
ਗੋਲਡ ਲੋਨ ਦੇਣ ਵਾਲੇ ਬੈਂਕ ਵਿਚ ਹੋਈ ਚੋਰੀ
ਲੁਧਿਆਣਾ- ਲੁਧਿਆਣਾ ਵਿਚ ਚੋਰੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇਹ ਚੋਰੀ ਦਿਨ ਦਿਹਾੜੇ ਹੀ ਬੰਦੂਕ ਦੀ ਨੋਕ ਤੇ ਕੀਤੀ ਗਈ ਹੈ। ਦੱਸ ਦਈਏ ਕਿ ਇਹ ਚੋਰੀ 4 ਅਣਪਛਾਤਿਆਂ ਵੱਲੋਂ ਕੀਤੀ ਗਈ ਹੈ। ਲੁਟੇਰਿਆਂ ਨੇ ਕਰੀਬ 30 ਕਿਲੋ ਸੋਨਾ ਚੋਰੀ ਕੀਤਾ ਹੈ। ਦੱਸ ਦਈਏ ਕਿ ਅੱਜ ਕੱਲ੍ਹ ਚੋਰਾਂ ਦਾ ਜਿਗਰਾਂ ਬਹੁਤ ਵੱਡਾ ਹੋ ਗਿਆ ਹੈ।
File Photo
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ ਤੋਂ ਇਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ 4 ਲੁਟੇਰਿਆਂ ਨੇ ਬੈਂਕ ਵਿਚ ਪੈਸੇ ਜਮ੍ਹਾਂ ਕਰਵਾਉਣ ਲਈ ਜਾ ਰਹੇ ਇਕ ਦੀਪਕ ਨਾਂ ਦੇ ਮੁੰਡੇ ਨੂੰ ਘੇਰ ਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਲੁਟੇਰੇ ਦੀਪਕ ਕੋਲੋਂ ਪਿਸਟਲ ਦੀ ਨੋਕ ‘ਤੇ 4 ਲੱਖ ਰੁਪਏ ਨਕਦੀ ਸਣੇ ਐਕਟਿਵਾ ਲੈ ਕੇ ਫ਼ਰਾਰ ਹੋ ਗਏ।
File Photo
ਉੱਥੇ ਹੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਰਣਜੀਤ ਐਵੀਨਿਊ ਇਲਾਕੇ ‘ਚ ਕੁੱਝ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ। ਉਹਨਾਂ ਕਿਹਾ ਸੀ ਮਾਮਲਾ ਦਰਜ ਕਰ ਕੇ ਜਲਦ ਹੀ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਦੱਸ ਦੇਈਏ ਕਿ ਦੀਪਕ ਇੱਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ 3 ਸਾਲ ਪਹਿਲਾਂ ਵੀ ਉਸ ਨਾਲ ਗਰਨਿ ਐਵੀਨਿਊ ਵਿਚਾਲੇ ਜਨਤਾ ਮੰਦਰ ਕੋਲ ਪੰਜ ਲੱਖ ਦੀ ਲੁੱਟ ਹੋਈ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।
Ranjrt Avenue
ਲੱਖਾਂ ਦੀ ਲੁੱਟ ਦੇ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਥਾਣਾ ਰਣਜੀਤ ਐਵੀਨਿਊ ਡੀਸੀਪੀ ਡਿਟੈਕਟਿਵ ਮੁਖਵਿੰਦਰ ਸਿੰਘ ਭੁੱਲਰ, ਏਸੀਪੀ ਇੰਵੈਸਟੀਗੇਸ਼ਨ ਪਲਵਿੰਦਰ ਸਿੰਘ, ਸੀਆਈਏ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਅਤੇ ਥਾਣੇ ਦੇ ਐਸਐਚਓ ਕਮਲਜੀਤ ਸਿੰਘ ਨੇ ਵਾਰਦਾਤ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਸ਼ਹਿਰ ਵਿਚ ਹਾਈ ਅਲਰਟ ਕਰਦੇ ਹੋਏ ਚੈਕਿੰਗ ਅਭਿਆਨ ਸ਼ੁਰੂ ਕਰ ਦਿੱਤਾ ਸੀ।