Punjab News: ਦਿਲ ਦਾ ਦੌਰਾ ਪੈਣ ਕਾਰਨ BSF ਜਵਾਨ ਦੀ ਮੌਤ; ਛੁੱਟੀ ਕੱਟਣ ਪਿੰਡ ਆਇਆ ਸੀ ਮ੍ਰਿਤਕ
Published : Jan 17, 2024, 5:53 pm IST
Updated : Jan 17, 2024, 5:53 pm IST
SHARE ARTICLE
BSF jawan died due to heart attack
BSF jawan died due to heart attack

ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ

Punjab News: ਥਾਣਾ ਖਨੌਰੀ ਦੇ ਅਧੀਨ ਪੈਂਦੇ ਪਿੰਡ ਅੰਨਦਾਣਾ ਵਿਖੇ ਬੀ.ਐਸ.ਐਫ. ਜਵਾਨ ਰਾਜਵੀਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅੱਜ ਸਰਕਾਰੀ ਸਨਮਾਨਾਂ ਨਾਲ ਪਿੰਡ ਅੰਨਦਾਣਾ ਵਿਖੇ ਜਵਾਨ ਰਾਜਵੀਰ ਸਿੰਘ ਦਾ ਅੰਤਿਮ ਸਸਕਾਰ ਕੀਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ 42 ਸਾਲਾ ਰਾਜਵੀਰ ਸਿੰਘ ਪ੍ਰਵਾਰ ਵਿਚ ਇਕ ਭਰਾ ਅਤੇ ਇਕ ਭੈਣ ਤੋਂ ਛੋਟਾ ਸੀ। ਉਹ ਅਪਣੇ ਪਿਛੇ ਇਕ ਪੁੱਤਰ (16) ਛੱਡ ਗਿਆ ਹੈ, ਜੋ ਕਿ ਦਸਵੀਂ ਜਮਾਤ ਵਿਚ ਪੜ੍ਹਾਈ ਕਰਦਾ ਹੈ।  ਪ੍ਰਵਾਰ ਮੁਤਾਬਕ ਰਾਜਵੀਰ ਸਿੰਘ 2003 ਵਿਚ ਫ਼ੌਜ ’ਚ ਭਰਤੀ ਹੋਇਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਨ੍ਹੀਂ ਦਿਨੀਂ ਉਹ ਮਿਜ਼ੋਰਮ ਵਿਚ ਤੈਨਾਤ ਸੀ। ਕੁੱਝ ਦਿਨ ਪਹਿਲਾਂ ਹੀ ਰਾਜਵੀਰ ਸਿੰਘ ਛੁੱਟੀ ਲਈ ਪਿੰਡ ਆਇਆ ਸੀ, ਜਿਥੇ ਬੀਤੀ ਰਾਤ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਪ੍ਰਵਾਰ ਨੇ ਉਸ ਨੂੰ ਨਿੱਜੀ ਹਸਪਤਾਲ ਟੋਹਾਣਾ ਵਿਖੇ ਇਲਾਜ ਲਈ ਭਰਤੀ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।

ਪ੍ਰਵਾਰ ਨੇ ਦਸਿਆ ਕਿ ਰਾਜਵੀਰ ਸਿੰਘ ਨੇ ਭਲਕੇ ਡਿਊਟੀ ਉਤੇ ਵਾਪਸ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਮੰਦਭਾਗੀ ਘਟਨਾ ਵਾਪਰ ਗਈ।

(For more Punjabi news apart from BSF jawan died due to heart attack, stay tuned to Rozana Spokesman)

Location: India, Punjab, Sangrur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement