ਸੰਯੁਕਤ ਸਮਾਜ ਮੋਰਚਾ ਵਲੋਂ 30 ਉਮੀਦਵਾਰਾਂ ਦੀ ਦੂਸਰੀ ਸੂਚੀ ਜਾਰੀ
Published : Jan 17, 2022, 6:41 pm IST
Updated : Jan 17, 2022, 6:41 pm IST
SHARE ARTICLE
Photo
Photo

ਸੰਯੁਕਤ ਸਮਾਜ ਮੋਰਚਾ ਵਲੋਂ ਬਾਕੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ 19 ਜਨਵਰੀ ਤੱਕ ਕਰਨ ਦੀ ਸੰਭਾਵਨਾ ਜਤਾਈ ਗਈ ਹੈ। 

 

ਜਲੰਧਰ: ਸੰਯੁਕਤ ਸਮਾਜ ਮੋਰਚਾ ਵਲੋਂ ਅੱਜ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕੀਤੀ ਗਈ ਹੈ। ਦੂਜੀ ਲਿਸਟ ’ਚ ਸੰਯੁਕਤ ਸਮਾਜ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਵਲੋਂ 30 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਪ੍ਰੇਮ ਸਿੰਘ ਭੰਗੂ, ਪ੍ਰੋਫੈਸਰ ਮਨਜੀਤ ਸਿੰਘ, ਰਛਪਾਲ ਸਿੰਘ ਜੋੜੇ ਮਾਜਰਾ ਵਲੋਂ ਕੀਤਾ ਗਿਆ ਹੈ। 10 ਹਲਕਿਆਂ ਤੋਂ ਚੜੂਨੀ ਜਦਕਿ 20 ਤੋਂ ਸੰਯੁਕਤ ਸਮਾਜ ਮੋਰਚਾ ਚੋਣਾਂ ਲੜੇਗਾ। ਸੰਯੁਕਤ ਸਮਾਜ ਮੋਰਚਾ ਵਲੋਂ ਬਾਕੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ 19 ਜਨਵਰੀ ਤੱਕ ਕਰਨ ਦੀ ਸੰਭਾਵਨਾ ਜਤਾਈ ਗਈ ਹੈ। 

PHOTOPHOTO

ਸੰਯੁਕਤ ਸਮਾਜ ਮੋਰਚਾ ਵਲੋਂ ਜਾਰੀ ਕੀਤੀ ਗਈ ਦੂਜੀ ਸੂਚੀ ’ਚ ਫਿਰੋਜ਼ਪੁਰ ਸ਼ਹਿਰੀ ਤੋਂ ਲਖਵਿੰਦਰ ਸਿੰਘ, ਨਵਾਂਸ਼ਹਿਰ ਤੋਂ ਕੁਲਦੀਪ ਸਿੰਘ ਬਜੀਦਪੁਰ, ਬਲਵਿੰਦਰ ਸਿੰਘ ਰਾਜੂ (ਬਟਾਲਾ), ਤਰੁਣ ਜੈਨ (ਲੁਧਿਆਣਾ ਪੱਛਮੀ), ਹਰਕੀਰਤ ਸਿੰਘ ਰਾਣਾ (ਆਤਮ ਨਗਰ), ਗੁਰਪ੍ਰੀਤ ਸਿੰਘ ਕੋਟਲੀ (ਗਿੱਦੜਬਾਹਾ), ਸੁਖਵਿੰਦਰ ਕੁਮਾਰ (ਮਲੋਟ), ਅਨੁਰੂਪ ਕੌਰ (ਸ੍ਰੀ ਮੁਕਤਸਰ ਸਾਹਿਬ), ਸਿਮਰਦੀਪ ਸਿੰਘ (ਪਾਇਲ), ਬੂਟਾ ਸਿੰਘ ਸ਼ਾਦੀਪੁਰ (ਸੌਨਰ), ਬਾਬਾ ਚਮਕੌਰ ਸਿੰਘ (ਭੁੱਚੋ), ਸਰਬਜੀਤ ਸਿੰਘ ਅਲਾਲ (ਧੂਰੀ)

PHOTO
PHOTO

ਮੋੜਾ ਸਿੰਘ ਅਣਜਾਣ (ਆਰ) ਫਿਰੋਜ਼ਪੁਰ ਦਿਹਾਤੀ ਤੋਂ, ਡਾ. ਸਤਨਾਮ ਸਿੰਘ (ਰਾਜਾਸਾਂਸੀ), ਸੁਰਿੰਦਰ ਸਿੰਘ ਢੱਡੀਆਂ (ਜਲਾਲਾਬਾਦ), ਡਾ. ਅਮਰਜੀਤ ਸਿੰਘ ਮਾਨ (ਸੁਨਾਮ), ਭਗਵੰਤ ਸਿੰਘ ਸਮਾਓ (ਆਰ), (ਭਦੌੜ), ਅਭਿਕਰਨ ਸਿੰਘ (ਬਰਨਾਲਾ), ਗੁਰਨਾਮ ਸਿੰਘ ਭੀਖੀ (ਮਾਨਸਾ), ਛੋਟਾ ਸਿੰਘ ਮੀਆਂ (ਸਰਦੂਲਗੜ) ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement