ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਵੀਰ ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਪ੍ਰਵਾਰ ਸੌਂਪਿਆ 1 ਕਰੋੜ ਰੁਪਏ ਦਾ ਚੈੱਕ
Published : Oct 16, 2023, 2:23 pm IST
Updated : Oct 16, 2023, 3:50 pm IST
SHARE ARTICLE
CM Bhagwant Mann hands over a check of Rs 1 crore to family of Agniveer Shaheed Amritpal Singh
CM Bhagwant Mann hands over a check of Rs 1 crore to family of Agniveer Shaheed Amritpal Singh

ਕਿਹਾ, ਸਰਕਾਰ ਨੇ ਜਵਾਨਾਂ ਦੀਆਂ ਸ਼ਹੀਦੀਆਂ ’ਚ ਫਰਕ ਪਾ ਦਿਤਾ


 

ਮਾਨਸਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਹੱਦ 'ਤੇ ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਅਗਨੀਵੀਰ ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ। ਘਰ ਪਹੁੰਚ ਕੇ ਉਨ੍ਹਾਂ ਨੇ ਸ਼ਹੀਦ ਦੇ ਪ੍ਰਵਾਰ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਪ੍ਰਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਵੀ ਸੌਂਪਿਆ ਗਿਆ। ਦੋ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਵੀਰ ਨੂੰ ਗਾਰਡ ਆਫ ਆਨਰ ਨਾ ਦਿਤੇ ਜਾਣ ਮਗਰੋਂ ਸ਼ਹੀਦ ਦੇ ਪ੍ਰਵਾਰ ਲਈ 1 ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਸੀ।  ਪੀੜਤ ਪ੍ਰਵਾਰ ਨੂੰ ਮਿਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੀ ਨਿੰਦਾ ਕੀਤੀ।

ਇਹ ਵੀ ਪੜ੍ਹੋ: ਫਿਰਜ਼ੋਪੁਰ ਕੇਂਦਰੀ ਜੇਲ ਵਿਚੋਂ ਮਿਲੇ 7 ਮੋਬਾਇਲ ਫੋਨ ਤੇ ਨਸ਼ੀਲੇ ਬਰਾਮਦ 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਜਾਨ ਵਾਪਸ ਨਹੀਂ ਲਿਆ ਸਕਦੇ, ਪਰ ਇਸ ਰਾਸ਼ੀ ਨਾਲ ਪ੍ਰਵਾਰ ਨੂੰ ਆਰਥਕ ਪੱਖੋਂ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ 6 ਮਹੀਨਿਆਂ ਵਿਚ ਮਿਲਟਰੀ ਪੱਧਰ ਦੀ ਸਿਖਲਾਈ ਕਿਵੇਂ ਦਿਤੀ ਜਾ ਸਕਦੀ ਹੈ।? ਇਕ ਪਟਵਾਰੀ ਦੀ ਡੇਢ ਸਾਲ ਦੀ ਟਰੇਨਿੰਗ ਹੁੰਦੀ ਹੈ। ਉਨ੍ਹਾਂ ਕਿਹਾ ਕਿ ਫ਼ੌਜ ਵਿਚ 6 ਮਹੀਨੇ ਦੀ ਸਿਖਲਾਈ ਮਗਰੋਂ ਫਿਰ ਸਾਢੇ ਤਿੰਨ ਸਾਲ ਬਾਅਦ ਕਹਿਣਗੇ ਕਿ  ਨੌਕਰੀ ਪੂਰੀ ਹੋ ਗਈ।  

ਇਹ ਵੀ ਪੜ੍ਹੋ: ਅਮਰੀਕਾ : ਸੜਕ ਹਾਦਸੇ ’ਚ ਭਾਰਤੀ-ਅਮਰੀਕੀ ਦੀ ਮੌਤ 

ਮੁੱਖ ਮੰਤਰੀ ਨੇ ਦਸਿਆ ਕਿ ਸ਼ਹੀਦ ਅੰਮ੍ਰਿਤਪਾਲ ਦੇ ਪਿਤਾ ਦੇ ਮਨ ਵਿਚ ਗੁੱਸਾ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਸ਼ਹੀਦ ਦਾ ਦਰਜਾ ਨਹੀਂ ਦਿਤਾ ਗਿਆ। ਪਿਤਾ ਨੇ ਦਸਿਆ ਕਿ ਉਨ੍ਹਾਂ ਨੂੰ ਅਗਨੀਵੀਰ ਬਾਰੇ ਪਤਾ ਵੀ ਨਹੀਂ ਸੀ। ਉਨ੍ਹਾਂ ਨੇ ਤਾਂ ਅਪਣੇ ਪੁੱਤਰ ਨੂੰ ਫ਼ੌਜ ਵਿਚ ਭੇਜਿਆ ਸੀ। ਸਰਕਾਰ ਵਲੋਂ ਉਸ ਨੂੰ ਉਹੀ ਫ਼ੌਜ ਦੀ ਵਰਦੀ ਦਿਤੀ ਗਈ ਜੋ ਬਾਕੀਆਂ ਨੂੰ ਦਿਤੀ ਜਾਂਦੀ ਸੀ ਅਤੇ ਹਥਿਆਰ ਵੀ ਉਹੀ ਦਿਤੇ ਪਰ ਜਵਾਨਾਂ ਦੀਆਂ ਸ਼ਹੀਦੀਆਂ ਵਿਚ ਫਰਕ ਪਾ ਦਿਤਾ।

CM Bhagwant Mann hands over a check of Rs 1 crore to family of Agniveer Shaheed Amritpal SinghCM Bhagwant Mann hands over a check of Rs 1 crore to family of Agniveer Shaheed Amritpal Singh

ਇਹ ਵੀ ਪੜ੍ਹੋ: ਨਿਠਾਰੀ ਕੇਸ: ਪੰਧੇਰ ਬਰੀ ਪਰ ਇੱਕ ਕੇਸ ਵਿਚ ਕੋਲੀ 'ਤੇ ਫਾਂਸੀ ਦੀ ਤਲਵਾਰ ਲਟਕੀ, 19 ਕੁੜੀਆਂ ਮਾਰ ਕੇ ਖਾਧੀਆ

ਮੁੱਖ ਮੰਤਰੀ ਨੇ ਕਿਹਾ ਕਿ ਇਹ ਸੱਭ ਨੀਤੀਆਂ ਬਣਾਉਣ ਵਾਲਿਆਂ ਦਾ ਕੰਮ ਹੈ। ਜਿਨ੍ਹਾਂ ਨੂੰ ਸ਼ਹਾਦਤ ਦਾ ਹੀ ਨਹੀਂ ਪਤਾ। ਮੈਂ ਰੱਖਿਆ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਕੋਲ ਮਸਲਾ ਚੁੱਕਾਂਗਾ। ਰੱਖਿਆ ਮੰਤਰਾਲੇ ਕੋਲ 60 ਫ਼ੀ ਸਦੀ ਫੰਡ ਹੈ ਪਰ ਸਰਹੱਦ ਦੀ ਰਾਖੀ ਕਰਨ ਵਾਲਿਆਂ ਲਈ ਵੀ ਸਮਝੌਤੇ ਕੀਤੇ ਗਏ ਹਨ।ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਅਤੇ ਫ਼ੌਜ ਨੂੰ ਇਸ ਘਟਨਾ ਨੂੰ ਖੁਦਕੁਸ਼ੀ ਨਾ ਕਹਿਣ ਦੀ ਸਲਾਹ ਦਿਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਹਿ ਕੇ ਅਗਨੀਵੀਰ ਅਤੇ ਨੌਜਵਾਨਾਂ ਦਾ ਮਨੋਬਲ ਨਾ ਤੋੜੋ। ਅੰਮ੍ਰਿਤਪਾਲ 7 ਭੈਣਾਂ ਦੀ ਜ਼ਿੰਮੇਵਾਰੀ ਚੁੱਕ ਰਿਹਾ ਸੀ। ਸਾਰਾ ਪ੍ਰਵਾਰ ਉਸ ਦੇ ਮੋਢਿਆਂ 'ਤੇ ਸੀ। ਇਕ ਭੈਣ ਦਾ ਵਿਆਹ ਰੱਖਿਆ ਹੋਇਆ ਸੀ।

Location: India, Punjab, Mansa

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement