
ਜੰਮੂ-ਕਸ਼ਮੀਰ ਵਿੱਚ ਬਾਰਸ਼ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ
ਨਵੀਂ ਦਿੱਲੀ: ਦਿੱਲੀ ਦੇ ਕਈ ਇਲਾਕਿਆਂ ਵਿੱਚ ਬਾਰਸ਼ ਦੀ ਸ਼ੁਰੂਆਤ ਹੋਈ। ਮੌਸਮ ਵਿਭਾਗ ਅਨੁਸਾਰ ਅਗਲੇ 2 ਘੰਟਿਆਂ ਵਿੱਚ ਦੱਖਣੀ ਪੱਛਮੀ ਦਿੱਲੀ, ਦਵਾਰਕਾ, ਆਈਜੀਆਈ ਏਅਰਪੋਰਟ ਦੇ ਖੇਤਰ ਵਿੱਚ ਬਾਰਸ਼ ਹੋਵੇਗੀ।
Rain
ਰਾਜਸਥਾਨ ਵਿੱਚ ਵੀ ਰਾਤ ਦਾ ਤਾਪਮਾਨ ਉੱਚਾ ਰਿਹਾ ਅਤੇ ਕਈਂ ਥਾਵਾਂ ਤੇ ਬੱਦਲਵਾਈ ਰਿਹਾ। ਉਦੈਪੁਰ, ਜੈਪੁਰ ਕੋਟਾ ਅਤੇ ਬੀਕਾਨੇਰ ਵਿੱਚ ਕੁਝ ਥਾਵਾਂ ਤੇ ਮੀਂਹ ਪਿਆ।
Rain
ਉੱਤਰ ਪ੍ਰਦੇਸ਼ ਵਿਚ ਸੰਘਣੀ ਧੁੰਦ ਛਾ ਗਈ। ਝਾਂਸੀ ਵਿੱਚ ਰਾਜ ਵਿੱਚ ਸਭ ਤੋਂ ਵੱਧ ਤਾਪਮਾਨ 32.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਘੱਟੋ ਘੱਟ ਤਾਪਮਾਨ ਪੰਜਾਬ ਅਤੇ ਹਰਿਆਣਾ ਵਿੱਚ ਆਮ ਨਾਲੋਂ ਵੱਧ ਸੀ ਅਤੇ ਚੰਡੀਗੜ੍ਹ ਵਿੱਚ 10.4 ਡਿਗਰੀ ਸੈਲਸੀਅਸ ਸੀ।
RAIN
ਕਸ਼ਮੀਰ ਦੇ ਗੁਲਮਰਗ ਅਤੇ ਪਹਿਲਗਾਮ 'ਚ ਸ਼ੁੱਕਰਵਾਰ ਰਾਤ ਨੂੰ ਤਾਪਮਾਨ ਜ਼ੀਰੋ ਤੋਂ ਹੇਠਾਂ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਰਾਤ ਤੋਂ ਜੰਮੂ-ਕਸ਼ਮੀਰ ਵਿੱਚ ਬਾਰਸ਼ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ।