ਉਦਯੋਗਾਂ ਦੇ ਵਿਕਾਸ ਲਈ ਐਕਸੀਲੇਟਰ ਲੁਧਿਆਣਾ ਇੰਟਰਪ੍ਰੀਨਿਓਰਜ਼ ਨੂੰ ਮਿਲੀ ਵੱਡੀ ਸਫਲਤਾ
Published : Feb 17, 2021, 5:35 pm IST
Updated : Feb 17, 2021, 5:35 pm IST
SHARE ARTICLE
 Ludhiana
Ludhiana

ਪ੍ਰੋਗਰਾਮ ਦੇ ਭਾਗੀਦਾਰਾਂ ਨੇ ਇੱਕ ਮਹੀਨੇ ਵਿੱਚ ਹੀ ਆਪਣੇ ਕਾਰੋਬਾਰਾਂ ‘ਚ ਕੀਤਾ ਬੇਮਿਸਾਲ ਵਾਧਾ

ਚੰਡੀਗੜ੍ਹ: ਐਕਸੀਲੇਟਰ ਲੁਧਿਆਣਾ - ਸਾਡਾ ਕਰੋਬਾਰ, ਪੰਜਾਬ ਦੀ ਸਾਨ (ਪੰਜਾਬ ਸਰਕਾਰ ਦਾ ਪ੍ਰੋਗਰਾਮ, ਸੀਆਈਸੀਯੂ (ਚੈਂਬਰ ਆਫ ਇੰਡਸਟ੍ਰੀਅਲ ਐਂਡ ਕਮਰਸੀਅਲ ਅੰਡਰਟੇਕਿੰਗਜ) ਅਤੇ ਗੇਮ-ਗਲੋਬਲ ਅਲਾਇੰਸ ਫਾਰ ਮਾਸ ਐਂਟਰਪ੍ਰਨਯਰਸਪਿ), ਭਾਗੀਦਾਰਾਂ ਦੀ ਸਫਲਤਾ ਦਾ ਰਾਹ ਪੱਧਰਾ ਕਰ ਰਿਹਾ ਹੈ। ਲੁਧਿਆਣਾ ਵਿੱਚ ਕਾਰੋਬਾਰਾਂ ਦੇ ਵਾਧੇ ਨੂੰ ਉਤਸਾਹਤ ਕਰਨ ਲਈ 6 ਮਹੀਨਿਆਂ ਦੇ ਕਾਰੋਬਾਰੀ ਐਕਸੀਲੇਟਰ ਪ੍ਰੋਗਰਾਮ ਨੇ ਉਹਨਾਂ ਉੱਦਮੀਆਂ ਲਈ ਕਾਰੋਬਾਰ ਵਿੱਚ ਵਾਧਾ ਦਰਸਾਉਣਾ ਸ਼ੁਰੂ ਕਰ ਦਿੱਤਾ ਹੈ, ਜਿਨਾਂ ਨੇ ਇਸ ਪ੍ਰੋਗਰਾਮ ਲਈ ਹਿੱਸਾ ਲਿਆ ਸੀ।

ਐਕਸੀਲੇਟਰ ਲੁਧਿਆਣਾ ਪ੍ਰੋਗਰਾਮ ਨਾਲ ਜੁੜੇ ਇੱਕ ਉੱਦਮੀ, ਸਿੱਧਾਂਤ ਪ੍ਰੂਥੀ, ਰੋਬਿਨ ਇੰਟਰਨੈਸਨਲ ਨੇ ਕਿਹਾ, “ਗ੍ਰਾਹਕਾਂ ਸਬੰਧੀ ਐਕਸੀਲੇਟਰ ਦੇ ਪਹਿਲੇ ਸੈਸਨ ਤੋਂ ਬਾਅਦ, ਮੈਂ ਆਪਣੇ ਵਲੋਂ ਪ੍ਰਚੂਨ ਗਾਹਕਾਂ ਨਾਲ ਬਿਹਤਰ ਗੱਲਬਾਤ ਕਰਨ ਵਿੱਚ ਸਮਰੱਥ ਹੋ ਗਿਆ ਅਤੇ ਆਪਣੇ ਉਤਪਾਦਾਂ ਅਤੇ ਵਪਾਰਕ ਮੁੱਲ ਬਾਰੇ ਗੱਲਬਾਤ ਕਰਕੇ ਨਵੇਂ ਆਰਡਰ ਪ੍ਰਾਪਤ ਕਰਨ ਦੇ ਯੋਗ ਹੋ ਗਿਆ।

ਇਸ ਨੇ ਮੈਨੂੰ ਬਹੁਤ ਘੱਟ ਸਮੇਂ ਵਿੱਚ ਆਪਣਾ ਕਾਰੋਬਾਰ ਵਧਾਉਣ ਵਿੱਚ ਸਹਾਇਤਾ ਕੀਤੀ।ਕਾਰੋਬਾਰ ਵਿਚ ਵਾਧੇ ਸਬੰਧੀ ਅਜਿਹੀਆਂ ਕਹਾਣੀਆਂ ਹੁਣ ਐਕਸੀਲੇਟਰ ਲੁਧਿਆਣਾ ਵਿਖੇ ਲਗਾਤਾਰ ਆ ਰਹੀਆਂ ਹਨ। ਵਈਪੇਅ ਫਾਈਨੈਂਸ ਦੇ ਡਾਇਰੈਕਟਰ, ਜਸਜੋਤ ਵਿਰਕ ਨੇ ਸੋਸਲ ਮੀਡੀਆ ਪਲੇਟਫਾਰਮ ‘ਤੇ ਆਪਣੇ ਕਾਰੋਬਾਰ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ। ਜਸਜੋਤ ਨੇ ਕਿਹਾ, “ਸਾਡਾ ਉਦੇਸ ਲੋਕਾਂ ਨੂੰ ਇਹ ਸਮਝਾਉਣ ਵਿਚ ਮਦਦ ਕਰਨਾ ਹੈ ਕਿ ਵਈਪੇਅ ਫਾਈਨੈਂਸ ਉਨਾਂ ਦੇ ਮਕਾਨ ਅਤੇ ਕਾਰ ਸਬੰਧੀ ਸੁਪਨਿਆਂ ਨੂੰ ਪੂਰਾ ਕਰਨ ਵਿਚ ਸਹਾਇਤਾ ਕਰ ਸਕਦਾ ਹੈ। ਐਕਸੀਲੇਟਰ ਲੁਧਿਆਣਾ ਦਾ ਹਿੱਸਾ ਬਣਨ ਦੇ ਇਕ ਹਫਤੇ ਵਿਚ ਹੀ ਅਸੀਂ ‘ਰੈਂਟ ਨੂੰ ਕਹੋ ਬਾਏ, ਆਪਣਾ ਘਰ ਬਨਾਏ‘, ਅਤੇ ‘ਡਰਾਈਵ ਯੂਅਰ ਡਰੀਮ‘ ਵਰਗੀਆਂ ਟੈਗਲਾਈਨਜ ਨਾਲ ਹਫਤਾਵਾਰੀ ਲੀਡ 6 ਤੋਂ 60 ਤੱਕ ਵਧਾਉਣ ਦੇ ਯੋਗ ਹੋ ਗਏ ਅਤੇ ਜਲਦ ਹੀ ਸਾਡੀ ਲੀਡਸ ਵਿਚ 600 ਤੱਕ ਵਾਧਾ ਹੋਇਆ।

5 ਜਨਵਰੀ 2021 ਨੂੰ ਮਾਨਯੋਗ ਵਿੱਤ ਮੰਤਰੀ, ਪੰਜਾਬ ਮਨਪ੍ਰੀਤ ਸਿੰਘ ਬਾਦਲ, ਮੁੱਖ ਸਕੱਤਰ, ਪੰਜਾਬ ਸਰਕਾਰ ਸ੍ਰੀਮਤੀ ਵਿਨੀ ਮਹਾਜਨ ਅਤੇ ਐਮਐਸਐਮਈਜ਼, ਸੀਨੀਅਰ ਅਫਸਰਸਾਹ, ਗੇਮ ਸੰਸਥਾਪਕ, ਜਲਿਾ ਪ੍ਰਸਾਸਨ ਲੁਧਿਆਣਾ, ਗੇਮ ਪੰਜਾਬ ਟਾਸਕਫੋਰਸ ਅਤੇ ਲੁਧਿਆਣਾ ਈਕੋਸਿਸਟਮ ਦੇ ਪ੍ਰਮੁੱਖ ਆਗੂ ਦੀ ਹਾਜਰੀ ਵਿੱਚ ਸਰਕਾਰੀ ਤੌਰ ‘ਤੇ ਆਰੰਭੇ ਇਸ ਪ੍ਰੋਗਰਾਮ ਨੇ ਪਹਿਲਾਂ ਹੀ ਆਪਣਾ ਇੱਕ ਤਿਹਾਈ ਉਦੇਸ਼ ਪੂਰਾ ਕਰ ਲਿਆ ਹੈ।

6 ਮਹੀਨਿਆਂ ਦੇ ਇਸ ਸੈਸਨਾਂ ਵਿੱਚ, ਇਹ ਪ੍ਰੋਗਰਾਮ ਭਾਰਤ ਦੇ ਬਿਹਤਰੀਨ ਸਿਖਲਾਈ ਦੇਣ ਵਾਲੇ ਅਤੇ ਅਭਿਆਸੀ, ਪੀਅਰ-ਟੂ-ਪੀਅਰ ਸਿਖਲਾਈ ਅਤੇ ‘3 ਸੀਜ਼‘ - ਗ੍ਰਾਹਕ, ਸਮਰੱਥਾ, ਅਤੇ ਨਕਦ ‘ਤੇ ਕੇਂਦ੍ਰਤ ਮੈਂਟਰਸ਼ਿਪ ਸਬੰਧੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਹੁਣ ਤੱਕ ਮੈਂਟੋਰਿੰਗ ਸੈਸਨਾਂ ਦੀ ਮੇਜਬਾਨੀ ਵਰਧਮਾਨ ਸਪੈਸਲ ਸਟੀਲਜ ਦੇ ਐਮਡੀ ਅਤੇ ਵਾਈਸ ਚੇਅਰਮੈਨ ਸਚਿਤ ਜੈਨ ਅਤੇ ਗੇਮ ਪੰਜਾਬ ਟਾਸਕਫੋਰਸ ਚੇਅਰ, ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਅਤੇ ਡੈਲ ਇੰਡੀਆ ਦੇ ਸਾਬਕਾ ਐਮਡੀ ਅਤੇ ਡੀਐਕਸਸੀ ਭਾਰਤ ਰੋਮੀ ਮਲਹੋਤਰਾ ਨੇ ਕੀਤੀ।

ਐਕਸੀਲੇਟਰ ਲੁਧਿਆਣਾ ਦੇ ਇਕ ਉਦਮੀ ਟੈਕਨੋਕਰੇਟ ਹੋਰੀਜੋਨਜ ਦੇ ਸੰਸਥਾਪਕ ਤਰਵਿੰਦਰ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ, “ਸੈਸਨਾਂ ਨੇ ਮੇਰੀ ਸੇਲਜ਼ ਟੀਮ ਨੂੰ ਨਵੀਂਆਂ ਸੰਭਾਵਨਾਵਾਂ ਦੇ ਨਾਲ ਮੁੱਲ ਦੀ ਪਛਾਣ ਅਤੇ ਮਾਤਰਾ ਨਿਰਧਾਰਤ ਸਬੰਧੀ ਸਿਖਲਾਈ ਦੇਣ ਵਿੱਚ ਮੇਰੀ ਸਹਾਇਤਾ ਕੀਤੀ। ਇਸ ਨਾਲ ਸਾਨੂੰ ਇਕ ਕਾਰੋਬਾਰ ਵਿਚ ਪ੍ਰਗਤੀ ਹਾਸਲ ਕਰਨ ਵਿਚ ਮਦਦ ਮਿਲੀ ਜੋ ਕਾਫੀ ਸਮੇਂ ਤੋਂ ਰੁਕਿਆ ਹੋਇਆ ਸੀ।

ਵੈਲਬੌਂਡ ਇੰਡਸਟਰੀਜ ਦੇ ਸੰਸਥਾਪਕ ਦੀਪਜਯੋਤ ਸਿੰਘ ਸੇਠੀ ਨੇ ਆਪਣੇ ਕਾਰੋਬਾਰ ‘ਤੇ ਮੈਂਟੋਰਿੰਗ ਸੈਸਨਾਂ ਦੇ ਪ੍ਰਭਾਵਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ, “ਮੈਂਟੋਰਿੰਗ ਸੈਸਨਾਂ ਦੇ ਅਧਾਰ ‘ਤੇ, ਅਸੀਂ ਸੇਲਜ਼ ਅਤੇ ਪ੍ਰੋਡੱਕਸ਼ਨ ਵਿਭਾਗ ਨੂੰ ਵੱਖ ਕਰ ਦਿੱਤਾ ਜਿਸ ਨਾਲ ਸੇਲਜ਼ ਅਤੇ ਆਉਟਪੁੱਟ ਵਿਚ ਵਾਧਾ ਹੋਇਆ। ਅਸੀਂ ਡੀਲਰਾਂ ਨੂੰ ਉਨਾਂ ਨੂੰ ਵਿਕਰੀ ਵਧਾਉਣ ਲਈ ਪ੍ਰੇਰਿਤ ਕਰਨ ਲਈ ਇੱਕ ਨਵੀਂ ਪ੍ਰੋਤਸਾਹਨ ਸਕੀਮ ਵੀ ਸ਼ੁਰੂ ਕੀਤੀ ਜਿਸ ਵਿਚ ਦੇਰ ਨਾਲ ਅਦਾਇਗੀ ਕਰਨ ‘ਤੇ ਜ਼ੁਰਮਾਨੇ ਦੀ ਬਜਾਏ ਸਮੇਂ ਸਿਰ ਅਦਾਇਗੀ ਕਰਨ ‘ਤੇ ਪ੍ਰੋਤਸਾਹਨ ਦੇਣਾ ਸ਼ਾਮਲ ਹੈ। ਸ੍ਰੀ ਸਚਿਤ ਜੈਨ ਨਾਲ ਗੱਲਬਾਤ ਤੋਂ ਪ੍ਰੇਰਿਤ ਹੋ ਕੇ, ਉਨਾਂ ਨੇ ਵੈਲਬੌਂਡ ਇੰਡਸਟਰੀਜ ਵਿਖੇ ਸਵੈਚਲਿਤ ਪ੍ਰਕਿਰਿਆਵਾਂ ਵੀ ਸੁਰੂ ਕੀਤੀਆਂ ਤਾਂ ਜੋ ਉਨਾਂ ਦੇ ਉਤਪਾਦਨ ਨੂੰ ਵਧਾਇਆ ਜਾ ਸਕੇ।

 

ਉੱਦਮੀਆਂ ਦੀ ਸਫਲਤਾ ਬਾਰੇ ਬੋਲਦਿਆਂ ਉਦਯੋਗ ਅਤੇ ਵਣਜ ਅਤੇ ਸੂਚਨਾ ਤਕਨਾਲੋਜੀ ਵਿਭਾਗ ਦੇ  ਪ੍ਰਮੁੱਖ ਸਕੱਤਰ ਆਲੋਕ ਸੇਖਰ (ਆਈ.ਏ.ਐੱਸ.) ਨੇ ਕਿਹਾ “ਪ੍ਰੋਗਰਾਮ ਨੇ ਪੂਰੇ ਲੁਧਿਆਣਾ ਵਿਚ ਵਧ ਰਹੇ ਕਾਰੋਬਾਰਾਂ ਤੋਂ 450+ ਅਰਜ਼ੀਆਂ ਪ੍ਰਾਪਤ ਕੀਤੀਆਂ ਸਨ ਅਤੇ ਸਖ਼ਤ ਚੋਣ ਪ੍ਰਕਿਰਿਆ ਤੋਂ ਬਾਅਦ ਐਕਸੀਲੇਟਰ ਲੁਧਿਆਣਾ ਪ੍ਰੋਗਰਾਮ ਦੇ ਪਹਿਲੇ ਸਮੂਹ ਵਿੱਚ ਹਿੱਸਾ ਲੈਣ ਲਈ 27 ਉੱਦਮੀਆਂ ਨੂੰ ਸੱਦਾ ਦਿੱਤਾ ਗਿਆ ਸੀ। ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਉੱਦਮੀਆਂ ਨੇ ਇੰਨੇ ਥੋੜੇ ਸਮੇਂ ਵਿਚ ਆਪਣੇ ਕਾਰੋਬਾਰ ਵਿਚ ਹੋਏ ਵਾਧੇ ਨੂੰ ਵੇਖਣਾ ਸ਼ੁਰੂ ਕਰ ਦਿੱਤਾ ਹੈ। ਪ੍ਰੋਗਰਾਮ 70%  ਹਾਲੇ ਮੁਕੰਮਲ ਹੋਣਾ ਬਾਕੀ ਹੈ,ਸਾਰੇ ਭਾਗੀਦਾਰ ਉੱਦਮੀਆਂ ਦੇ  ਵਾਧੇ ਦੀ ਬਹੁਤ ਸੰਭਾਵਨਾ ਹੈ ਅਤੇ ਲੁਧਿਆਣਾ ਨੂੰ ਪੰਜਾਬ ਦੀ ਉੱਦਮੀ ਰਾਜਧਾਨੀ ਵਿੱਚ ਬਦਲਣ ਲਈ ਕਾਫੀ ਥਾਂ ਹੈ।

ਐਕਸੀਲੇਟਰ ਲੁਧਿਆਣਾ ਵਿੱਚ ਗਾਹਕਾਂ ਲਈ ਵਰਕਸ਼ਾਪ, ਵੱਡੇ ਗਾਹਕਾਂ ਨਾਲ ਕੰਮ ਕਰਨ ਸਬੰਧੀ ਤਕਨੀਕਾਂ, ਇੱਕ ਸਰਗਰਮ ਟੀਮ ਬਣਾਉਣ ਅਤੇ ਕਾਰੋਬਾਰਾਂ ਲਈ ਅੰਤਰਰਾਸ਼ਟਰੀ ਸਹਿਯੋਗੀ ਸ਼ਾਮਲ ਹਨ। ਵਪਾਰ ਵਿਸਥਾਰ ‘ਤੇ ਜ਼ੋਰ ਦੇਣ ਨਾਲ ਨਾਲ  ਉੱਦਮੀਆਂ ਨੂੰ ਆਪਣੀ ਮੌਜੂਦਾ ਕਾਰੋਬਾਰੀ ਹਕੀਕਤ ਨੂੰ ਸਮਝਣ ਲਈ 2-3 ਸਾਲ ਦੀ ਕਾਰੋਬਾਰੀ ਯੋਜਨਾ ਬਣਾਉਣ, ਹਾਇਰਿੰਗ ਪ੍ਰਕਿਰਿਆਵਾਂ ਰਾਹੀਂ ਸਿਖਲਾਈ ਅਤੇ ਸੰਸਥਾਵਾਂ ਵਿੱਚ ਨਵੇਂ ਲੋਕਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement