ਸ਼ੁਰੂਆਤ 'ਚ ਰਾਹੁਲ ਗਾਂਧੀ ਨੂੰ ਵੀ ਮੁਸ਼ਕਲ ਲੱਗ ਰਹੀ ਸੀ 'ਭਾਰਤ ਜੋੜੋ ਯਾਤਰਾ'
Published : Oct 16, 2022, 7:05 am IST
Updated : Oct 16, 2022, 7:05 am IST
SHARE ARTICLE
image
image

ਸ਼ੁਰੂਆਤ 'ਚ ਰਾਹੁਲ ਗਾਂਧੀ ਨੂੰ ਵੀ ਮੁਸ਼ਕਲ ਲੱਗ ਰਹੀ ਸੀ 'ਭਾਰਤ ਜੋੜੋ ਯਾਤਰਾ'


ਹਜ਼ਾਰ ਕਿਲੋਮੀਟਰ ਪੂਰਾ ਕਰਨ 'ਤੇ ਦੱਸੀ ਹਕੀਕਤ


ਨਵੀਂ ਦਿੱਲੀ, 15 ਅਕਤੂਬਰ : ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਅੱਜ 38ਵਾਂ ਦਿਨ ਹੈ | ਇਨ੍ਹਾਂ 38 ਦਿਨਾਂ ਵਿਚ ਕਰਨਾਟਕ ਦੇ ਬੇਲਾਰੀ ਵਿਚ ਭਾਰਤ ਜੋੜੋ ਯਾਤਰਾ ਨੇ ਅਪਣੀ ਪਦਯਾਤਰਾ ਦੇ ਕੁਲ 1000 ਦਿਨ ਪੂਰੇ ਕਰ ਲਏ ਹਨ | ਇਸ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਜਨਤਾ ਨੂੰ  ਸੰਬੋਧਨ ਕਰ ਰਹੇ ਸਨ |
ਰਾਹੁਲ ਗਾਂਧੀ ਨੇ ਕਿਹਾ ਕਿ ਸ਼ੁਰੂ ਵਿਚ ਇਹ ਪਦਯਾਤਰਾ ਔਖੀ ਲੱਗ ਰਹੀ ਸੀ ਪਰ ਬਾਅਦ ਵਿਚ ਅਜਿਹਾ ਲੱਗਾ ਕਿ ਕੋਈ ਤਾਕਤ ਅੱਗੇ ਵਧ ਰਹੀ ਹੈ | ਅਸੀਂ ਇਹ ਯਾਤਰਾ ਇਸ ਲਈ ਸ਼ੁਰੂ ਕੀਤੀ ਕਿਉਂਕਿ ਭਾਜਪਾ, ਆਰਐਸਐਸ ਦੀ ਵਿਚਾਰਧਾਰਾ ਦੇਸ਼ ਨੂੰ  ਵੰਡ ਰਹੀ ਹੈ | ਇਹ ਭਾਰਤ 'ਤੇ ਹਮਲਾ ਹੈ | ਇਹ ਦੇਸ਼ਭਗਤੀ ਨਹੀਂ, ਦੇਸ਼ ਵਿਰੁਧ ਕੰਮ ਕੀਤਾ ਜਾ ਰਿਹਾ ਹੈ |
ਉਨ੍ਹਾਂ ਕਿਹਾ ਕਿ ਸਾਡੀ ਯਾਤਰਾ 'ਚ ਨਫ਼ਰਤ ਅਤੇ ਹਿੰਸਾ ਨਹੀਂ ਮਿਲੇਗੀ | ਇਹ ਸੋਚ ਸਿਰਫ਼ ਯਾਤਰਾ ਦੀ ਨਹੀਂ ਹੈ, ਸਗੋਂ ਇਹ ਕਰਨਾਟਕ ਅਤੇ ਭਾਰਤ ਦੀ ਸੋਚ ਅਤੇ ਵਿਚਾਰਧਾਰਾ ਹੈ | ਇਹ ਲੋਕ (ਭਾਜਪਾ) 24 ਘੰਟੇ, 50 ਸਾਲ ਲਗਾ ਲੈਣ, ਇਹ ਤੁਹਾਡੇ ਤੋਂ ਨਹੀਂ ਕਢਿਆ ਜਾ ਸਕਦਾ | ਪ੍ਰਧਾਨ ਮੰਤਰੀ ਅਪਣੇ ਭਾਸ਼ਣਾਂ ਵਿਚ ਕਹਿੰਦੇ ਸਨ ਕਿ ਇਕ ਗੈਸ
ਸਿਲੰਡਰ ਦੀ ਕੀਮਤ 400 ਰੁਪਏ ਹੈ, ਅੱਜ ਉਸੇ ਸਿਲੰਡਰ ਦੀ ਕੀਮਤ ਇਕ ਹਜ਼ਾਰ ਹੋ ਗਈ ਹੈ | ਪ੍ਰਧਾਨ ਮੰਤਰੀ ਦੱਸਣ ਕਿ ਮਾਵਾਂ-ਭੈਣਾਂ ਕੀ ਕਰਨ? ਪਟਰੌਲ ਅਤੇ ਡੀਜ਼ਲ ਦੀ ਇੰਨੀ ਉੱਚੀ ਕੀਮਤ ਅਸੀਂ ਕਦੇ ਨਹੀਂ ਵੇਖੀ ਹੈ | ਇਕ ਪਾਸੇ ਬੇਰੁਜ਼ਗਾਰੀ ਹੈ ਅਤੇ ਦੂਜੇ ਪਾਸੇ ਮਹਿੰਗਾਈ ਹੈ, ਜਿਸ ਕਾਰਨ ਲੋਕ ਪਿਸ ਰਹੇ ਹਨ |

 

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement