
ਦਿਆ ਸਿੰਘ ਲਹੌਰੀਆ ਪਿਛਲੇ 25 ਸਾਲਾਂ ਤੋਂ ਵੱਖ-ਵੱਖ ਜੇਲਾਂ ਵਿਚ ਬੰਦ ਸਨ।
ਸੰਦੌੜ (ਗੋਬਿੰਦ ਸਿੰਘ ਸੰਦੌੜਵੀ) : ਨੇੜਲੇ ਪਿੰਡ ਕਸਬਾ ਭੁਰਾਲ ਦੇ ਜੰਮਪਲ ਦਿਆ ਸਿੰਘ ਲਹੌਰੀਆ ਦਾ ਅਪਣੇ ਜੱਦੀ ਪਿੰਡ ਕਸਬਾ ਭੁਰਾਲ ਵਿਖੇ ਪੁੱਜਣ ’ਤੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਦਾ ਗੁਰੂ ਘਰ ਵਿਖੇ ਸਿਰਪਾਉ ਦੇ ਕੇ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਦਿਆ ਸਿੰਘ ਲਹੌਰੀਆ ਪਿਛਲੇ 25 ਸਾਲਾਂ ਤੋਂ ਵੱਖ-ਵੱਖ ਜੇਲਾਂ ਵਿਚ ਬੰਦ ਸਨ।
Bhai Lahoria
ਇਸ ਸਮੇਂ ਦਿਆ ਸਿੰਘ ਲਹੌਰੀਆ ਬੰਦੀ ਦੌਰਾਨ ਤਹਿਤ ਤਿਹਾੜ ਜੇਲ ਵਿਚੋਂ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਰੀ ਹੋ ਕੇ ਘਰ ਵਾਪਸ ਆਏ ਹਨ। ਉਨ੍ਹਾਂ ਦੇ ਧਰਮ ਪਤਨੀ ਬੀਬੀ ਕਮਲਜੀਤ ਕੌਰ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਮੂਹ ਪਰਵਾਰ ਅਤੇ ਸਿੱਖ ਕੌਮ ਵਲੋਂ ਉਨ੍ਹਾਂ ਦੀ ਰਿਹਾਈ ਲਈ ਅਰਦਾਸਾਂ ਕੀਤੀਆਂ ਸਨ। ਉਨ੍ਹਾਂ ਕਿ ਉਹ ਸਦਾ ਵਹਿਗੁਰੂ ਦੇ ਰਿਣੀ ਰਹਿਣਗੇ। ਭਾਈ ਲਹੌਰੀਆਂ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਵੀ ਨਤਮਸਤਕ ਹੋਏ।