
ਦਿੱਲੀ 'ਚ ਸਿੱਖਿਆ ਦਾ ਪੱਧਰ ਵਧਾਉਣ ਦੇ ਦਾਵੇ ਕਰਨ ਵਾਲੀ ਦਿੱਲੀ ਸਰਕਾਰ ਦੀ ਪੋਲ ਖੁੱਲ ਗਈ ਹੈ। ਸਿੱਖਿਆ ਵਿਭਾਗ 'ਚ ਲਗਾਈ ਗਈ ਇਕ ਆਰਟੀਆਈ ਤੋਂ ਬਹੁਤ ...
ਨਵੀਂ ਦਿੱਲੀ (ਭਾਸ਼ਾ): ਦਿੱਲੀ 'ਚ ਸਿੱਖਿਆ ਦਾ ਪੱਧਰ ਵਧਾਉਣ ਦੇ ਦਾਵੇ ਕਰਨ ਵਾਲੀ ਦਿੱਲੀ ਸਰਕਾਰ ਦੀ ਪੋਲ ਖੁੱਲ ਗਈ ਹੈ। ਸਿੱਖਿਆ ਵਿਭਾਗ 'ਚ ਲਗਾਈ ਗਈ ਇਕ ਆਰਟੀਆਈ ਤੋਂ ਬਹੁਤ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਮਿਲੀ ਹੈ। ਦੱਸ ਦਈਏ ਕਿ ਆਰਟੀਆਈ ਤੋਂ ਜਵਾਬ 'ਚ ਇਹ ਮਿਲਿਆ ਕਿ ਦਿੱਲੀ ਦੇ 99 ਫੀਸਦੀ ਸਰਕਾਰੀ ਅਧਿਆਪਕ ਨੂੰ ਸਰਕਾਰੀ ਸਕੂਲਾਂ ਦੀ ਪੜਾਈ 'ਤੇ ਭਰੋਸਾ ਨਹੀਂ ਹੈ ਅਤੇ ਇਹੀ ਕਾਰਨ ਹੈ ਕਿ ਉਹ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਨਹੀਂ ਭੇਜਦੇ ਹਨ।
Arvind Kejriwal
ਦਿੱਲੀ 'ਚ ਸੂਚਨਾ ਦੇ ਅਧਿਕਾਰ ਦੇ ਤਹਿਤ ਤੁਗਲਕਾਬਾਦ ਐਕਸਟੈਂਸ਼ਨ ਦੇ ਰਹਿਣ ਵਾਲੇ ਚੰਦੂ ਚੌਰਸੀਆ ਨੇ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਨੂੰ ਕੁੱਝ ਸਵਾਲ ਕੀਤੇ ਸਨ। ਇਸ ਦਾ ਜਵਾਬ ਜਦੋਂ ਚੰਦੂ ਤੱਕ ਪੁੱਜੇ ਤਾਂ ਦਿੱਲੀ ਸਰਕਾਰ ਦੇ ਦਾਵੀਆਂ ਦੀ ਪੋਲ ਖੁੱਲ ਦਿਤੀ। ਸਿੱਖਿਆ ਵਿਭਾਗ ਨੇ ਹਰ ਇਕ ਸਕੂਲ ਤੋਂ ਆਰਟੀਆਈ ਦੇ ਸਵਾਲ 'ਤੇ ਜਾਣਕਾਰੀ ਦੇਣ ਨੂੰ ਬੋਲਿਆ ਅਤੇ ਜਿਸ ਤੋਂ ਬਾਅਦ ਹੁਣ ਤੱਕ ਤਕਰੀਬਨ 500 ਸਕੂਲਾਂ ਨੇ ਅਪਣੇ ਇੱਥੋਂ ਜਾਣਕਾਰੀ ਭੇਜੀ ਹੈ।
Education government schools
ਚੰਦੂ ਨੇ ਆਰ.ਟੀ.ਆਈ 'ਚ ਸਵਾਲ ਪੁੱਛਿਆ ਸੀ ਕਿ ਸਕੂਲ 'ਚ ਕਿੰਨੇ ਅਧਿਆਪਕ ਅਤੇ ਸਟਾਫ ਹਨ ਅਤੇ ਉਨ੍ਹਾਂ ਵਿਚੋਂ ਕਿੰਨੇ ਬੱਚੇ ਸਰਕਾਰੀ ਸਕੂਲ ਵਿਚ ਪੜ੍ਹਦੇ ਹਨ। ਜੋ ਜਵਾਬ ਆਇਆ ਉਸਦੇ ਮੁਤਾਬਕ 490 ਸਕੂਲਾਂ ਦੇ 19700 ਸਿਖਿਅਕ ਅਤੇ ਕਰਮਚਾਰੀਆਂ ਵਿਚੋਂ ਸਿਰਫ 217 ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ। ਇਸ ਅੰਕੜੇ ਦੇ ਹਿਸਾਬ ਨਾਲ ਜੇਕਰ ਵੇਖਿਆ ਜਾਵੇ ਤਾਂ ਸਿਰਫ਼ ਇਕ ਫੀਸਦੀ ਅਧਿਆਪਕ 'ਤੇ ਕਰਮਚਾਰੀ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿਚ ਭੇਜਦੇ ਹਨ।
Arvind Kejriwal
ਉਦਾਹਰਣ ਦੇ ਤੌਰ 'ਤੇ ਨਜ਼ਫਗੜ ਦੇ ਕੰਨਿਆ ਸਕੂਲ ਵਿਚ ਕੁਲ 73 ਅਧਿਆਪਕ ਅਤੇ ਸਟਾਫ ਹੈ ਪਰ ਇਕ ਵੀ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿਚ ਨਹੀਂ ਭੇਜਦੇ। ਮਦਨਪੁਰ ਖਾਦਰ ਦੇ ਕੰਨਿਆ ਸਕੂਲ ਵਿਚ 69-ਅਧਿਆਪਕ ਹਨ ਪਰ ਇਕ ਵੀ ਅਪਣੇ ਬੱਚੇ ਨੂੰ ਸਰਕਾਰੀ ਸਕੂਲ ਨਹੀਂ ਭੇਜਦੇ।
ਦੂਜੇ ਪਾਸੇ ਦਿੱਲੀ ਵਿਚ ਤਕਰੀਬਨ ਇਕ ਹਜ਼ਾਰ ਸਰਕਾਰੀ ਸਕੂਲ ਹਨ ਜਿਨ੍ਹਾਂ ਵਿਚ ਅਧਿਆਪਕਾਂ ਦੀ ਗਿਣਤੀ 40 ਹਜ਼ਾਰ ਤੋਂ ਵੀ ਵੱਧ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸਿਰਫ਼ ਇਕ ਫੀਸਦੀ ਅਧਿਆਪਕ ਹੀ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾਉਣਾ ਪਸੰਦ ਕਰਦੇ ਹਨ।