
ਪੁਲਵਾਮਾ ’ਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਕਸ਼ਮੀਰੀ ਲੋਕਾਂ ਨਾਲ ਬੁਰਾ ਵਰਤਾਓ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ...
ਚੰਡੀਗੜ੍ਹ : ਪੁਲਵਾਮਾ ’ਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਕਸ਼ਮੀਰੀ ਲੋਕਾਂ ਨਾਲ ਬੁਰਾ ਵਰਤਾਓ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੇ ਚਲਦੇ ਵਿਦਿਆਰਥੀਆਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੂਰੇ ਦੇਸ਼ ਵਿਚ ਕਸ਼ਮੀਰੀ ਲੋਕਾਂ ਨੂੰ ਨਫ਼ਰਤ ਦੀ ਭਾਵਨਾ ਨਾਲ ਵੇਖਿਆ ਜਾ ਰਿਹਾ ਹੈ। ਇਸ ਸਭ ਨੂੰ ਲੈ ਕੇ ਵਿਦਿਆਰਥੀ ਅਪਣੀ ਸੁਰੱਖਿਆ ਸਬੰਧੀ ਚਿੰਤਤ ਹਨ।
J&K student org.
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੇਹਰਾਦੂਨ, ਅੰਬਾਲਾ ਤੇ ਬੈਂਗਲੁਰੂ ਵਿਚ ਰਹਿੰਦੇ ਕਸ਼ਮੀਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਕਾਨ ਮਾਲਕਾਂ ਨੇ ਘਰ ਛੱਡ ਦੇਣ ਲਈ ਆਖ ਦਿਤਾ ਹੈ। ਕਸ਼ਮੀਰੀ ਵਿਦਿਆਰਥੀਆਂ ਨੂੰ ਭੀੜ ਵਲੋਂ ਉਨ੍ਹਾਂ ਨਾਲ ਕੁੱਟ-ਮਾਰ ਕਰਨ ਦੇ ਮਾਮਲੇ ਵੀ ਸਾਹਮਣੇ ਆਏ ਹਨ। ਮੋਹਾਲੀ ਵਿਚ ਵੱਡੀ ਗਿਣਤੀ ਵਿਚ ਕਸ਼ਮੀਰੀ ਵਿਦਿਆਰਥੀ ਇਕੱਠੇ ਹੋਏ ਹਨ, ਇਥੇ ਇਕ ਇਕ ਕਮਰੇ ਵਿਚ 20-20 ਵਿਦਿਆਰਥੀ ਰਹਿ ਰਹੇ ਹਨ।
Kashmiri Students
ਵਿਦਿਆਰਥੀਆਂ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ ਕਿ ਉਹ ਸੜਕ ਰਾਸਤੇ ਕਸ਼ਮੀਰ ਨਹੀਂ ਜਾ ਸਕਦੇ, ਇਸ ਲਈ ਉਨ੍ਹਾਂ ਦੇ ਵਾਪਸ ਜਾਣ ਦਾ ਪ੍ਰਬੰਧ ਕੀਤਾ ਜਾਵੇ। ਇਥੇ ਵਿਦਿਆਰਥੀਆਂ ਨੇ ਆਪ ਹੀ ਇਕ ਕੈਂਪ ਬਣਾਇਆ ਹੈ ਜਿਥੇ ਪੂਰੇ ਦੇਸ਼ ਵਿਚੋਂ ਵਿਦਿਆਰਥੀ ਇਕੱਠੇ ਹੋ ਰਹੇ ਹਨ।