਾਲੀ ਹੈ। ਇਸ ਨਾਲ ਅੰਦੋਲਨਕਾਰੀ ਆਗੂਆਂ ’ਤੇ ਸਵਾਲ ਖੜੇ ਹੋ ਰਹੇ ਹਨ।
 Ashwani Sharma
Ashwani Sharma
ਹੋਰ ਪੜ੍ਹੋ: ਸਿੰਘੂ ਬਾਰਡਰ ਮਾਮਲਾ: ਸਰਬਜੀਤ ਸਿੰਘ ਨੂੰ 7 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ
ਉਹਨਾਂ ਕਿਹਾ ਕਿ ਇਸ ਘਟਨਾ ਲਈ ਕਿਸਾਨ ਆਗੂ ਜ਼ਿੰਮੇਵਾਰ ਹਨ ਪਰ ਉਹ ਅਪਣੇ ਜ਼ਿੰਮੇਵਾਰੀ ਤੋਂ ਹੱਥ ਝਾੜ ਰਹੇ ਹਨ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਦਿੱਲੀ ਬਾਰਡਰ ’ਤੇ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਤਾਂ ਕਿਸਾਨ ਆਗੂਆਂ ਨੇ ਹੱਥ ਝਾੜ ਦਿੱਤੇ। ਇਹ ਇਹਨਾਂ ਦੀ ਪੁਰਾਣੀ ਆਦਤ ਹੈ। ਲਾਲ ਕਿਲ੍ਹੇ ਦੀ ਘਟਨਾ ਅਤੇ ਮਲੋਟ ਵਿਚ ਐਮਐਲਏ ਦੇ ਕੱਪੜੇ ਫਾੜੇ ਗਏ, ਇਹਨਾਂ ਘਟਨਾਵਾਂ ਤੋਂ ਵੀ ਕਿਸਾਨ ਆਗੂਆਂ ਨੇ ਅਪਣੇ ਹੱਥ ਝਾੜ ਲਏ ਸੀ। ਇਹਨਾਂ ਹਾਲਾਤਾਂ ਲਈ ਆਗੂ ਅਤੇ ਉਹਨਾਂ ਦੇ ਭੜਕਾਊ ਬਿਆਨ ਜ਼ਿੰਮੇਵਾਰ ਹਨ।
 Farmer Protest
Farmer Protest
ਹੋਰ ਪੜ੍ਹੋ: ਮੁੱਖ ਮੰਤਰੀ ਚੰਨੀ ਦੇ ਘਰ ਬਹਾਰ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਨੇ ਲਾਇਆ ਪੱਕਾ ਮੋਰਚਾ
ਉਹਨਾ ਕਿਹਾ ਕਿ ਜੇਕਰ ਅੰਦੋਲਨ ਇਹਨਾਂ ਦੇ ਕੰਟਰੋਲ ਵਿਚ ਨਹੀਂ ਹੈ ਅਤੇ ਅੰਦੋਲਨ ਵਿਚ ਅਨੁਸ਼ਾਸਨ ਨਹੀਂ ਹੈ ਤਾਂ ਇਸ ਨੂੰ ਬੰਦ ਕਰੋ। ਗੱਲਬਾਤ ਜ਼ਰੀਏ ਮਸਲਾ ਸੁਲਝਾਓ। ਭਾਜਪਾ ਆਗੂ ਨੇ ਕਿਹਾ ਕਿ ਕਿਸੇ ਦੋਸ਼ੀ ਨੂੰ ਸਜ਼ਾ ਦੇਣਾ ਕਾਨੂੰਨ ਦਾ ਕੰਮ ਹੈ। ਭਾਰਤ ਲੋਕਤੰਤਰ ਦੇਸ਼ ਹੈ ਤੇ ਇੱਥੇ ਕਾਨੂੰਨ ਦਾ ਰਾਜ ਚੱਲਦਾ ਹੈ। ਇੱਥੇ ਤਾਲਿਬਾਨੀ ਰਾਜ ਨਹੀਂ ਹੈ।
 Ashwani Sharma
Ashwani Sharma
ਹੋਰ ਪੜ੍ਹੋ: ਡਰੱਗ ਮਾਮਲੇ ਨੂੰ ਲੈ ਕੇ ਉਧਵ ਠਾਕਰੇ ਦਾ BJP ਸਰਕਾਰ ’ਤੇ ਹਮਲਾ, RSS ਮੁਖੀ ਨੂੰ ਵੀ ਕੀਤੇ ਤਿੱਖੇ ਸਵਾਲ
ਅਸ਼ਵਨੀ ਸ਼ਰਮਾ ਨੇ ਅੱਗੇ ਕਿਹਾ ਕਿ ਅੰਦੋਲਨਕਾਰੀ ਨੇਤਾ ਅਪਣੀ ਨੇਤਾਗਿਰੀ ਚਮਕਾਉਣ ਦੇ ਚੱਕਰ ਵਿਚ ਦੇਸ਼ ’ਚ ਅਰਾਜਕਤਾ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਲਖੀਮਪੁਰ ਦੀ ਘਟਨਾ ਦਾ ਜ਼ਿਕਰ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਸ ਘਟਨਾ ਦੀ ਹਰ ਕਿਸੇ ਨੇ ਨਿੰਦਾ ਕੀਤੀ ਪਰ ਕਿਸਾਨਾਂ ਤੋਂ ਇਲਾਵਾ 4 ਹੋਰ ਲੋਕਾਂ ਨੂੰ ਕੁੱਟ ਕੁੱਟ ਕੇ ਮਾਰਿਆ ਗਿਆ, ਉਹਨਾਂ ਲਈ ਕਿਸੇ ਨੇ ਇਕ ਸ਼ਬਦ ਵੀ ਨਹੀਂ ਬੋਲਿਆ।
 
                     
                
 
	                     
	                     
	                     
	                     
     
     
     
                     
                     
                     
                     
                    