
Punjab News: 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਸਰਕਾਰ ਅਤੇ 1 ਕਰੋੜ ਰੁਪਏ ਦੀ ਬੀਮਾ ਰਾਸ਼ੀ ਐਚਡੀਐਫਸੀ ਬੈਂਕ ਵਲੋਂ ਦਿਤੀ ਜਾਵੇਗੀ
CM Mann expressed grief over Mukerian bus accident News in punjabi: ਮੁਕੇਰੀਆਂ ਵਿਚ ਵਾਪਰੇ ਇਕ ਸੜਕ ਹਾਦਸੇ ਵਿਚ ਪੰਜਾਬ ਪੁਲਿਸ ਦੇ 4 ਮੁਲਾਜ਼ਮਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 20 ਤੋਂ ਵੱਧ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਅੱਜ ਮੁਕੇਰੀਆਂ ਵਿਖੇ ਹੋਏ ਸੜਕੀ ਹਾਦਸੇ 'ਚ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਜਾਣ ਚੱਲੀ ਗਈ..ਨੀਤੀ ਮੁਤਾਬਕ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਪੰਜਾਬ ਸਰਕਾਰ ਵੱਲੋਂ ਅਤੇ 1 ਕਰੋੜ ਰੁਪਏ ਦੀ ਬੀਮਾ ਰਾਸ਼ੀ HDFC ਬੈਂਕ ਵੱਲੋਂ ਪਰਿਵਾਰਾਂ ਨੂੰ ਦਿੱਤੀ ਜਾਵੇਗੀ...
— Bhagwant Mann (@BhagwantMann) January 17, 2024
ਪੰਜਾਬ ਪੁਲਿਸ ਸਾਡਾ ਮਾਣ ਹੈ ਤੇ ਸਾਡੇ ਬਹਾਦਰ ਜਵਾਨਾਂ ਦੇ ਪਰਿਵਾਰਾਂ ਨਾਲ ਅਸੀਂ… pic.twitter.com/grUnt8e4m2
ਇਸ ਘਟਨਾ 'ਤੇ ਦੁੱਖ ਸਾਂਝਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਮੁਕੇਰੀਆਂ ਵਿਖੇ ਵਾਪਰੇ ਸੜਕ ਹਾਦਸੇ 'ਚ ਪੰਜਾਬ ਪੁਲਿਸ ਦੇ 4 ਜਵਾਨ ਸ਼ਹੀਦ ਹੋ ਗਏ ਹਨ।
ਇਹ ਵੀ ਪੜ੍ਹੋ: Indian Students Left Canada: ਸਿਆਸੀ ਵਿਵਾਦ ਦਰਮਿਆਨ ਭਾਰਤੀ ਵਿਦਿਆਰਥੀਆਂ ਨੇ ਛੱਡਿਆ ਕੈਨੇਡਾ
ਨੀਤੀ ਅਨੁਸਾਰ ਪੰਜਾਬ ਸਰਕਾਰ ਵਲੋਂ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਐਚਡੀਐਫਸੀ ਬੈਂਕ ਵੱਲੋਂ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਬੀਮਾ ਰਾਸ਼ੀ ਦਿਤੀ ਜਾਵੇਗੀ। ਪੰਜਾਬ ਪੁਲਿਸ ਸਾਡਾ ਮਾਣ ਹੈ ਅਤੇ ਅਸੀਂ ਹਮੇਸ਼ਾ ਆਪਣੇ ਬਹਾਦਰ ਜਵਾਨਾਂ ਦੇ ਪਰਿਵਾਰਾਂ ਨਾਲ ਖੜੇ ਹਾਂ।
ਇਹ ਵੀ ਪੜ੍ਹੋ: German Farmers Protest: ਟੈਕਸ ਛੋਟਾਂ ਨੂੰ ਖ਼ਤਮ ਕਰਨ ਦੇ ਵਿਰੋਧ ਵਿਚ ਜਰਮਨੀ ਦੀਆਂ ਸੜਕਾਂ 'ਤੇ ਉੱਤਰੇ ਕਿਸਾਨ
(For more Punjabi news apart from CM Mann expressed grief over Mukerian bus accident News in punjabi , stay tuned to Rozana Spokesman)