ਕਪੂਰਥਲਾ 'ਚ ਟਰੇਨ ਦੀ ਲਪੇਟ 'ਚ ਆਏ ਵਿਅਕਤੀ ਦੀ ਮੌਕੇ 'ਤੇ ਹੀ ਮੌਤ

By : GAGANDEEP

Published : Oct 16, 2023, 7:23 pm IST
Updated : Oct 16, 2023, 7:23 pm IST
SHARE ARTICLE
photo
photo

ਜਾਂਚ ਲਈ ਪਹੁੰਚੀ RPF ਟੀਮ, ਪੋਸਟਮਾਰਟਮ ਲਈ ਭੇਜੀ ਲਾਸ਼

 

ਕਪੂਰਥਲਾ: ਕਪੂਰਥਲਾ ਦੇ ਸਰਕੂਲਰ ਰੋਡ 'ਤੇ ਔਜਲਾ ਫਾਟਕ ਨੇੜੇ ਸੋਮਵਾਰ ਦੁਪਹਿਰ ਨੂੰ ਇਕ ਅਣਪਛਾਤੇ ਵਿਅਕਤੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਹਾਦਸੇ ਦੀ ਪੁਸ਼ਟੀ ਆਰਪੀਐਫ ਦੇ ਜਾਂਚ ਅਧਿਕਾਰੀ ਸ਼ਕੀਲ ਅਹਿਮਦ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪਹੁੰਚੀ ਟੀਮ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ।

ਇਹ ਵੀ ਪੜ੍ਹੋ: ਬਹਿਬਲ ਕਲਾਂ ਗੋਲੀਕਾਂਡ: SIT ਉੱਪਰ ਕੋਈ ਵੀ ਰੋਕ ਨਹੀਂ, ਖੁੱਲ੍ਹ ਕੇ ਕਰੇ ਜਾਂਚ: ਅਦਾਲਤ

 

ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਆਰਪੀਐਫ ਦੇ ਜਾਂਚ ਅਧਿਕਾਰੀ ਸ਼ਕੀਲ ਅਹਿਮਦ ਨੇ ਦੱਸਿਆ ਕਿ ਇਹ ਹਾਦਸਾ ਟਰੇਨ ਨੰਬਰ 06966 ਨਾਲ ਵਾਪਰਿਆ। ਰੇਲ ਗੱਡੀ ਹੁਸ਼ਿਆਰਪੁਰ ਤੋਂ ਫ਼ਿਰੋਜ਼ਪੁਰ ਵੱਲ ਜਾ ਰਹੀ ਸੀ। ਇਹ ਹਾਦਸਾ ਔਜਲਾ ਫਾਟਕ ਨੇੜੇ ਕਿਲੋਮੀਟਰ ਨੰਬਰ 29/6/7 ਵਿਖੇ ਵਾਪਰਿਆ।  ਟਰੇਨ ਦੀ  ਲਪੇਟ ਵਿਚ ਆਉਣ ਨਾਲ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਮਾਮਲੇ ਦੀ ਸੂਚਨਾ ਜੀਆਰਪੀ ਪੁਲਿਸ ਨੂੰ ਵੀ ਦਿਤੀ ਗਈ।

ਇਹ ਵੀ ਪੜ੍ਹੋ: ਡੇਢ ਮਹੀਨਾ ਪਹਿਲਾਂ ਆਸਟੇਲੀਆ ਗਏ ਪੰਜਾਬੀ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਪੁਲਿਸ ਮੁਤਾਬਕ ਉਕਤ ਵਿਅਕਤੀ ਦੀ ਉਮਰ 50 ਸਾਲ ਦੇ ਕਰੀਬ ਹੈ। ਉਸ ਕੋਲੋਂ ਆਧਾਰ ਕਾਰਡ ਮਿਲਿਆ ਹੈ। ਇਸ ਦੇ ਨਾਲ ਹੀ ਮੌਕੇ 'ਤੇ ਮਿਲੇ ਆਧਾਰ ਕਾਰਡ 'ਚੋਂ ਨਾਮ ਸਾਫ਼ ਨਹੀਂ ਹੋ ਸਕਿਆ। ਪੁਲਿਸ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement