ਸੈਲਾਨੀ ਸਹੂਲਤਾਵਾਂ ਦਾ ਪ੍ਰਾਜੈਕਟ ਪੰਜਾਬ ਦੀ ਆਮਦਨ ਲਈ ਮਜ਼ਬੂਤ ਥੰਮ੍ਹ ਹੋਵੇਗਾ ਸਾਬਿਤ: ਸਿੱਧੂ
Published : Jan 17, 2019, 8:53 pm IST
Updated : Jan 17, 2019, 8:53 pm IST
SHARE ARTICLE
Project coming up at a cost of Rs. 7.90 crore
Project coming up at a cost of Rs. 7.90 crore

ਪੰਜਾਬ ਵਿਚ ਜੰਗਲੀ ਜੀਵ ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵਲੋਂ ਛੱਤਬੀੜ ਚਿੜਿਆ...

ਚੰਡੀਗੜ੍ਹ : ਪੰਜਾਬ ਵਿਚ ਜੰਗਲੀ ਜੀਵ ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵਲੋਂ ਛੱਤਬੀੜ ਚਿੜਿਆ ਘਰ ਵਿਖੇ ਸੈਲਾਨੀਆਂ ਲਈ ਵਧੀਆ ਸਹੂਲਤਾਵਾਂ ਪ੍ਰਦਾਨ ਕਰਨ ਦਾ ਵੱਡਾ ਉਪਰਾਲਾ ਕੀਤਾ ਹੈ ਅਤੇ ਚਿੜੀਆ ਘਰ ਦੀ ਮੁਕੰਮਲ ਦਿੱਖ ਬਦਲੀ ਗਈ ਹੈ। ਇਸ ਪ੍ਰਾਜੈਕਟ ਦੀ  ਕੁੱਲ ਲਾਗਤ 7.90 ਕਰੋੜ ਰੁਪਏ ਹੈ ਅਤੇ ਇਹ ਹੁਣ ਆਖਰੀ ਪੜਾਅ ਉਤੇ ਹੈ। ਇਹ ਪ੍ਰਾਜੈਕਟ 26 ਜਨਵਰੀ ਤੱਕ ਮੁਕੰਮਲ ਹੋ ਜਾਵੇਗਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਦਾ ਰਸਮੀ ਉਦਘਾਟਨ ਕਰਨਗੇ।

AA state of the art aquarium in pipeline at a cost of Rs. 5 croreਇਹ ਖੁਲਾਸਾ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਚਿੜੀਆ ਘਰ ਵਿਖੇ ਇਸ ਵਿਆਪਕ ਪ੍ਰਾਜੈਕਟ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਸ. ਸਿੱਧੂ ਨੇ ਮੀਡੀਆ ਕਰਮੀਆਂ ਨੂੰ ਨਾਲ ਲੈ ਕੇ ਪੂਰੇ ਚਿੜੀਆ ਘਰ ਦਾ ਦੌਰਾ ਕਰ ਕੇ ਨਵੇਂ ਪ੍ਰਾਜੈਕਟ ਦਿਖਾਏ। ਸ. ਸਿੱਧੂ ਨੇ ਕਿਹਾ ਕਿ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਵੱਲੋਂ ਧਾਰਮਿਕ ਸ਼ਰਧਾਲੂਆਂ ਤੇ ਸੈਲਾਨੀਆਂ ਵਾਸਤੇ ਸੂਬੇ ਅੰਦਰ ਮੌਜੂਦ 35 ਵੱਖ-ਵੱਖ ਇਤਿਹਾਸਕ, ਧਾਰਮਿਕ ਤੇ ਸੈਲਾਨੀ ਥਾਵਾਂ ਦੀ ਮੁਕੰਮਲ ਦਿੱਖ ਬਦਲੀ ਜਾ ਰਹੀ ਹੈ

ਜਿਸ ਤਹਿਤ ਜੰਗਲੀ ਜੀਵ ਸੈਲਾਨੀਆਂ ਦੀ ਸਹੂਲਤ ਲਈ ਚਿੜੀਆ ਘਰ ਦੀ ਮੁਕੰਮਲ ਕਾਇਆ ਕਲਪ ਕੀਤੀ ਗਈ ਹੈ। 7.90 ਕਰੋੜ ਦੀ ਰਾਸ਼ੀ ਨਾਲ ਚਿੜੀਆ ਘਰ ਸੈਲਾਨੀਆਂ ਲਈ ਖਿੱਚ ਭਰਪੂਰ ਬਣ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਦੋ ਤੋਂ ਤਿੰਨ ਸਾਲਾਂ ਦੇ ਵਕਫੇ ਦੌਰਾਨ ਚਿੜੀਆ ਘਰ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਪ੍ਰਤੀ ਸਾਲ ਸਾਢੇ ਪੰਜ ਲੱਖ ਤੋਂ ਵਧ ਕੇ ਸਾਢੇ ਅੱਠ ਲੱਖ ਹੋ ਗਈ ਹੈ ਜੋ ਕਿ ਤਿੰਨ ਲੱਖ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਨਵੇਂ ਪ੍ਰਾਜੈਕਟ ਦੇ ਮੁਕੰਮਲ ਹੋਣ ਉਪਰੰਤ ਸੈਲਾਨੀਆਂ ਦੀ ਗਿਣਤੀ 10 ਲੱਖ ਤੱਕ ਪਹੁੰਚਾਣ ਦਾ ਟੀਚਾ ਹੈ।

b9 Lakh tourists visited Chhatbir Zoo in 2018-19; Target is 10 Lakhਇਹ ਪ੍ਰਾਜੈਕਟ ਇੰਫਰਾਸਟਰਕਚਰ ਡਿਵੈਲਪਮੈਂਟ ਇਨਵੈਸਟਮੈਂਟ ਪ੍ਰੋਗਰਾਮ ਫਾਰ ਟੂਰਿਜ਼ਮ ਦੇ ਤਹਿਤ ਏਸ਼ੀਅਨ ਡਿਵੈਲਪਮੈਂਟ ਬੈਂਕ ਦੀ ਵਿੱਤੀ ਸਹਾਇਤਾ ਨਾਲ ਸ਼ੁਰੂ ਕੀਤਾ ਗਿਆ। ਇਕ ਵਾਰ ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਇਹ ਪੰਜਾਬ ਦੇ ਸੈਰ-ਸਪਾਟੇ ਖੇਤਰ ਦੀ ਆਮਦਨ ਵਿਚ ਵਾਧਾ ਕਰੇਗਾ ਜਿਹੜਾ ਪੰਜਾਬ ਦੀ ਅਰਥ ਵਿਵਸਥਾ ਲਈ ਮਜ਼ਬੂਤ ਥੰਮ੍ਹ ਸਾਬਤ ਹੋਵੇਗਾ। ਚਿੜੀਆ ਘਰ ਵਿਖੇ ਸੈਲਾਨੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆ ਸ. ਸਿੱਧੂ ਨੇ ਦੱਸਿਆ ਕਿ ਜੰਗਲੀ ਜੀਵਾਂ ਦੀ ਸੰਭਾਲ ਦੇ ਵਿਸ਼ੇ ਨਾਲ ਪ੍ਰਵੇਸ਼ ਦੁਆਰ ਨੂੰ ਡਿਜ਼ਾਇਨ ਕੀਤਾ ਗਿਆ ਹੈ

ਅਤੇ ਮੁੱਖ ਗੇਟ ਦੇ ਨਾਲ ਰੁੱਖ ਤੇ ਜਾਨਵਰਾਂ ਦਾ ਰੇਖਾ-ਚਿੱਤਰ ਉਲੀਕੀਆ ਗਿਆ ਹੈ। ਟਿਕਟ ਕਾਊਂਟਰ ਨੂੰ ਕੁਦਰਤੀ ਆਲੇ-ਦੁਆਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜਾਇਨ ਕੀਤਾ ਗਿਆ ਹੈ। ਚਾਰ ਮਲਟੀਬ੍ਰਾਂਡਾਂ ਵਾਲੇ ਵਧੀਆ ਫੂਡ ਪਲਾਜ਼ਾ ਦੀ ਵਿਵਸਥਾ ਕੀਤੀ ਗਈ ਹੈ ਜਿਸ ਵਿਚ ਬਾਹਰ ਅਤੇ ਛੱਤ 'ਤੇ ਬੈਠਣ ਦੀ ਸੁਵਿਧਾ ਉਪਲੱਬਧ ਹੈ। ਇਸ ਤੋਂ ਇਲਾਵਾ 'ਇੰਟਰਪ੍ਰੀਟੇਸ਼ਨ ਸੈਂਟਰ' ਬਣਾਇਆ ਗਿਆ ਹੈ ਜਿਸ ਵਿੱਚ ਇੱਕ ਲੌਬੀ, ਦੋ ਪ੍ਰਦਰਸ਼ਨੀ ਹਾਲ, ਇੱਕ ਆਡਿਓ ਵਿਜ਼ੂਅਲ ਰੂਮ ਅਤੇ ਇਸਤਰੀਆਂ ਤੇ ਮਰਦਾਂ ਲਈ ਸਾਫ-ਸੁਥਰੇ ਪਾਖਾਨੇ ਬਣਾਏ ਗਏ ਹਨ।

ਇਸ ਪ੍ਰਾਜੈਕਟ ਦੀਆਂ ਹੋਰ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਸ. ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਚਿੜੀਆ ਘਰ ਦੀਆਂ ਅੰਦਰੂਨੀ ਸੜਕਾਂ ਦੇ ਨਾਲ-ਨਾਲ ਵੱਖ-ਵੱਖ ਥਾਵਾਂ ਉਤੇ ਰਹਿਣ-ਬਸੇਰੇ ਬਣਾਏ ਗਏ ਹਨ ਇਸ ਦੇ ਨਾਲ ਹੀ 3.5 ਕਿਲੋਮੀਟਰ ਦੀ ਲੰਬਾਈ ਵਾਲੇ ਅੰਦਰੂਨੀ ਫੁਟਪਾਥ 'ਤੇ ਇੰਟਰਲਾਕ ਟਾਇਲਾਂ ਲਗਾਈਆਂ ਗਈਆਂ ਹਨ। ਸੇਮ ਦੇ ਕਾਰਨ ਹੋਣ ਵਾਲੀ ਪਾਣੀ ਦੀ ਘਾਟ ਨੂੰ ਰੋਕਣ ਲਈ ਮੌਜੂਦਾ ਝੀਲ ਨੂੰ ਵਾਟਰਪਰੂਫ ਕਰਕੇ ਮੁੜ ਸੁਰਜੀਤ ਕੀਤਾ ਗਿਆ ਹੈ। ਸੈਂਟਰਲ ਆਈਲੈਂਡ 'ਤੇ ਇਕ ਪਾਣੀ ਦਾ ਝਰਨਾ ਬਣਾਇਆ ਗਿਆ ਹੈ।

ਚਿੜਿਆ ਘਰ ਵਿਚ ਜੰਗਲ ਟਰੇਨਿੰਗ ਅਤੇ ਐਡਵੈਂਚਰ ਸਪੋਰਟਸ ਵਿਸ਼ੇ 'ਤੇ ਬੱਚਿਆਂ ਲਈ ਪਾਰਕ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ। ਸ. ਸਿੱਧੂ ਨੇ ਇਸ ਮੌਕੇ ਸੈਰ ਸਪਾਟਾ ਵਿਭਾਗ ਵੱਲੋਂ ਨਾਲ ਤਿਆਰ ਕੀਤੀ ਵਿਸ਼ੇਸ਼ ਬੱਸ  ਦਾ ਵੀ ਉਦਘਾਟਨ ਕੀਤਾ। ਇਸ ਬੱਸ ਅੰਦਰ ਸੂਬੇ ਅੰਦਰ ਮੌਜੂਦ ਵੱਖ-ਵੱਖ ਸੈਲਾਨੀ ਥਾਵਾਂ ਦੀ ਜਾਣਕਾਰੀ, ਤਸਵੀਰਾਂ ਅਤੇ ਵੀਡਿਓ ਫਿਲਮਾਂ ਚੱਲਣਗੀਆਂ। ਸ. ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਕਿਧਰੇ ਵੀ ਕੋਈ ਵੱਡਾ ਤਿਉਹਾਰ, ਮੇਲਾ ਜਾਂ ਉਤਸਵ ਹੋਵੇ ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਇਕੱਠ ਹੋਵੇਗਾ

ਉਸ ਥਾਂ ਇਹ ਬੱਸ ਪਾਰਕਿੰਗ ਵਿੱਚ ਖੜ੍ਹੀ ਕੀਤੀ ਜਾਵੇ ਤਾਂ ਜੋ ਸੈਲਾਨੀਆਂ ਨੂੰ ਖਿੱਚਿਆ ਜਾਵੇ। ਪਾਇਲਟ ਪ੍ਰਾਜੈਕਟ ਤਹਿਤ ਇਹ ਪਹਿਲੀ ਬੱਸ ਲਈ ਗਈ ਹੈ ਅਤੇ ਭਵਿੱਖ ਵਿੱਚ ਦੋ ਹੋਰ ਅਜਿਹੀਆਂ ਬੱਸਾਂ ਤਿਆਰ ਕੀਤੀਆਂ ਜਾਣਗੀਆਂ। ਬੱਸ ਵਿੱਚ ਵੱਖ-ਵੱਖ ਧਾਰਮਿਕ ਤੇ ਸੈਲਾਨੀ ਥਾਵਾਂ ਦੀ ਜਾਣਕਾਰੀ ਬਾਰੇ ਕਿਤਾਬਚੇ ਵੀ ਰੱਖੇ ਗਏ ਹਨ। ਇਸ ਬੱਸ ਵਿੱਚ ਬਾਹਰੋਂ ਵੀ ਸੂਬੇ ਦੀ ਪ੍ਰਮੁੱਖ ਇਤਿਹਾਸਕ, ਧਾਰਮਿਕ ਸਥਾਨਾਂ ਦੀਆਂ ਖਿੱਚ ਭਰਪੂਰ ਤਸਵੀਰਾਂ ਲਗਾਈਆਂ ਗਈਆਂ ਹਨ। 

ਸ. ਸਿੱਧੂ ਨੇ ਛੱਤਬੀੜ ਚਿੜੀਆ ਘਰ ਪ੍ਰਸ਼ਾਸਨ ਵੱਲੋਂ ਸਪਾਂਸਰ ਰਾਸ਼ੀ ਨਾਲ ਜਾਨਵਰ ਗੋਦ ਲੈਣ ਦੀ ਸਕੀਮ ਦੀ ਤਾਰੀਫ ਕਰਦਿਆਂ ਮੌਕੇ 'ਤੇ ਹੀ ਸਫੇਦ ਬਾਘਾਂ ਦੇ ਜੋੜੇ ਨੂੰ ਗੋਦ ਲੈਣ ਦਾ ਫੈਸਲਾ ਕੀਤਾ। ਸਫੇਦ ਬਾਘਾਂ ਦੀ ਜੋੜੀ 'ਅਮਨ' ਤੇ 'ਦੀਆ' ਨੂੰ ਗੋਦ ਲੈਣ ਦੀ ਕੀਮਤ ਪ੍ਰਤੀ ਸਾਲ ਕੁੱਲ 4 ਲੱਖ ਰੁਪਏ ਹੈ। ਇਸ ਮੌਕੇ ਸ. ਸਿੱਧੂ ਨੇ ਐਲਾਨ ਕੀਤਾ ਕਿ ਚਿੜੀਆ ਘਰ ਵਿੱਚ ਇਕ ਸਾਲ ਦੇ ਅੰਦਰ 5 ਕਰੋੜ ਦੀ ਲਾਗਤ ਵਾਲਾ ਅਤਿ-ਆਧੁਨਿਕ 'ਐਕੁਏਰੀਮ' ਸਥਾਪਤ ਕੀਤਾ ਜਾਵੇਗਾ ਜਿਸ ਵਿੱਚ ਹਰ ਕਿਸਮ ਦੀਆਂ ਮੱਛੀਆਂ ਸੈਲਾਨੀਆਂ ਦੇ ਦੇਖਣ ਲਈ ਰੱਖੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਇਸ ਨੂੰ ਸਥਾਪਤ ਕਰਨ ਲਈ ਉਹ ਮੁੱਖ ਮੰਤਰੀ ਜੀ ਨਾਲ ਨਿੱਜੀ ਤੌਰ ਉਤੇ ਗੱਲ ਕਰਨਗੇ। ਇਸ ਮੌਕੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ, ਡਾਇਰੈਕਟਰ ਸ੍ਰੀ ਮਾਲਵਿੰਦਰ ਸਿੰਘ ਜੱਗੀ, ਪ੍ਰਮੁੱਖ ਮੁੱਖ ਵਣਪਾਲ (ਜੰਗਲੀ ਜੀਵ) ਸ੍ਰੀ ਕੁਲਦੀਪ ਕੁਮਾਰ, ਮੁੱਖ ਵਣਪਾਲ (ਜੰਗਲੀ ਜੀਵ) ਸ੍ਰੀ ਬਸੰਤਾ ਰਾਜ ਕੁਮਾਰ, ਛੱਤਬੀੜ ਚਿੜੀਆ ਘਰ ਦੇ ਫੀਲਡ ਡਾਇਰੈਕਟਰ ਡਾ.ਐਮ. ਸੁਧਾਗਰ,

ਰੇਂਜ ਅਫਸਰ ਸ੍ਰੀ ਹਰਪਾਲ ਸਿੰਘ, ਸ. ਸਿੱਧੂ ਦੇ ਵਿਸ਼ੇਸ਼ ਕਾਰਜ ਅਫਸਰ ਸ੍ਰੀ ਰੁਪਿੰਦਰ ਸਿੰਘ ਸੰਧੂ ਤੇ ਸਲਾਹਕਾਰ ਸ੍ਰੀ ਅੰਗਦ ਸਿੰਘ ਸੋਹੀ, ਪ੍ਰਾਜੈਕਟ ਕੋਆਰਡੀਨੇਟਰ (ਪ੍ਰਸ਼ਾਸਨ) ਸ੍ਰੀ ਐਸ.ਪੀ.ਸਿੰਘ ਢੀਂਡਸਾ, ਚੀਫ ਜਨਰਲ ਮੈਨੇਜਰ ਸ੍ਰੀ ਯੋਗੇਸ਼ ਗੁਪਤਾ, ਮੁੱਖ ਇੰਜਨੀਅਰ ਸ੍ਰੀ ਪ੍ਰੇਮ ਗੁਪਤਾ ਵੀ ਹਾਜ਼ਰ ਸਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement