
ਨਗਰ ਪੰਚਾਇਤ ਜੋਗਾ (ਮਾਨਸਾ) ਦੇ ਸਾਰੇ ਵਾਰਡਾਂ ਤੋਂ ਆਜ਼ਾਦ ਉਮੀਦਵਾਰ ਜੇਤੂ...
ਮਾਨਸਾ: ਪੰਜਾਬ ਦੀਆਂ 109 ਨਗਰ ਪਾਲਿਕਾ-ਨਗਰ ਪੰਚਾਇਤ ਅਤੇ ਸੱਤ ਨਗਰ ਨਿਗਮ ਦੇ ਲਈ ਹੋਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਨਾਗਰਿਕ ਚੋਣਾਂ ਵਿਚ ਕਾਂਗਰਸ ਪਾਰਟੀ ਨੇ 7 ਵਿਚੋਂ 7 ਨਗਰ ਨਿਗਮਾਂ ਉੱਤੇ ਜਿੱਤ ਹਾਸਲ ਕਰ ਲਈ ਹੈ। ਮੋਗਾ, ਹੁਸ਼ਿਆਰਪੁਰ, ਅਬੋਹਰ, ਬਠਿੰਡਾ, ਪਠਾਨਕੋਟ ਅਤੇ ਕਪੂਰਥਲਾ ਨਗਰ ਨਿਗਮ ਜਿੱਤ ਲਈਆਂ ਹਨ ਅਤੇ ਬਟਾਲਾ ਨਗਰ ਨਿਗਮ ਵਿਚ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਹੈ।
Bjp, Akali Dal and Congress
ਨਗਰ ਪਾਲਿਕਾ ਚੋਣਾਂ ਦੇ ਜਿਹੜੇ ਨਤੀਜੇ ਸਾਹਮਣੇ ਆ ਰਹੇ ਹਨ, ਉਸ ਨਾਲ ਭਾਜਪਾ ਦੇ ਲਈ ਵੱਡੇ ਝਟਕੇ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਉਥੇ ਹੀ ਨਗਰ ਪੰਚਾਇਤ ਜੋਗਾ (ਮਾਨਸਾ) ਦੇ ਉਮੀਦਵਾਰਾਂ ਨੇ ਕਾਂਗਰਸ, ਅਕਾਲੀਆਂ ਨੂੰ ਪਛਾੜਦੇ ਹੋਏ ਸਾਰੇ ਵਾਰਡਾਂ ਤੋਂ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਦੱਸ ਦਈਏ ਕਿ ਨਗਰ ਪੰਚਾਇਤ ਜੋਗਾ ਤੋਂ ਕੁੱਲ 13 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।
Voting
ਜਿਨ੍ਹਾਂ ਵਿਚੋਂ ਅੰਗਰੇਜ ਕੌਰ ਵਾਰਡ ਨੰ- 1 ਤੋਂ ਜੇਤੂ, ਗੁਰਜੰਟ ਸਿੰਘ ਵਾਰਡ ਨੰ-6 ਤੋਂ ਜੇਤੂ, ਗੁਰਚਰਨ ਸਿੰਘ ਵਾਰਡ ਨੰ- 3 ਤੋਂ ਜੇਤੂ, ਗੁਰਮੇਲ ਕੌਰ ਵਾਰਡ ਨੰ-3 ਤੋਂ ਜੇਤੂ, ਗੁਰਤੇਜ ਸਿੰਘ ਵਾਰਡ ਨੰ- 11 ਤੋਂ ਜੇਤੂ, ਨਿੰਦਰਪਾਲ ਸਿੰਘ ਵਾਰਡ ਨੰ- 5 ਤੋਂ ਜੇਤੂ, ਰਾਜਦੀਪ ਕੌਰ ਵਾਰਡ ਨੰ- 1 ਤੋਂ ਜੇਤੂ, ਮਲਕੀਤ ਸਿੰਘ ਵਾਰਡ ਨੰ- 8 ਤੋਂ ਜੇਤੂ,
Candidate List
ਪਰਮਜੀਤ ਕੌਰ ਵਾਰਡ ਨੰ- 3 ਤੋਂ ਜੇਤੂ, ਗੁਰਮੀਤ ਸਿੰਘ ਵਾਰਡ ਨੰ- 3 ਤੋਂ ਜੇਤੂ, ਰਾਜਵੰਤ ਕੌਰ ਵਾਰਡ ਨੰ- 11 ਤੋਂ ਜੇਤੂ, ਮਹਿੰਦਰ ਸਿੰਘ ਵਾਰਡ ਨੰ- 12 ਤੋਂ ਜੇਤੂ, ਗੁਰਜੀਤ ਕੌਰ ਵਾਰਡ ਨੰ- 3 ਤੋਂ ਜੇਤੂ ਰਹੇ ਹਨ।