
ਮੈਦਾਨੀ ਇਲਾਕਿਆਂ ਵਿਚ ਕੋਹਰੇ ਤੇ ਧੁੰਦ ਕਾਰਨ ਮੱਠੀ ਪਈ ਰਫਤਾਰ
ਚੰਡੀਗੜ੍ਹ : ਬੀਤੇ ਦੋ ਦਿਨਾਂ ਤੋਂ ਠੰਢ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਬੀਤੇ ਸ਼ਨੀਵਾਰ ਪਈ ਬਾਰਸ਼ ਤੋਂ ਬਾਅਦ ਠੰਢ ਦਾ ਵਧਣਾ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਵੀ ਕੁੱਝ ਦੇਰ ਦੀ ਧੁੱਪ ਤੋਂ ਬਾਅਦ ਠੰਢ ਨੇ ਮੁੜ ਪੈਰ ਪਸਾਰਨੇ ਸ਼ੁਰੂ ਕਰ ਦਿਤੇ ਹਨ। ਇਸ ਦਾ ਸਭ ਤੋਂ ਜ਼ਿਆਦਾ ਅਸਰ ਪਹਾੜੀ ਇਲਾਕਆਂ ਵਿਚ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਤਾਮਮਾਨ ਜ਼ੀਰੋ ਤੋਂ ਵੀ ਥੱਲੇ ਚਲਾ ਗਿਆ ਹੈ।
Cold In Punjab
ਗੁਆਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਰਾਤ ਦਾ ਤਾਪਮਾਨ ਲਗਾਤਾਰ ਹੇਠਾਂ ਜਾ ਰਿਹਾ ਹੈ ਜਿੱਥੇ ਸਵੇਰ ਅਤੇ ਰਾਤ ਦਾ ਤਾਪਮਾਨ ਮਾਈਨਸ ‘ਤੇ ਪਹੁੰਚ ਗਿਆ ਹੈ। ਪਹਾੜਾਂ ਵਿਚ ਬਰਫ ਪੈਣ ਕਾਰਨ ਘਟੋ-ਘੱਟ ਤਾਮਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਹਿਮਾਚਲ ਵਿਚ ਪਿਛਲੇ ਚਾਰ ਦਿਨਾਂ ਤੋਂ ਠੰਢ ਲਗਾਤਾਰ ਵਧ ਰਹੀ ਹੈ। ਚਾਰੇ ਪਾਸੇ ਧੁੰਦ ਅਤੇ ਕੋਹਰੇ ਕਾਰਨ ਚਿੱਟੀ ਚਾਦਰ ਵਿੱਛ ਗਈ ਹੈ।
snowfall
ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰ ਸੋਲਨ, ਚੈਲਲ, ਕਸੌਲੀ ਤੇ ਸ਼ਿਮਲਾ 'ਚ ਕੜਾਕੇ ਦੀ ਠੰਢ ਪੈ ਰਹੀ ਹੈ। ਮੌਸਮ ਵਿਭਾਗ ਅਨੁਸਾਰ 21 ਦਸੰਬਰ ਤਕ ਮੌਸਮ ਸਾਫ਼ ਹੋਣ ਕਾਰਨ ਦੁਪਹਿਰ ਦੇ ਤਾਪਮਾਨ ਵਿਚ ਕੁੱਝ ਵਾਧਾ ਹੋ ਸਕਦਾ ਹੈ ਜਦਕਿ ਸਵੇਰ-ਸ਼ਾਮ ਦੇ ਤਾਮਪਾਨ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ। ਸ਼ਿਮਲਾ, ਧਰਮਸ਼ਾਲਾ, ਊਨਾ, ਨਾਹਨ, ਸੋਲਨ, ਕਾਂਗੜਾ, ਬਿਲਾਸਪੁਰ, ਹਮੀਰਪੁਰ, ਚੰਬਾ, ਡਲਹੌਜ਼ੀ, ਕੁਫਰੀ ਵਿਚ ਰਾਤ ਦਾ ਤਾਪਮਾਨ ਜ਼ੀਰੋ ਤੋਂ ਹੇਠਾਂ ਚਲੇ ਗਿਆ ਹੈ।
cold chandigarh
ਪਹਾੜਾਂ ਵਿਚ ਪੈ ਰਹੀ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ। ਮੈਦਾਨੀ ਇਲਾਕਿਆਂ 'ਚ ਧੁੰਦ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਠੰਢ ਵਧਣ ਕਾਰਨ ਲੋਕ ਘਰਾਂ ਅੰਦਰ ਰਹਿਣ ਲਈ ਮਜ਼ਬੂਰ ਹਨ। ਬੀਤੇ ਕੱਲ੍ਹ ਤੋਂ ਦੁਪਹਿਰ ਵੇਲੇ ਭਾਵੇਂ ਕੁੱਝ ਦੇਰ ਲਈ ਧੁੱਪ ਨਿਕਲਣ ਕਾਰਨ ਲੋਕਾਂ ਨੂੰ ਕੁੱਝ ਰਾਹਤ ਹੁੰਦੀ ਹੈ ਪਰ ਸ਼ਾਮ ਨੂੰ ਠੰਢ ਵਧਣ ਕਾਰਨ ਬਾਜ਼ਾਰਾਂ ਵਿਚ ਰੌਣਕ ਛੇਤੀ ਗਾਇਬ ਹੋਣ ਲਗਦੀ ਹੈ।