
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸਨਿਚਰਵਾਰ ਨੂੰ ਕਿਹਾ ਕਿ ਕੋਈ ਵੀ ਪੁਲਵਾਮਾ ਅਤਿਵਾਦੀ ਹਮਲੇ ਲਈ ਉਨ੍ਹਾਂ ਦੇ ਦੇਸ਼ ਨੂੰ.....
ਇਸਲਾਮਾਬਾਦ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸਨਿਚਰਵਾਰ ਨੂੰ ਕਿਹਾ ਕਿ ਕੋਈ ਵੀ ਪੁਲਵਾਮਾ ਅਤਿਵਾਦੀ ਹਮਲੇ ਲਈ ਉਨ੍ਹਾਂ ਦੇ ਦੇਸ਼ ਨੂੰ ਧਮਕਾ ਨਹੀਂ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ ਪੇਸ਼ਕਸ਼ ਕੀਤੀ ਕਿ ਜੇਕਰ ਭਾਰਤ ਇਸ ਘਟਨਾ ਸਬੰਧੀ ਪਾਕਿਸਤਾਨ ਨਾਲ ਕੋਈ ਸਬੂਤ ਸਾਂਝਾ ਕਰਦਾ ਹੈ ਤਾਂ ਪਾਕਿਸਤਾਨ ਜਾਂਚ ਵਿਚ ਪੂਰਾ ਸਹਿਯੋਗ ਕਰੇਗਾ। ਜੰਮੂ-ਕਸ਼ਮੀਰ ਕੇ ਪੁਲਵਾਮਾ ਵਿਚ ਹੋਏ ਆਤਮਘਾਤੀ ਬੰਬ ਹਮਲੇ ਵਿਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ਼.) ਦੇ 40 ਜਵਾਨ ਸ਼ਹੀਦ ਹੋ ਗਏ। ਪਾਕਿਸਤਾਨ ਦੀ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ।
ਇਕ ਸੰਮੇਲਨ ਵਿਚ ਹਿੱਸਾ ਲੈਣ ਜਰਮਨੀ ਗਏ ਕੁਰੈਸ਼ੀ ਨੇ ਇਕ ਰਿਕਾਰਡਿਡ ਵੀਡੀਉ ਸੰਦੇਸ਼ ਵਿਚ ਦਾਅਵਾ ਕੀਤਾ ਕਿ ਬਿਨਾਂ ਜਾਂਚ ਦੇ ਭਾਰਤ ਨੇ ਬਗ਼ੈਰ ਸੋਚੇ-ਸਮਝੇ ਤਤਕਾਲ ਇਸ ਹਮਲੇ ਦਾ ਠੀਕਰਾ ਪਾਕਿਸਤਾਨ 'ਤੇ ਤੋੜ ਦਿਤਾ। ਉਨ੍ਹਾਂ ਕਿਹਾ, ''ਸਾਨੂੰ ਪਤਾ ਹੈ ਕਿ ਅਪਣੀ ਰੱਖਿਆ ਕਿਵੇਂ ਕਰਨੀ ਹੈ ਅਸੀਂ ਵੀ ਅਪਣਾ ਦ੍ਰਿਸ਼ਟੀਕੋਣ ਦੁਨੀਆਂ ਸਾਹਮਣੇ ਰੱਖ ਸਕਦੇ ਹਾਂ। ਸਾਡਾ ਸੰਦੇਸ਼ ਸ਼ਾਂਤੀ ਦਾ ਹੈ ਨਾ ਕਿ ਸੰਘਰਸ਼ ਦਾ।'' (ਪੀਟੀਆਈ)