
ਸਰਕਾਰੀ ਸਕੂਲਾਂ ਵਿਚ ਦਾਖ਼ਲਾ ਮੁਹਿੰਮ ਦਾ ਆਗਾਜ਼ ਹੋ ਚੁੱਕਾ ਹੈ ਤੇ ਸਿੱਖਿਆ ਵਿਭਾਗ ਦਾ ਸਰਕਾਰੀ ਸਕੂਲਾਂ ਵਿਚ ਦਾਖ਼ਲਾ ਵਧਾਉਣ...
ਚੰਡੀਗੜ੍ਹ (ਸਸਸ) : ਸਰਕਾਰੀ ਸਕੂਲਾਂ ਵਿਚ ਦਾਖ਼ਲਾ ਮੁਹਿੰਮ ਦਾ ਆਗਾਜ਼ ਹੋ ਚੁੱਕਾ ਹੈ ਤੇ ਸਿੱਖਿਆ ਵਿਭਾਗ ਦਾ ਸਰਕਾਰੀ ਸਕੂਲਾਂ ਵਿਚ ਦਾਖ਼ਲਾ ਵਧਾਉਣ ਲਈ ਸਹਿਯੋਗ ਦੇਣ ਹਿੱਤ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆ ਕੇ ਸਹਿਯੋਗ ਦੇਣ ਲੱਗੀਆਂ ਹਨ। ਰਾਜਪੁਰਾ ਤੋਂ 'ਨੰਨ੍ਹੇ ਹੱਥਾਂ ਵਿਚ ਕਲਮ' ਸਮਾਜ ਸੇਵੀ ਸੰਸਥਾ ਨੇ ਵੀ ਰਾਜਪੁਰਾ ਸ਼ਹਿਰ ਵਿਚਲੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੇ ਦਾਖ਼ਲੇ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਗੱਲ ਕੀਤੀ ਹੈ।
'Nanhe hathan vich kalam' teamਸੰਸਥਾ ਦੇ ਕੋਆਰਡੀਨੇਟਰ ਅਭਿਸ਼ੇਕ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਜਪੁਰਾ ਦੇ ਸਲਮ ਏਰੀਆ ਵਿਚ ਬੱਚਿਆਂ ਨੂੰ ਪੜ੍ਹਣ ਦੇ ਮੌਕੇ ਪ੍ਰਦਾਨ ਕਰਨ ਲਈ 'ਨੰਨ੍ਹੇ ਹੱਥਾਂ ਵਿਚ ਕਲਮ' ਟੀਮ ਦੇ ਵਲੰਟੀਅਰ ਅਪਣਾ ਬਣਦਾ ਯੋਗਦਾਨ ਪਾ ਰਹੇ ਹਨ ਪਰ ਉਹਨਾਂ ਨੂੰ ਜਦੋਂ ਸਿੱਖਿਆ ਵਿਭਾਗ ਦੇ ਪ੍ਰੀ ਪ੍ਰਾਇਮਰੀ ਜਮਾਤਾਂ ਤੇ ਹੋਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪੋ੍ਜੈਕਟ ਬਾਰੇ ਜਾਣਕਾਰੀ ਮਿਲੀ ਤਾਂ ਸਮੂਹ ਵਲੰਟੀਅਰ ਬਹੁਤ ਪ੍ਰਭਾਵਿਤ ਹੋਏ ਤੇ ਸਿੱਖਿਆ ਵਿਭਾਗ ਦੀ ਦਾਖ਼ਲਾ ਮੁਹਿੰਮ ਦੇ ਨਾਲ ਨਾਲ ਸਕੂਲਾਂ ਦੀ ਦਿੱਖ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਵੀ ਸਕੂਲ ਮੁਖੀਆਂ ਦਾ ਬਣਦਾ ਸਹਿਯੋਗ ਦੇਣ ਦੀ ਗੱਲ ਕੀਤੀ ਗਈ ਹੈ।
ਇਸ ਮੌਕੇ 'ਨੰਨ੍ਹੇ ਹੱਥਾਂ ਵਿਚ ਕਲਮ ' ਦੀ ਟੀਮ ਨੇ ਸਰਕਾਰੀ ਪ੍ਰਾਇਮਰੀ ਸਕੂਲ ਐਨਟੀਸੀ ਨੰ 1 ਰਾਜਪੁਰਾ ਟਾਊਨ ਵਿਖੇ ਦੌਰਾ ਵੀ ਕੀਤਾ ਤੇ ਪ੍ਰੀ ਪ੍ਰਾਇਮਰੀ ਖੇਡ ਮਹਿਲ ਦਾ ਮਾਡਲ ਕਮਰਾ ਤਿਆਰ ਕਰਨ ਦੀ ਗੱਲ ਵੀ ਕੀਤੀ ਗਈ। ਇਸ ਮੌਕੇ ਸਕੂਲ ਦੀ ਬਾਹਰੀ ਚਾਰ ਦੀਵਾਰੀ ਨੂੰ ਵੀ ਵਧੀਆ ਬਣਾਉਣ ਲਈ ਵਿਸ਼ੇਸ਼ ਯੋਗਦਾਨ ਦੇਣ ਦੀ ਗੱਲ ਕੀਤੀ। ਇਸ ਮੌਕੇ ਸੰਜੇ ਡਾਵਰਾ, ਪਿਆਰਾ ਸਿੰਘ, ਪ੍ਰੋ ਹਰੀਸ਼ ਪ੍ਰੇਮੀ, ਨਿਖਿਲ ਮਲਹੋਤਰਾ, ਰੀਆ ਹੰਸ, ਸੁਮਨ ਕਿੰਗਰ, ਸੰਜੇ, ਸਪਨਾ, ਪੂਨਮ, ਰਾਜਿੰਦਰ ਸਿੰਘ, ਤੇ ਹੋਰ ਹਾਜ਼ਰ ਸਨ।