
ਸੀ.ਆਈ.ਏ. ਦੀ ਟੀਮ ਰਾਜਪੁਰਾ ਵਾਸੀ ਪ੍ਰਿੰਸ ਅਤੇ ਕਰਮਜੀਤ ਦੇ ਪਿਛੇ ਲੱਗੀ ਹੋਈ ਸੀ।
Mohali Encounter News: ਖਰੜ ਵਿਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਮੁੱਠਭੇੜ ਤੋਂ ਬਾਅਦ ਪੁਲਿਸ ਨੇ ਪ੍ਰਿੰਸ ਨਾਂਅ ਦੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਕਈ ਦਿਨਾਂ ਤੋਂ ਰਾਜਪੁਰਾ ਵਾਸੀ ਪ੍ਰਿੰਸ ਦੀ ਭਾਲ ਕਰ ਰਹੀ ਸੀ। ਇਸ ਦੌਰਾਨ ਅੱਜ ਮੁਹਾਲੀ ਵਿਚ ਦੋ ਬਦਮਾਸ਼ਾਂ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਘੇਰ ਲਿਆ, ਜਿਸ ਮਗਰੋਂ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਦੂਜੇ ਬਦਮਾਸ਼ ਦੀ ਪਛਾਣ ਕਰਮਜੀਤ ਵਜੋਂ ਹੋਈ ਹੈ।
Mohali CIA Encounter News Today in Punjabi Prince arrested
ਸ਼ੁਰੂਆਤੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਪ੍ਰਿੰਸ ਬਾਰੇ ਇਨਪੁਟ ਮਿਲਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰ ਦਿਤੀ ਸੀ। ਇਸ ਦੌਰਾਨ ਬਦਮਾਸ਼ਾਂ ਨੂੰ ਇਸ ਗੱਲ ਦੀ ਭਣਕ ਲੱਗੀ ਤਾਂ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿਤੀ। ਪ੍ਰਿੰਸ ਨੂੰ ਦੋ ਵਾਰ ਗੋਲੀ ਲੱਗਣ ਦੀ ਖ਼ਬਰ ਹੈ। ਇਨ੍ਹਾਂ ਸ਼ਰਾਰਤੀ ਅਨਸਰਾਂ ਵਿਰੁਧ ਲੁੱਟ-ਖੋਹ ਦੇ ਮਾਮਲੇ ਦਰਜ ਹਨ।
Mohali CIA Encounter News Today in Punjabi Prince arrested
ਪੁਲਿਸ ਸੂਤਰਾਂ ਅਨੁਸਾਰ ਜਦੋਂ ਪ੍ਰਿੰਸ ਚੌਕ ’ਤੇ ਪਹੁੰਚਿਆ ਤਾਂ ਪੁਲਿਸ ਨੇ ਉਸ ਨੂੰ ਪਛਾਣ ਲਿਆ। ਹਾਲਾਂਕਿ ਪੁਲਿਸ ਨੂੰ ਦੇਖ ਕੇ ਉਸ ਨੇ ਨਾਕਾਬੰਦੀ ਤੋੜ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਪ੍ਰਿੰਸ ਕਾਰ ਚੋਰੀ ਅਤੇ ਫਿਰੌਤੀ ਦੇ ਮਾਮਲੇ ਵਿਚ ਲੋੜੀਂਦਾ ਸੀ।
In a major breakthrough, @sasnagarpolice arrests 2 notorious criminals involved in heinous crimes in exchange of fire between criminals and #CIA team.
Both are seriously injured and taken to the nearest hospital (1/2) pic.twitter.com/7MSSfwj6ZU
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਬੀਤੇ 10 ਦਿਨਾਂ ਵਿਚ 6 ਬਦਨਾਮ ਅਪਰਾਧੀਆਂ ਦਾ ਐਨਕਾਊਂਟਰ ਕੀਤਾ ਹੈ। ਮੁਹਾਲੀ ਦੇ ਡੀਐਸਪੀ ਗੁਰਸ਼ਰਨ ਸਿੰਘ ਸੰਧੂ ਨੇ ਦਸਿਆ ਕਿ ਮੁਲਜ਼ਮ 7-8 ਕੇਸਾਂ ਵਿਚ ਲੋੜੀਂਦਾ ਸੀ। ਉਨ੍ਹਾਂ ਨੇ 3 ਵਾਹਨ ਖੋਹ ਲਏ ਸਨ। ਸੀਆਈਏ ਨੂੰ ਸੂਚਨਾ ਮਿਲੀ ਸੀ ਕਿ ਉਹ ਇਸ ਇਲਾਕੇ ਵਿਚ ਘੁੰਮ ਰਹੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫੜਨ ਲਈ ਨਾਕਾਬੰਦੀ ਕੀਤੀ ਗਈ।
Mohali CIA Encounter News Today in Punjabi Prince arrested
ਉਨ੍ਹਾਂ ਦਸਿਆ ਕਿ ਪ੍ਰਿੰਸ ਦਾ ਸਾਥੀ ਕਰਮਜੀਤ ਵੀ ਕਾਰ ਵਿਚ ਸੀ। ਉਸ ਦੀ ਗੋਲੀ ਪੁਲਿਸ ਦੀ ਕਾਰ ਦੇ ਸ਼ੀਸ਼ੇ 'ਤੇ ਲੱਗੀ। ਹਾਲਾਂਕਿ ਪੁਲਿਸ ਵਾਲਿਆਂ ਦਾ ਬਚਾਅ ਹੋ ਗਿਆ। ਦੱਸ ਦੇਈਏ ਕਿ ਮੁਹਾਲੀ 'ਚ 28 ਨਵੰਬਰ ਨੂੰ ਲਾਂਡਰਾ ਰੋਡ ਤੋਂ ਉਸ ਨੇ ਟੈਕਸੀ ਡਰਾਈਵਰ ਜਤਿੰਦਰ ਸਿੰਘ ਤੋਂ ਬੰਦੂਕ ਦੀ ਨੋਕ 'ਤੇ ਕਾਰ ਖੋਹ ਲਈ ਸੀ। ਡਰਾਈਵਰ ਨੇ ਉਦੋਂ ਰਾਜਸਥਾਨ ਦੇ ਗੋਗਾਮੇੜੀ ਕਤਲ ਕਾਂਡ ਦੇ ਮੁਲਜ਼ਮ ਨਿਤਿਨ ਫੌਜੀ ਨੂੰ ਦੋਸ਼ੀ ਠਹਿਰਾਇਆ ਸੀ, ਹਾਲਾਂਕਿ ਡੀਐਸਪੀ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਨੇ ਹੀ ਕਾਰ ਖੋਹੀ ਸੀ।
(For more news apart from Mohali CIA Encounter News Today in Punjabi Prince arrested, stay tuned to Rozana Spokesman)