
ਕਰਨਾਟਕ ਵਿਧਾਨ 'ਚ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਾਲੇ ਰੱਜ ਕੇ ਧੱਕਾ-ਮੁੱਕਾ
ਉਪ ਸਭਾਪਤੀ ਨੂੰ ਆਸਣ ਤੋਂ ਖਿੱਚ ਕੇ ਥੱਲੇ ਸੁਟਿਆ
ਬੇਂਗਲੁਰੂ, 15 ਦਸੰਬਰ : ਕਰਨਾਟਕ ਵਿਧਾਨ ਪ੍ਰੀਸ਼ਦ 'ਚ ਮੰਗਲਵਾਰ ਨੂੰ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਾਲੇ ਧੱਕਾ-ਮੁੱਕਾ ਹੋਈ ਤੇ ਉਨ੍ਹਾਂ ਨੇ ਇਕ-ਦੂਜੇ ਖ਼ਿਲਾਫ਼ ਅਪਸ਼ਬਦਾਂ ਦੀ ਵਰਤੋਂ ਕੀਤੀ। ਅਰਾਜਕਤਾ ਦੇ ਅਜਿਹੇ ਹਾਲਾਤ ਪੈਦਾ ਹੋ ਗਏ ਕਿ ਉਪ ਸਭਾਪਤੀ ਐੱਸਐੱਲ ਧਰਮ ਗੌੜਾ ਨੂੰ ਸਭਾਪਤੀ ਦੇ ਆਸਣ ਤੋਂ ਖਿੱਚ ਕੇ ਥੱਲਾਂ ਉਤਾਰ ਦਿਤਾ। ਇਸ ਤੋਂ ਬਾਅਦ ਬਿਨਾਂ ਕਿਸੇ ਕੰਮਕਾਰ ਦੇ ਸਦਨ ਨੂੰ ਬੇਮਿਆਦ ਲਈ ਮੁਲਤਵੀ ਕਰ ਦਿਤਾ ਗਿਆ। ਇਸ ਤੋਂ ਪਹਿਲਾਂ ਵਿਧਾਨ ਪ੍ਰਰੀਸ਼ਦ ਦੀ ਕਾਰਵਾਈ ਬੇਮਿਆਦ ਲਈ 10 ਦਸੰਬਰ ਤਕ ਮੁਲਤਵੀ ਕੀਤਾ ਗਿਆ ਸੀ। ਸਰਕਾਰ ਨੇ ਸਭਾਪਤੀ ਕੇ. ਪ੍ਰਤਾਪ ਚੰਦ ਸ਼ੈੱਟੀ 'ਤੇ ਅਪ੍ਰਤੱਖ ਢੰਗ ਨਾਲ ਇਜਲਾਸ ਮੁਲਤਵੀ ਕਰਨ ਦਾ ਦੋਸ਼ ਲਾਉਂਦਿਆਂ ਮੰਗਲਵਾਰ ਨੂੰ ਇਕ ਦਿਨ ਲਈ ਵਿਧਾਨ ਸਭਾ ਦਾ ਇਜਲਾਸ ਸੱਦਿਆ ਸੀ। ਭਾਜਪਾ ਵਲੋਂ ਸ਼ੈੱਟੀ ਵਿਰੁਧ ਲਿਆਂਦਾ ਗਿਆ ਮਤਾ ਮੰਗਲਵਾਰ ਨੂੰ ਏਜੰਡੇ 'ਚ ਸ਼ਾਮਲ ਨਹੀਂ ਸੀ। ਵਿਧਾਨ ਪ੍ਰਰੀਸ਼ਦ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਗੌੜਾ ਸਭਾਪਤੀ ਦੇ ਆਸਣ 'ਤੇ ਬੈਠ ਗਏ, ਜਿਸ ਨਾਲ ਕਾਂਗਰਸ ਦੇ ਮੈਂਬਰ ਨਾਰਾਜ਼ ਹੋ ਗਏ। ਉਨ੍ਹਾਂ ਨੇ ਗੌੜਾ ਨੂੰ ਆਸਣ 'ਤੇ ਬੈਠ ਗਏ, ਜਿਸ ਨਾਲ ਕਾਂਗਰਸ ਦੇ ਮੈਂਬਰ ਨਾਰਾਜ਼ ਹੋ ਗਏ। ਉਨ੍ਹਾਂ ਗੌੜਾ ਨੂੰ ਆਸਣ ਤੋਂ ਹਟਣ ਲਈ ਕਿਹਾ। ਇਸ ਤੋਂ ਬਾਅਦ ਭਾਜਪਾ ਤੇ ਜੇਡੀਐੱਸ ਦੇ ਮੈਂਬਰ ਗੌੜਾ ਦੀ ਸੁਰੱਖਿਆ 'ਚ ਆ ਖਲੋਤੇ। ਕੁੱਝ ਕਾਂਗਰਸੀ ਆਗੂ ਉਸ ਦਰਵਾਜ਼ੇ ਨੂੰ ਜ਼ਬਰਦਸਤੀ ਖੋਲ੍ਹਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿਤੇ, ਜਿਸ ਰਾਹੀਂ ਸਭਾਪਤੀ ਅੰਦਰ ਆਉਂਦੇ ਹਨ। ਕਾਂਗਰਸੀ ਮੈਂਬਰਾਂ ਦਾ ਕਹਿਣਾ ਸੀ ਕਿ ਭਾਜਪਾ ਨੇ ਦਰਵਾਜ਼ਾ ਇਸ ਲਈ ਬੰਦ ਕਰ ਦਿਤਾ ਹੈ ਤਾਂ ਕਿ ਸ਼ੈੱਟੀ ਅੰਦਰ ਨਾ ਆ ਸਕੇ। ਕਾਂਗਰਸ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਸਭਾਪਤੀ ਦੇ ਆਉਣ ਤੋਂ ਪਹਿਲਾਂ ਹੀ ਗੌੜਾ ਦੀ ਮਦਦ ਨਾਲ ਕਾਰਵਾਈ ਸ਼ੁਰੂ ਕਰ ਦਿਤੀ ਹੈ ਤਾਂ ਕਿ ਸ਼ੈੱਟੀ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ ਜਾ ਸਕੇ। ਐੱਮ ਨਾਰਾਇਣਸਵਾਮੀ ਸਮੇਤ ਕੁਝ ਕਾਂਗਰਸੀ ਮੈਂਬਰ ਉਪ ਸਭਾਪਤੀ ਨੂੰ ਆਸਣ ਤੋਂ ਖਿੱਚ ਕੇ ਉਤਾਰਦੇ ਦਿਖਾਈ ਦਿਤੇ।