
ਪੱਠੇ ਕੁਤਰਨ ਦੌਰਾਨ ਕਮਲਜੀਤ ਕੌਰ ਦੀ ਕਮੀਜ਼ ਇੰਜਨ 'ਚ ਫਸਣ ਕਾਰਨ ਵਾਪਰਿਆ ਹਾਦਸਾ
ਭੁੱਚੋ ਮੰਡੀ : ਪਿੰਡ ਭੁੱਚੋ ਕਲਾਂ ਵਿਖੇ ਪਸ਼ੂਆਂ ਲਈ ਪੱਠੇ ਕੁਤਰਨ ਸਮੇਂ ਇਕ 10 ਸਾਲਾ ਬੱਚੀ ਦੇ ਇੰਜਣ ਦੀ ਲਪੇਟ 'ਚ ਆਉਣ ਕਾਰਣ ਮੌਤ ਹੋ ਗਈ। ਬੱਚੀ ਕਮਲਜੋਤ ਕੌਰ ਦੇ ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਮਸ਼ੀਨ ਨਾਲ ਪੱਠੇ ਕੁਤਰ ਰਿਹਾ ਸੀ ਅਤੇ ਕਮਲਜੋਤ ਉਸ ਨੂੰ ਪੱਠੇ ਚੁੱਕ ਕੇ ਫੜਾ ਰਹੀ ਸੀ। ਬੱਚੀ ਦੇ ਪਿਤਾ ਨੇ ਦੱਸਿਆ ਕਿ ਪੱਠੇ ਕੁਤਰਨ ਦੌਰਾਨ ਕਮਲਜੀਤ ਕੌਰ ਦੀ ਕਮੀਜ਼ ਇੰਜਣ 'ਚ ਫਸ ਜਾਣ ਨਾਲ ਇੰਜਣ ਦੀ ਤੇਜ਼ ਰਫ਼ਤਾਰ ਨੇ ਉਸ ਨੂੰ ਚੁੱਕ ਕੇ ਧਰਤੀ 'ਤੇ ਪਟਕ ਕੇ ਮਾਰਿਆ।
accidentਇਸ ਨਾਲ ਲੜਕੀ ਦੀ ਗਰਦਨ ਦੀ ਹੱਡੀ ਟੁੱਟ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਜਿਹੀਆਂ ਘਟਨਾਵਾਂ ਦਾ ਵਾਪਰਣਾ ਅਤਿ ਦੁੱਖਦ ਹੈ। ਮਸੂਮ ਬੱਚੀ ਦੀ ਮੌਤ ਹੋ ਜਾਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਮਹੀਨੇ ਪਹਿਲਾਂ ਵੀ ਸੰਗਰੂਰ ਦੇ ਲਹਿਰਾਗਾਗਾ ਵਿਚ ਅਜਿਹੀ ਘਟਨਾ ਵਾਪਰੀ ਸੀ ਪਰ ਬੱਚੀ ਦੀ ਜਾਨ ਬੱਚ ਗਈ ਸੀ ।