
ਬੀਬੀ ਜਗੀਰ ਕੌਰ ਨੇ ਅਸਤੀਫੇ ਨੂੰ ਦੱਸਿਆ ਮੰਦਭਾਗਾ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਭਾਵੁਕ ਹੋ ਕੇ ਵਿਰਸਾ ਸਿੰਘ ਵਲਟੋਹਾ ਵੱਲੋਂ ਦਿੱਤੀਆਂ ਧਮਕੀਆਂ ਬਾਰੇ ਖੁਲਾਸੇ ਕੀਤੇ ਹਨ। ਘਟਨਾ ਤੋਂ ਬਾਅਦ ਵੱਖ -ਵੱਖ ਆਗੂਆਂ ਵੱਲੋਂ ਪ੍ਰਤੀਕਰਮ ਦਿੱਤੇ ਹਨ।
ਬੀਬੀ ਜਗੀਰ ਕੌਰ ਦਾ ਬਿਆਨ
‘‘ਜਥੇਦਾਰਾਂ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਜਥੇਦਾਰਾਂ ਨੇ ਸਿਧਾਤਾਂ ਦੀ ਰਾਖੀ ਕਰਨੀ ਹੁੰਦੀ ਹੈ ਅਤੇ ਮਰਯਾਦਾ ਦਾ ਘਾਣ ਹੋਣ ਬਚਾਉਣ ਹੁੰਦਾ ਹੈ ਅਤੇ ਕੁਰਬਾਨੀ ਸਥਾਪਿਤ ਕੀਤਾ ਗਿਆ ਤਖ਼ਤ ਦੇ ਇਤਿਹਾਸ ਨੂੰ ਕਾਇਮ ਰਖਣਾ ਅਤੇ ਸ਼ਾਨ ਉੱਚੀ ਕਰਨੀ ਹੁੰਦੀ ਹੈ। ਜੋ ਵੀ ਫ਼ੈਸਲਾ ਲੈਣਾ ਹੁੰਦਾ ਹੈ ਉਹ ਨਿਰਪੱਖ ਲੈਣਾ ਹੁੰਦਾ ਹੈ। ਪੰਜ ਪ੍ਰਧਾਨੀ ਫੈਸਲਾ ਹੁੰਦਾ ਹੈ ਉਸ ਨੂੰ ਮਨਜ਼ੂਰ ਕਰਨਾ ਚਾਹੀਦਾ ਹੈ। ਫੈਸਲੇ ਵਿਰੁਧ? ਬੋਲਣਾ ਵੀ ਗਲਤ ਹੈ। ਜੇਕਰ ਅਸੀ ਸਿੱਖ ਹੀ ਕਿੰਤੂ ਪ੍ਰੰਤੂ ਕਰਨ ਲੱਗ ਜਾਈਏ ਫਿਰ ਮੰਨੇਗਾ ਕੌਣ। ਮੈਨੂੰ ਅਫਸੋਸ ਹੈ। ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਅਸਤੀਫ਼ਾ ਨਹੀਂ ਦੇਣਾ ਚਾਹੀਦਾ ਸੀ। ਉਹ ਵਿਦਵਾਨ ਅਤੇ ਪੜ੍ਹੇ-ਲਿਖੇ ਹਨ। ਜੇਕਰ ਕਿਸੇ ਨੇ ਗਲਤ ਸ਼ਬਦ ਬੋਲੇ ਹਨ ਜਾਂ ਧਮਕੀ ਦਿਤੀ ਹੈ, ਤਾਂ ਉਨ੍ਹਾਂ ਨੂੰ ਭਾਵੁਕ ਨਹੀਂ ਹੋਣਾ ਚਾਹੀਦਾ। ਉਹ ਧੀਆਂ-ਭੈਣਾਂ ਨੂੰ ਚੁੱਕਣ ਦੀ ਗੱਲ ਕਰ ਰਹੇ ਹਨ। ਤੁਸੀ ਨਿਰਪੱਖ ਹੋ ਕੇ ਪੰਥ ਦੀ ਗੱਲ ਕਰੋ ਜੇਕਰ ਤੁਸੀ ਡਰ ਗਏ ਤਾਂ ਫਿਰ ਪੰਥ ਦੀ ਗੱਲ ਕੌਣ ਕਰੇਗਾ। ਬਤੌਰ ਜਥੇਦਾਰ ਨਿਰਪੱਖ ਫੈਸਲੇ ਕਰਨ। ਫੈਸਲਿਆ ਨੂੰ ਕੌਮ ਵੇਖ ਰਹੀ ਹੈ।ਉਨ੍ਹਾਂ ਨੇਕਿਹਾ ਹੈ ਕਿ ਬਾਹਰ ਕੱਢਣ ਦਾ ਹੁਕਮ ਹੋਇਆ ਸੀ।’’
-ਸ਼੍ਰੋਮਣੀ ਕਮੇਟੀ ਮੈਂਬਰ ਮਨਜੀਤ ਸਿੰਘ ਦਾ ਬਿਆਨ
‘‘ਤਖ਼ਤਾਂ ਦੇ ਵਿਰੁਧ ਉਹ ਬੋਲ ਰਹੇ ਹਨ ਜੋ ਪੰਥ ਦੇ ਆਗੂ ਅਖਵਾਉਦੇ ਹਨ। ਜਥੇਦਾਰ ਨਿਡਰ ਹੋਣਾ ਚਾਹੀਦਾ ਹੈ। ਜੇਕਰ ਅਸੀਂ ਹੀ ਫੈਸਲੇ ਨਹੀ ਮੰਨਾਂਗੇ? ਫਿਰ ਕੌਣ ਮੰਨੇਗਾ। ਸਾਰੀ ਘਟਨਾ ਪਿੱਛੇ ਬਾਦਲ ਪਰਵਾਰ ਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੂੰ ਧਮਕੀਆਂ ਦੇਣਾ ਗਲਤ ਹੈ। ਸੁਖਬੀਰ ਬਾਦਲ ਵੀ ਸਕਿਉਰਿਟੀ ਲਈ ਫਿਰਦਾ ਹੈ। ਜਥੇਦਾਰ ਦਾ ਅਹੁਦਾ ਸੱਭ ਤੋਂ ਵੱਡਾ ਹੁੰਦਾ ਹੈ। ਜਥੇਦਾਰ ਦੇ ਅਹੁਦੇ ਦਾ ਤਿਆਗ ਕਰਨਾ ਵੱਡੀ ਗੱਲ ਹੈ। ਵਲਟੋਹਾ ਦੇ ਪਿਛੇ ਅਕਾਲੀ ਦਲ ਖੜਾ ਹੈ। ਹਰ ਕੋਈ ਚਾਹੁੰਦਾ ਹੈ ਬੇਪੱਤ ਹੋਣ ਦੀ ਬਜਾਏ ਆਪ ਹੀ ਅਸਤੀਫਾ ਦੇਣਾ ਵੱਡੀ ਗੱਲ ਹੈ।’’
ਬਲਜੀਤ ਸਿੰਘ ਦਾਦੂਵਾਲ ਨੇ ਸੁਖਬੀਰ ਬਾਦਲ ਤੇ ਵਲਟੋਹਾ ਬਾਰੇ ਕੀਤੇ ਖੁਲਾਸੇ
‘‘ਮੈਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਸੀ ਕਿ ਇਹ ਜਥੇਦਾਰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸਜ਼ਾ ਨਹੀਂ ਸੁਣਾਉਗੇ। ਮੈਂ ਪਹਿਲਾ ਹੀ ਕਹਿ ਦਿਤਾ ਸੀ ਤਨਖਾਹੀਆ ਕਰਾਰ ਤਾਂ ਦੇ ਦਿਤਾ ਜਾਵੇਗਾ ਪਰ ਸਜ਼ਾ ਸੁਣਾਉਣ ਲਈ ਹੋਰ ਜਥੇਦਾਰ ਆਉਣਗੇ। ਗਿਆਨੀ ਹਰਪ੍ਰੀਤ ਸਿੰਘ ਨੂੰ ਅਸਤੀਫਾ ਨਹੀ ਦੇਣਾ ਚਾਹੀਦਾ ਹੈ। ਪੰਥ ਲਈ ਇਹ ਮੰਦਭਾਗੀ ਗੱਲ ਹੈ। ਆਉਣ ਵਾਲੀ ਦਿਨਾਂ ’ਚ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ। ਕੌਮ ਲਈ ਜਥੇਦਾਰ ਦਾ ਵੱਡਾ ਰੁਤਬਾ ਹੈ। ਗੁਰੂ ਸਾਹਿਬ ਨੇ ਅਪਣੇ ਪਰਵਾਰ ਵੀ ਕੁਰਬਾਨ ਕੀਤੇ ਹੈ। ਘਬਰਾਹਟ ’ਚ ਅਸਤੀਫਾ ਨਹੀ ਦੇਣਾ ਚਾਹੀਦਾ ਹੈ।’’
ਪ੍ਰੇਮ ਸਿੰਘ ਚੰਦੂਮਾਜਰਾ ਦਾ ਬਿਆਨ
‘‘ਜਥੇਦਾਰ ਉਤੇ ਵਲਟੋਹਾ ਵਲੋਂ ਦਬਾਅ ਪਾਉਣਾ ਹੀ ਗਲਤ ਹੈ। ਪ੍ਰਧਾਨ ਨੂੰ ਬੇਨਤੀ ਕਰਦਾ ਹਾਂ ਅਸਤੀਫਾ ਮਨਜ਼ੂਰ ਨਾ ਕਰਨ। ਇਸ ਤਰ੍ਹਾਂ ਦੇ ਜਥੇਦਾਰ ਨੂੰ ਬਹਾਲ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਅਸਤੀਫ਼ਾ ਦੇਣਾ ਕੌਮ ਲਈ ਵੱਡਾ ਘਾਟਾ ਹੈ। ਮਰਯਾਦਾ ਕਾਇਮ ਰੱਖਣ ਲਈ ਜੇਕਰ ਜਥੇਦਾਰ ਅੱਗੇ ਆ ਰਹੇ ਹਨ ਤਾਂ ਉਨ੍ਹਾਂ ਉੱਤੇ ਦਬਾਅ ਪਾ ਕੇ ਰੋਕਣਾ ਗਲਤ ਹੈ। ਜਥੇਦਾਰ ਦਾ ਅਸਤੀਫਾ ਮਨਜ਼ੂਰ ਨਹੀ ਕਰਨਾ ਚਾਹੀਦਾ ਹੈ।
ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਅਸਤੀਫਾ ਬਾਰੇ ਕਹੀ ਇਹ ਵੱਡੀ ਗੱਲ
‘‘ਸ੍ਰੀ ਦਮਦਮਾ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵਲੋਂ ਅਚਾਨਕ ਦਿਤਾ ਗਿਆ ਅਸਤੀਫ਼ਾ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਕੌਮ ਲਈ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਦੀ ਚੁੱਪੀ ’ਤੇ ਵੀ ਵੱਡੇ ਸਵਾਲ ਉੱਠਣਗੇ ਕਿ ਵਲਟੋਹਾ ਵਲੋਂ ਸਿੰਘ ਸਾਹਿਬ ਤੇ ਪਰਿਵਾਰ ਪ੍ਰਤੀ ਵਰਤੀ ਗਈ ਘਟੀਆ ਸ਼ਬਦਾਵਲੀ ਤੇ ਉਹ ਚੁੱਪ ਕਿਉਂ ਰਹੇ?’’
ਹਰਮੀਤ ਸਿੰਘ ਕਾਲਕਾ ਨੇ ਵਲਟੋਹਾ ਬਾਰੇ ਕੀਤੇ ਖੁਲਾਸੇ
‘‘ਪੁਰਾਣੀਆਂ ਗੱਲਾਂ ਨੂੰ ਲੈ ਕੇ ਬੈਠਾਂਗੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਜੋ ਹਾਲ ਹੋਇਆ ਉਹ ਵਿਰਸਾ ਸਿੰਘ ਵਲਟੋਹਾ ਵਰਗਿਆ ਕਾਰਨ ਹੀ ਹੋਇਆ। ਹਰਮੀਤ ਸਿੰਘ ਕਾਲਕਾ ਦਾ ਕਹਿਣਾ ਹੈ ਕਿ ਵਲਟੋਹਾ ਵਰਗੇ ਲੀਡਰ ਪਾਰਟੀ ’ਚ ਵੀ ਮਨਮਰਜ਼ੀ ਕਰਦੇ ਰਹੇ ਹਨ। ਜੇਕਰ ਪਹਿਲਾਂ ਰੋਕ ਲੱਗੀ ਹੁੰਦੀ ਤਾਂ ਅੱਜ ਪਾਰਟੀ ਦੀ ਇਹ ਹਾਲਾਤ ਨਾ ਹੁੰਦੇ। ਜਥੇਦਾਰ ਦਾ ਅਸਤੀਫ਼ਾ ਦੇਣਾ ਮੰਦਭਾਗਾ ਹੈ। ਜਥੇਦਾਰ ਦਾ ਫ਼ੈਸਲਾ ਮੰਨਣਾ ਚਾਹੀਦਾ ਹੈ।’’
ਗੁਰਪ੍ਰਤਾਪ ਸਿੰਘ ਬਡਾਲਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਸਤੀਫ਼ਾ ਵਾਪਸ ਲੈਣ ਦੀ ਕੀਤੀ ਅਪੀਲ
‘‘ਜਥੇਦਾਰ ਦਾ ਅਸਤੀਫ਼ਾ ਦੇਣਾ ਮੰਦਭਾਗਾ ਹੈ। ਵਲਟੋਹਾ ਨੂੰ ਲੈ ਕੇ ਜੋ ਵੀ ਫੈਸਲਾ ਹੈ ਉਸ ਵੇਲੇ ਸਾਰੇ ਪਾਸੇ ਸੰਗਤਾਂ ਦੇ ਮਨ ਵਿਚ ਮਾਣ ਸਨਮਾਨ ਵਧਿਆ। ਅਕਾਲੀ ਦਲ ਵਿਚੋਂ 24 ਘੰਟਿਆ ਵਿਚ ਕੱਢਣ ਲਈ ਕਿਹਾ ਸੀ ਪਰ ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਨਹੀਂ ਮੰਨਿਆ। ਕੋਈ ਵੀ ਨਹੀਂ ਹੈ ਜਿਸ ਨੇ ਫੈਸਲੇ ਉੱਤੇ ਕਿੰਤ ਪ੍ਰੰਤੂ ਕੀਤਾ ਹੋਵੇ। ਸਿਰਫ ਵਲਟੋਹਾ ਨੇ ਹੀ ਸਵਾਲ ਚੁੱਕੇ ਹਨ। ਜੋ ਪੰਥਕ ਧਿਰ ਅਖਵਾਉਂਦੀ ਹੈ ਪਰ ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਕਿਉਂ ਨਹੀਂ ਮੰਨਿਆ। ਵਲਟੋਹਾ ਨੇ ਜਥੇਦਾਰ ਦੇ ਦਿੱਲੀ ਜਾਣ ਉੱਤੇ ਸਵਾਲ ਚੁੱਕੇ ਸਨ। ਦਿੱਲੀ ਕੌਣ ਨਹੀਂ ਜਾਂਦਾ? ਜਥੇਦਾਰ ਕੌਮ ਦੇ ਆਗੂ ਹਨ ਇਨ੍ਹਾਂ ਦੇ ਫ਼ੈਸਲੇ ਮੰਨਣੇ ਚਾਹੀਦੇ ਹਨ। ਸੰਗਤ ਤੁਹਾਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ। ਗਿਆਨੀ ਹਰਪ੍ਰੀਤ ਸਿੰਘ ਨੇ ਪੰਥ ਦੀ ਸੇਵਾ ਕੀਤੀ ਹੈ। ਦਿੱਲੀ ਜਾਣ ਵਾਲਿਆਂ ਦਾ ਸਾਰਿਆਂ ਨੂੰ ਪਤਾ ਹੈ ਪਰ ਗਿਆਨੀ ਹਰਪ੍ਰੀਤ ਸਿੰਘ ਨੂੰ ਧਮਕੀਆਂ ਦੇਣਾ ਗਲਤ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕਰਦਾ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਮਨਜ਼ੂਰ ਨਾ ਕੀਤਾ ਜਾਵੇ।’’