UK Sikh News : ਕਈ ਬਰਤਾਨਵੀ ਸਿੱਖਾਂ ਨੂੰ ਪੁਲਿਸ ਤੋਂ ਮਿਲੇ ‘ਜਾਨ ਨੂੰ ਖ਼ਤਰਾ’ ਹੋਣ ਦੇ ਨੋਟਿਸ, ਜਾਣੋ ਕੀ ਹੈ ਮਾਮਲਾ

By : GAGANDEEP

Published : Jan 17, 2024, 3:26 pm IST
Updated : Jan 17, 2024, 3:26 pm IST
SHARE ARTICLE
Many British Sikhs received notices from the police of 'danger to life' news in punjabi
Many British Sikhs received notices from the police of 'danger to life' news in punjabi

UK Sikh News : 'ਓਸਮਾਨ ਰੀਪੋਰਟਾਂ ਅਕਸਰ ਘਰੇਲੂ ਸ਼ਿਕਾਇਤਾਂ ਨਾਲ ਸਬੰਧਤ ਹੁੰਦੀਆਂ ਹਨ, ਭਾਰਤ ਸਰਕਾਰ ਦਾ ਰੋਲ ਨਹੀਂ ਹੋ ਸਕਦਾ'

Many British Sikhs received notices from the police of 'danger to life' news in punjabi:  ਬਰਤਾਨੀਆਂ ਵਸਦੇ ਕਈ ਸਿੱਖਾਂ ਨੂੰ ਬਰਤਾਨੀਆਂ ਪੁਲਿਸ ਕੋਲੋਂ ਉਨ੍ਹਾਂ ਦੀ ‘ਜਾਨ ਨੂੰ ਖਤਰਾ’ ਹੋਣ ਦੇ ਨੋਟਿਸ ਮਿਲੇ ਹਨ ਅਤੇ ਉਨ੍ਹਾਂ ਨੂੰ ਤੁਰਤ ਖਤਰੇ ਬਾਰੇ ਚੇਤਾਵਨੀ ਦਿਤੀ ਗਈ ਹੈ। ਇਨ੍ਹਾਂ ਨੋਟਿਸਾਂ ਨੂੰ ‘ਓਸਮਾਨ ਚੇਤਾਵਨੀ’ ਵੀ ਕਿਹਾ ਜਾਂਦਾ ਹੈ। ਬਰਤਾਨੀਆਂ ਦੇ ਮੀਡੀਆ ’ਚ ਇਨ੍ਹਾਂ ਨੋਟਿਸਾਂ ਬਾਰੇ ਨਸ਼ਰ ਹੋਈ ਖ਼ਬਰ ਤੋਂ ਬਾਅਦ ਸਿੱਖਾਂ ਨੇ ਸ਼ੱਕ ਪ੍ਰਗਟਾਇਆ ਹੈ ਕਿ ਇਸ ਖ਼ਤਰੇ ਦਾ ਕਾਰਨ ਭਾਰਤ ਹੋ ਸਕਦਾ ਹੈ ਕਿਉਂਕਿ ਉਹ ਕਥਿਤ ਤੌਰ ’ਤੇ ਭਾਰਤ ਵਿਰੋਧੀ ਪ੍ਰਚਾਰ ’ਚ ਸ਼ਾਮਲ ਰਹੇ ਹਨ।

ਇਹ ਵੀ ਪੜ੍ਹੋ: Punjab News: 26 ਜਨਵਰੀ ਨੂੰ ਲਾਂਚ ਹੋਵੇਗੀ ਸੜਕ ਸੁਰੱਖਿਆ ਫੋਰਸ, ਜਵਾਨਾਂ ਨੂੰ ਮਿਲਣਗੀਆਂ ਦੁਬਈ ਪੁਲਿਸ ਵਾਲੀਆਂ 129 ਗੱਡੀਆਂ

ਇਸ ਸ਼ੱਕ ਦਾ ਕਾਰਨ ਇਹ ਵੀ ਹੈ ਕਿ ਅਮਰੀਕਾ ਵਸਦੇ ਗਰਮਖ਼ਿਆਲੀ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕਥਿਤ ਸਾਜ਼ਸ਼ ਦੇ ਸਬੰਧ ’ਚ ਅਮਰੀਕਾ ’ਚ ਨਿਖਿਲ ਗੁਪਤਾ ਵਿਰੁਧ ਅਦਾਲਤ ’ਚ ਕੇਸ ਚੱਲ ਰਿਹਾ ਹੈ, ਜਿਸ ’ਚ ਗੁਪਤਾ ਨੂੰ ਕਥਿਤ ਤੌਰ ’ਤੇ ਭਾਰਤ ਸਰਕਾਰ ਦੇ ਇਕ ਮੁਲਾਜ਼ਮ ਵਲੋਂ ਭਰਤੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ ਦੇ ਏਜੰਟਾਂ ਅਤੇ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚਾਲੇ ‘ਸੰਭਾਵਤ ਸਬੰਧ’ ਹੋਣ ਦੇ ਵੀ ਦੋਸ਼ ਲਗਾਏ ਹਨ।

ਇਹ ਵੀ ਪੜ੍ਹੋ: Punjab News: ਵਿਦੇਸ਼ਾਂ ’ਚ ਵਸਣ ਲਈ ਕੁੜੀਆਂ ਦਾ ਸਹਾਰਾ ਲੈ ਰਹੇ ਨੇ ਪੰਜਾਬੀ ਮੁੰਡੇ, ਖੇਤੀਬਾੜੀ ’ਵਰਸਿਟੀ ਦੇ ਸਰਵੇਖਣ ’ਚ ਹੋਈ ਪੁਸ਼ਟੀ 

 ਇਕ ਸਿੱਖ ਵਿਅਕਤੀ, ਜਿਸ ਦੇ ਭਰਾ ਅਤੇ ਪਿਤਾ ਨੂੰ ਵੀ ‘ਓਸਮਾਨ ਚੇਤਾਵਨੀ’ ਦਿਤੀ ਗਈ ਸੀ, ਨੇ ਬਰਤਾਨੀਆਂ ਦੇ ‘ਦ ਟਾਈਮਜ਼’ ਨੂੰ ਦਸਿਆ ਕਿ ਉਸ ਨੇ ਸ਼ੁਰੂ ਵਿਚ ਸੋਚਿਆ ਗਿਆ ਸੀ ਕਿ ਇਹ ਖ਼ਤਰਾ ‘ਵੈਸਟ ਮਿਡਲੈਂਡਜ਼ ਵਿਚ ਧਾਰਮਕ ਕੱਟੜਪੰਥੀਆਂ’ ਵਲੋਂ ਆਇਆ ਹੈ ਪਰ ਨਿੱਜਰ ਅਤੇ ਪੰਨੂ ਮਾਮਲਿਆਂ ਦੇ ਨਾਲ-ਨਾਲ ਵੱਖਵਾਦੀ ਅਵਤਾਰ ਸਿੰਘ ਖੰਡਾ ਨੂੰ ‘ਜ਼ਹਿਰ ਦੇ ਕੇ ਮਾਰ ਦਿਤੇ ਜਾਣ’ ਦੇ ਨਾਲ-ਨਾਲ ਹੁਣ ਉਸ ਨੂੰ ਇਹ ਵਿਸ਼ਵਾਸ ਹੈ ਕਿ ਇਸ ਵਿਚ ‘ਭਾਰਤ ਸਰਕਾਰ ਦਾ ਸਬੰਧ’ ਹੋ ਸਕਦਾ ਹੈ। 

ਉਸ ਨੇ ਕਿਹਾ, ‘‘ਮੇਰੀ ਜਾਨ ਨੂੰ ਖ਼ਤਰੇ ’ਚ ਭਾਰਤ ਸਰਕਾਰ ਦਾ ਸਬੰਧ ਹੋ ਸਕਦਾ ਹੈ। ਮੈਂ ਟਵਿੱਟਰ ਅਤੇ ਇੰਸਟਾਗ੍ਰਾਮ ’ਤੇ ਭਾਰਤੀ ਸ਼ਾਸਨ ਦੇ ਵਿਰੁਧ ਸਮੱਗਰੀ ਪੋਸਟ ਕੀਤੀ ਹੈ।’’ ਹਾਲਾਂਕਿ, ਇਕ ਹੋਰ ਸਿੱਖ ਨੇ ਮੀਡੀਆ ਨੂੰ ਦਸਿਆ ਕਿ ਉਸ ਦਾ ਮੰਨਣਾ ਹੈ ਕਿ ਧਮਕੀਆਂ ਬਰਤਾਨੀਆਂ ਦੇ ਦੇ ਕੱਟੜਪੰਥੀ ਸਿੱਖ ਸੰਗਠਨ ਤੋਂ ਆਈਆਂ ਸਨ ਅਤੇ ਇਸ ’ਚ ਭਾਰਤ ਸਰਕਾਰ ਦੀ ਕੋਈ ਸ਼ਮੂਲੀਅਤ ਨਹੀਂ ਸੀ। 

ਸਿੱਖ ਫੈਡਰੇਸ਼ਨ (ਯੂ.ਕੇ.) ਦੇ ਪ੍ਰਮੁੱਖ ਸਲਾਹਕਾਰ ਦਬਿੰਦਰਜੀਤ ਸਿੰਘ ਨੇ ਵੀ ਇਨ੍ਹਾਂ ਨੋਟਿਸਾਂ ’ਚ ਭਾਰਤ ਦੀ ਭੂਮਿਕਾ ਨੂੰ ਰੱਦ ਕਰਦਿਆਂ ਕਿਹਾ, ‘‘ਓਸਮਾਨ ਰੀਪੋਰਟਾਂ ਅਕਸਰ ਘਰੇਲੂ ਸ਼ਿਕਾਇਤਾਂ ਨਾਲ ਸਬੰਧਤ ਹੁੰਦੀਆਂ ਹਨ।’’ ਪਰ ਉਨ੍ਹਾਂ ਨਾਲ ਹੀ ਇਹ ਵੀ ਕਿਹਾ, ‘‘ਭਾਰਤ ਸਰਕਾਰ ਵਲੋਂ ਕੌਮਾਂਤਰੀ ਪੱਧਰ ’ਤੇ ਦਮਨ ਅਸਲੀ ਹੈ ਅਤੇ ਬ੍ਰਿਟਿਸ਼ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।’’

ਵੈਸਟ ਮਿਡਲੈਂਡਜ਼ ਪੁਲਿਸ ਦੇ ਇਕ ਬੁਲਾਰੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਸਾਨੂੰ ਖੁਫ਼ੀਆ ਜਾਣਕਾਰੀ ਮਿਲੀ ਸੀ ਕਿ ਪਰਵਾਰ ਦੇ ਮੈਂਬਰਾਂ ਨੂੰ ਨੁਕਸਾਨ ਹੋ ਸਕਦਾ ਹੈ। ਜਦੋਂ ਸਾਨੂੰ ਲੋਕਾਂ ਨੂੰ ਧਮਕੀਆਂ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਅਸੀਂ ਅਪਣੀਆਂ ਤੈਅਸ਼ੁਦਾ ਪ੍ਰਕਿਰਿਆਵਾਂ ਹੇਠ ਕੰਮ ਕਰਦੇ ਹਾਂ। ਅਸੀਂ ਅਪਣੀ ਡਿਊਟੀ ਅਨੁਸਾਰ ਪਰਵਾਰਕ ਜੀਆਂ ਨੂੰ ਜਾਗਰੂਕ ਕੀਤਾ ਸੀ ਅਤੇ ਸਲਾਹ ਪ੍ਰਦਾਨ ਕੀਤੀ ਗਈ ਸੀ।’’ (ਏਜੰਸੀਆਂ)

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕੀ ਹੁੰਦੀ ਹੈ ਓਸਮਾਨ ਚੇਤਾਵਨੀ?
ਓਸਮਾਨ ਦੀ ਚੇਤਾਵਨੀ ਮੌਤ ਦੀ ਧਮਕੀ ਦੀ ਪੁਲਿਸ ਚੇਤਾਵਨੀ ਹੈ। ਇਸ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਧਮਕੀ ਦੀ ਖੁਫੀਆ ਜਾਣਕਾਰੀ ਹੁੰਦੀ ਹੈ ਪਰ ਗ੍ਰਿਫਤਾਰੀ ਨੂੰ ਜਾਇਜ਼ ਠਹਿਰਾਉਣ ਲਈ ਕਾਫ਼ੀ ਸਬੂਤ ਨਹੀਂ ਹੁੰਦੇ। ਇਹ ਨਾਮ ਓਸਮਾਨ ਪਰਵਾਰ ਤੋਂ ਆਇਆ ਹੈ ਜਿਸ ਨੇ ਇਕ ਇਤਿਹਾਸਕ ਫੈਸਲਾ ਜਿੱਤਿਆ ਕਿ ਪੁਲਿਸ ਨੇ ਅਲੀ ਓਸਮਾਨ (ਇਕ ਕਾਰੋਬਾਰੀ ਜਿਸ ਨੂੰ ਗੋਲੀ ਮਾਰ ਦਿਤੀ ਗਈ ਸੀ) ਦੇ ਜੀਵਨ ਦੇ ਅਧਿਕਾਰ ਦੀ ਉਲੰਘਣਾ ਕੀਤੀ ਕਿਉਂਕਿ ਉਨ੍ਹਾਂ ਕੋਲ ਖਤਰੇ ਨਾਲ ਨਜਿੱਠਣ ਲਈ ਲੋੜੀਂਦੀ ਜਾਣਕਾਰੀ ਸੀ। 

ਸਿੱਖ ਕਾਰਕੁਨ ਨੇ ਬਰਤਾਨਵੀਂ ਪੁਲਿਸ ’ਤੇ ਅਤਿਵਾਦੀ ਵਾਂਗ ਪੁੱਛ-ਪੜਤਾਲ ਕਰਨ ਦੇ ਦੋਸ਼ ਲਾਏ
ਇਕ ਸਿੱਖ ਕਾਰਕੁਨ ਦੀਪਾ ਸਿੰਘ ਨੂੰ ਕ੍ਰਿਸਮਸ ਵਾਲੇ ਦਿਨ ਗੈਟਵਿਕ ਹਵਾਈ ਅੱਡੇ ’ਤੇ ਅਤਿਵਾਦ ਰੋਕੂ ਅਧਿਕਾਰੀਆਂ ਨੇ ਜਹਾਜ਼ ਤੋਂ ਉਤਾਰ ਕੇ ਹਿਰਾਸਤ ’ਚ ਲੈ ਲਿਆ ਸੀ ਅਤੇ ਉਸ ਤੋਂ ਬਰਤਾਨੀਆਂ ਦੇ ਅਤਿਵਾਦ ਐਕਟ 2000 ਦੀ ਧਾਰਾ 7 ਤਹਿਤ ਪੁੱਛ-ਪੜਤਾਲ ਕੀਤੀ ਗਈ ਸੀ। ਸਿੱਖ ਯੂਥ ਯੂ.ਕੇ. ਦੇ ਮੈਂਬਰ ਦੀਪਾ ਸਿੰਘ ਨੇ ਕਿਹਾ ਕਿ ਉਸ ਨੂੰ ਸਿਰਫ਼ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ‘ਸਿੱਖ ਕਾਰਕੁਨ’ ਹੈ

 (For more Punjabi news apart from Many British Sikhs received notices from the police of 'danger to life' news in punjabi , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement