ਪੰਜਾਬ ਵਿਧਾਨ ਸਭਾ ਚੋਣਾਂ: ਜ਼ਿਲ੍ਹਾ ਲੁਧਿਆਣਾ ਦਾ ਲੇਖਾ-ਜੋਖਾ
Published : Feb 17, 2022, 1:27 pm IST
Updated : Feb 17, 2022, 1:27 pm IST
SHARE ARTICLE
Punjab Assembly Elections Distrcit Ludhiana
Punjab Assembly Elections Distrcit Ludhiana

ਲੁਧਿਆਣਾ ਨੂੰ ਭਾਰਤ ਦਾ ਮਾਨਚੈਸਟਰ ਵੀ ਕਿਹਾ ਜਾਂਦਾ ਹੈ। ਲੁਧਿਆਣਾ ਵਿਚ ਕੁੱਲ 14 ਵਿਧਾਨ ਸਭਾ ਹਲਕੇ ਹਨ।

ਚੰਡੀਗੜ੍ਹ: ਪੰਜਾਬ ਦੇ ਸਭ ਤੋਂ ਵੱਧ ਹਲਕਿਆਂ ਵਾਲਾ ਜ਼ਿਲ੍ਹਾ ਲੁਧਿਆਣਾ ਉੱਤਰੀ ਭਾਰਤ ਦਾ ਪ੍ਰਮੁੱਖ ਉਦਯੋਗਿਕ ਕੇਂਦਰ ਹੈ। ਲੁਧਿਆਣਾ ਕੱਪੜੇ ਅਤੇ ਸਾਇਕਲ ਨਿਰਮਾਣ ਲਈ ਏਸ਼ੀਆ ਦਾ ਧੁਰਾ ਹੈ। ਲੁਧਿਆਣਾ ਨੂੰ ਭਾਰਤ ਦਾ ਮਾਨਚੈਸਟਰ ਵੀ ਕਿਹਾ ਜਾਂਦਾ ਹੈ। ਲੁਧਿਆਣਾ ਵਿਚ ਕੁੱਲ 14 ਵਿਧਾਨ ਸਭਾ ਹਲਕੇ ਹਨ।

1. ਹਲਕਾ ਆਤਮਨਗਰ
ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਲਗਾਤਾਰ ਦੂਜੀ ਵਾਰ ਇਸ ਹਲਕੇ ਤੋਂ ਵਿਧਾਇਕ ਵਜੋਂ ਸੇਵਾ ਨਿਭਾ ਰਹੇ ਹਨ। ਸਿਮਰਜੀਤ ਸਿੰਘ ਬੈਂਸ ਇਕ ਵਾਰ ਫਿਰ ਚੋਣ ਮੈਦਾਨ ਵਿਚ ਹਨ, ਉਹਨਾਂ ਦੇ ਮੁਕਾਬਲੇ ਕਾਂਗਰਸ ਨੇ ਕਮਲਜੀਤ ਸਿੰਘ ਕੜਵਲ ਨੂੰ ਟਿਕਟ ਦਿੱਤੀ ਹੈ ਜਦਕਿ ਆਮ ਆਦਮੀ ਪਾਰਟੀ ਨੇ ਕੁਲਵੰਤ ਸਿੰਘ ਸਿੱਧੂ ਨੂੰ ਉਮੀਦਵਾਰ ਐਲਾਨਿਆ ਹੈ। ਇਹਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹਰੀਸ਼ ਰਾਏ ਢਾਂਡਾ, ਸੰਯੁਕਤ ਸਮਾਜ ਮੋਰਚਾ ਦੇ ਹਰਕੀਰਤ ਸਿੰਘ ਰਾਣਾ ਅਤੇ ਭਾਜਪਾ ਦੇ ਪ੍ਰੇਮ ਮਿੱਤਲ ਵੀ ਆਤਮ ਨਗਰ ਤੋਂ ਸਿਆਸੀ ਕਿਸਮਤ ਅਜ਼ਮਾਉਣਗੇ। 2012 ਦੀਆਂ ਚੋਣਾਂ ਵਿਚ ਬੈਂਸ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਸਨ। ਬਾਅਦ ਵਿਚ ਉਹਨਾਂ ਲੋਕ ਇਨਸਾਫ਼ ਪਾਰਟੀ ਬਣਾਈ ਅਤੇ 2017 ਦੀਆਂ ਚੋਣਾਂ ਲਈ 'ਆਪ' ਨਾਲ ਹੱਥ ਮਿਲਾਇਆ। ਇਹ ਗਠਜੋੜ 2018 ਵਿਚ ਟੁੱਟ ਗਿਆ ਸੀ।

Punjab Assembly Elections Distrcit LudhianaPunjab Assembly Elections Distrcit Ludhiana

ਸਥਾਨਕ ਲੋਕਾਂ ਦੀਆਂ ਮੁੱਖ ਮੰਗਾਂ

- ਲੁਧਿਆਣਾ-ਧੂਰੀ ਰੇਲਵੇ ਟ੍ਰੈਕ 'ਤੇ ਰੇਲਵੇ ਓਵਰਬ੍ਰਿਜ ਬਣਾਉਣਾ
- ਸਰਕਾਰੀ ਹਸਪਤਾਲ ਤੇ ਕਾਲਜ ਦੀ ਮੰਗ
- ਪਾਣੀ ਦੀ ਨਿਕਾਸੀ ਦਾ ਪ੍ਰਬੰਧ
-ਸੀਵਰੇਜ ਦੀ ਸਮੱਸਿਆ
-ਕਬਜ਼ਿਆਂ ਤੇ ਨਾਜਾਇਜ਼ ਉਸਾਰੀਆਂ ਦੀ ਸਮੱਸਿਆ
- ਟ੍ਰੈਫਿਕ ਜਾਮ
- ਸਿਹਤ ਸਹੂਲਤਾਂ ਦੀ ਘਾਟ
- ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਸਮੱਸਿਆ
ਕੁੱਲ ਵੋਟਰ- 1,68,582
ਪੁਰਸ਼ ਵੋਟਰ- 88,815
ਔਰਤ ਵੋਟਰ-, 79,758
ਤੀਜਾ ਲਿੰਗ-9

 SIT to probe rape case against Simarjit BainsSimarjit Bains

2. ਹਲਕਾ ਦਾਖਾ

ਦਾਖਾ ਮੁੱਖ ਤੌਰ 'ਤੇ ਇਕ ਪੇਂਡੂ ਹਲਕਾ ਹੈ, ਜਿਸ ਵਿਚ ਪੁਰਾਣੇ ਕਿਲਾ ਰਾਏਪੁਰ ਹਲਕੇ ਦੇ ਹਿੱਸੇ ਸ਼ਾਮਲ ਹਨ, ਜਿਥੋਂ ਸੂਬੇ ਨੂੰ ਦੋ ਮੁੱਖ ਮੰਤਰੀ ਮਰਹੂਮ ਜਸਟਿਸ ਗੁਰਨਾਮ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਮਿਲੇ ਹਨ। ਕਾਂਗਰਸ ਨੇ ਇਕ ਵਾਰ ਫਿਰ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਟਿਕਟ ਦਿੱਤੀ ਹੈ। ਉਹਨਾਂ ਦਾ ਮੁਕਾਬਲਾ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੇਐਨਐਸ ਕੰਗ ਨਾਲ ਹੋਵੇਗਾ। ਇਹਨਾਂ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਦੇ ਹਰਪ੍ਰੀਤ ਸਿੰਘ ਮੱਖੂ ਅਤੇ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਦਮਨਜੀਤ ਸਿੰਘ ਮੋਹੀ ਵੀ ਚੋਣ ਮੈਦਾਨ ਵਿਚ ਹਨ।
ਦਾਖਾ ਹਲਕਾ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਰਿਹਾ ਹੈ ਪਰ 2017 'ਚ ਅਕਾਲੀਆਂ ਨੂੰ ਝਟਕਾ ਲੱਗਾ ਕਿਉਂਕਿ ਉਹਨਾਂ ਦੇ ਉਮੀਦਵਾਰ ਮਨਪ੍ਰੀਤ ਇਯਾਲੀ 'ਆਪ' ਦੇ ਹਰਵਿੰਦਰ ਸਿੰਘ ਫੂਲਕਾ ਤੋਂ ਹਾਰ ਗਏ ਸਨ।  2019 ਵਿਚ ਐਚਐਸ ਫੂਲਕਾ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ। ਇਸ ਮਗਰੋਂ ਜ਼ਿਮਨੀ ਚੋਣਾਂ ਵਿਚ ਇਯਾਲੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੂੰ 14,672 ਵੋਟਾਂ ਨਾਲ ਹਰਾਇਆ ਸੀ।

ਸਥਾਨਕ ਲੋਕਾਂ ਦੀਆਂ ਮੁੱਖ ਮੰਗਾਂ

-ਸਰਕਾਰੀ ਖੇਡ ਅਕੈਡਮੀ
-ਔਰਤਾਂ ਲਈ ਡਿਗਰੀ ਕਾਲਜ
-ਉਦਯੋਗਿਕ ਸਿਖਲਾਈ ਸੰਸਥਾ
-ਮਲਟੀ-ਸਪੈਸ਼ਲਿਟੀ ਸਰਕਾਰੀ ਹਸਪਤਾਲ
ਕੁੱਲ ਵੋਟਰ-1,86,522
ਪੁਰਸ਼ ਵੋਟਰ-98,434
ਔਰਤ ਵੋਟਰ-88,086
ਤੀਜਾ ਲਿੰਗ- 2

Manpreet Singh AyaliManpreet Singh Ayali

3. ਹਲਕਾ ਗਿੱਲ

ਗਿੱਲ (ਰਾਖਵੀਂ ਸੀਟ) ਲੁਧਿਆਣਾ ਜ਼ਿਲ੍ਹੇ ਦਾ ਸਭ ਤੋਂ ਵੱਡਾ ਹਲਕਾ ਹੈ। ਇਸ ਵਾਰ ਇੱਥੇ ਦੋ ਸਾਬਕਾ ਨੌਕਰਸ਼ਾਹਾਂ ਵਿਚਾਲੇ ਸਿਆਸੀ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਕਾਂਗਰਸ ਨੇ ਇਕ ਵਾਰ ਫਿਰ ਅਪਣੇ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਵੈਦ 'ਤੇ ਭਰੋਸਾ ਜਤਾਇਆ ਹੈ, ਉੱਥੇ ਹੀ ਭਾਜਪਾ ਨੇ ਸੇਵਾਮੁਕਤ ਆਈਏਐਸ ਅਧਿਕਾਰੀ ਸੁੱਚਾ ਰਾਮ ਲੱਧੜ ਨੂੰ ਮੈਦਾਨ ਵਿਚ ਉਤਾਰਿਆ ਹੈ। ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਜੀਵਨ ਸਿੰਘ ਸੰਗੋਵਾਲ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੇ ਦਰਸ਼ਨ ਸਿੰਘ ਸ਼ਿਵਾਲਿਕ, ਲੋਕ ਇਨਸਾਫ ਪਾਰਟੀ ਗਗਨਦੀਪ ਸਿੰਘ ਕੈਂਥ ਨੂੰ ਟਿਕਟ ਦਿੱਤੀ ਹੈ। ਇਹਨਾਂ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਅਤੇ ਸੰਯੁਕਤ ਸੰਘਰਸ਼ ਪਾਰਟੀ ਦੇ ਸਾਂਝੇ ਉਮੀਦਵਾਰ ਰਾਜੀਵ ਕੁਮਾਰ ਲਵਲੀ ਚੋਣ ਮੈਦਾਨ ਵਿਚ ਹਨ।

ਲੋਕਾਂ ਦੀਆਂ ਮੁੱਖ ਮੰਗਾਂ

-ਆਧੁਨਿਕ ਅਤੇ ਖੁੱਲ੍ਹੇ ਖੇਡ ਮੈਦਾਨ
-ਸੀਵਰੇਜ ਦਾ ਢੁੱਕਵਾਂ ਪ੍ਰਬੰਧ
-ਡਿਗਰੀ ਕਾਲਜ ਦੀ ਮੰਗ
-ਕਿਫ਼ਾਇਤੀ ਉਚੇਰੀ ਸਿੱਖਿਆ
ਕੁੱਲ ਵੋਟਰ-2,68,759 ਹਨ
ਪੁਰਸ਼ ਵੋਟਰ- 1,42,537
ਔਰਤ ਵੋਟਰ- 1,26,213
ਤੀਜਾ ਲਿੰਗ- 9

Saravjit Kaur ManukeSaravjit Kaur Manuke

4.ਹਲਕਾ ਜਗਰਾਓਂ

ਇਹ ਲੁਧਿਆਣਾ ਜ਼ਿਲ੍ਹੇ ਦਾ ਪ੍ਰਮੁੱਖ ਦਿਹਾਤੀ ਹਲਕਾ ਹੈ। ਕਾਂਗਰਸ ਨੇ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੂੰ ਟਿਕਟ ਦਿੱਤੀ ਹੈ। ਜਦਕਿ ਆਮ ਆਦਮੀ ਪਾਰਟੀ ਨੇ ਹਲਕੇ ਤੋਂ ਮੌਜੂਦਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੂੰ ਉਮੀਦਵਾਰ ਐਲਾਨਿਆ ਹੈ। ਇਹਨਾਂ ਤੋਂ ਇਲਾਵਾ ਅਕਾਲੀ ਦਲ ਅਤੇ ਬਸਪਾ ਦੇ ਆਰਐਸ ਕਲੇਰ, ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਕੁਲਦੀਪ ਸਿੰਘ ਅਤੇ ਭਾਜਪਾ ਦੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਵੀ ਹਲਕਾ ਜਗਰਾਓਂ ਤੋਂ ਸਿਆਸੀ ਕਿਸਮਤ ਅਜ਼ਮਾਉਣਗੇ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਰਵਜੀਤ ਕੌਰ ਮਾਣੂੰਕੇ ਨੇ ਕਾਂਗਰਸ ਦੇ ਮਲਕੀਤ ਸਿੰਘ ਦਾਖਾ ਨੂੰ ਹਰਾਇਆ ਸੀ।

ਸਥਾਨਕ ਲੋਕਾਂ ਦੀਆਂ ਮੁੱਖ ਸਮੱਸਿਆਵਾਂ

-ਬੁਨਿਆਦੀ ਸਹੂਲਤਾਂ ਦੀ ਕਮੀ
- ਬਰਸਾਤ ਦੌਰਾਨ ਪਾਣੀ ਭਰ ਜਾਣਾ
-ਸੜਕਾਂ ਦੀ ਖਸਤਾ ਹਾਲਤ
- ਠੋਸ ਰਹਿੰਦ-ਖੂੰਹਦ ਦਾ ਪ੍ਰਬੰਧਨ
- ਟ੍ਰੈਫਿਕ ਦੀ ਸਮੱਸਿਆ
-ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ
-ਸਮੇਂ ਤੋਂ ਸਟੇਡੀਅਮ ਦੀ ਮੰਗ
-ਸਰਕਾਰੀ ਹਸਪਤਾਲ ਵਿਚ ਮਾਹਿਰ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਘਾਟ
-ਨਸ਼ੇ ਦੀ ਸਮੱਸਿਆ

ਕੁੱਲ ਵੋਟਰ-1,84,038
ਮਰਦ ਵੋਟਰ-97,644
ਔਰਤ ਵੋਟਰ- 86,388
ਤੀਜਾ ਲਿੰਗ- 6

Gurkirat Singh KotliGurkirat Singh Kotli

5. ਹਲਕਾ ਖੰਨਾ

ਖੰਨਾ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਲਈ ਮਸ਼ਹੂਰ ਹੈ। ਕਾਂਗਰਸ ਦੇ ਮੌਜੂਦਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਇਕ ਵਾਰ ਚੋਣ ਮੈਦਾਨ ਵਿਚ ਹਨ। ਆਮ ਆਦਮੀ ਪਾਰਟੀ ਨੇ ਤਰੁਨਪ੍ਰੀਤ ਸਿੰਘ ਨੂੰ ਟਿਕਟ ਦਿੱਤੀ ਹੈ ਅਤੇ ਅਕਾਲੀ ਦਲ ਤੇ ਬਸਪਾ ਵਲੋਂ ਜਸਦੀਪ ਕੌਰ ਚੋਣ ਮੈਦਾਨ ਵਿਚ ਹਨ। ਇਹਨਾਂ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਦੇ ਸੁਖਵੰਤ ਸਿੰਘ ਅਤੇ ਭਾਜਪਾ ਦੇ ਗੁਰਪ੍ਰੀਤ ਸਿੰਘ ਭੱਟੀ ਵੀ ਹਲਕਾ ਖੰਨਾ ਤੋਂ ਚੋਣ ਲੜ ਰਹੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਗੁਰਪ੍ਰੀਤ ਸਿੰਘ ਕੋਟਲੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨਿਲ ਦੱਤ ਨੂੰ ਹਰਾਇਆ ਸੀ।

ਸਥਾਨਕ ਲੋਕਾਂ ਦੇ ਮੁੱਖ ਮੁੱਦੇ
- ਬਰਸਾਤ ਦੌਰਾਨ ਪਾਣੀ ਭਰ ਜਾਣਾ
- ਆਵਾਰਾ ਪਸ਼ੂ
- ਸੜਕ 'ਤੇ ਕਬਜ਼ਿਆਂ ਅਤੇ ਕੂੜੇ ਦੀ ਸਮੱਸਿਆ
-ਸੜਕਾਂ ਦੀ ਖ਼ਸਤਾ ਹਾਲਤ
ਕੁੱਲ ਵੋਟਰ- 1,69,510
ਮਰਦ ਵੋਟਰ-89,081
ਔਰਤ ਵੋਟਰ- 80,427
ਤੀਜਾ ਲਿੰਗ-2

6. ਹਲਕਾ ਲੁਧਿਆਣਾ ਕੇਂਦਰੀ

ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਸੱਤਾਧਾਰੀ ਕਾਂਗਰਸ ਦਾ ਗੜ੍ਹ ਬਣਿਆ ਹੋਇਆ ਹੈ। ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਮੌਜੂਦਾ ਵਿਧਾਇਕ ਸੁਰਿੰਦਰ ਸਿੰਘ ਡਾਵਰ ਨੂੰ ਟਿਕਟ ਦਿੱਤੀ ਹੈ। ਉਹਨਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਨੇ ਅਸ਼ੋਰ ਪਰਾਸ਼ਰ ਪੱਪੀ, ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨੇ ਪ੍ਰਿਤਪਾਲ ਸਿੰਘ ਅਤੇ ਭਾਜਪਾ ਨੇ ਗੁਰਦੇਵ ਸ਼ਰਮਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਇਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਸ਼ਿਵ ਅਰੋੜਾ ਵੀ ਹਲਕਾ ਲੁਧਿਆਣਾ ਕੇਂਦਰੀ ਤੋਂ ਚੋਣ ਲੜ ਰਹੇ ਹਨ।

ਸਥਾਨਕ ਲੋਕਾਂ ਦੀਆਂ ਮੁੱਖ ਸਮੱਸਿਆਵਾਂ
- ਟ੍ਰੈਫਿਕ ਜਾਮ
- ਤੰਗ ਗਲੀਆਂ ਕਾਰਨ ਆਵਾਜਾਈ ਦੀ ਸਮੱਸਿਆ
- ਨਾਜਾਇਜ਼ ਉਸਾਰੀਆਂ
-ਪਾਣੀ ਦੀ ਨਿਕਾਸੀ ਦਾ ਪ੍ਰਬੰਧ

ਕੁੱਲ ਵੋਟਰ-1,57,278
ਮਰਦ ਵੋਟਰ-84,377
ਔਰਤ ਵੋਟਰ-72,890
ਤੀਜਾ ਲਿੰਗ-11

7. ਹਲਕਾ ਲੁਧਿਆਣਾ ਪੂਰਬੀ

ਲੁਧਿਆਣਾ ਪੂਰਬੀ ਇਕ ਸ਼ਹਿਰੀ ਹਲਕਾ ਹੈ। ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਫਿਰ ਸੰਜੀਵ ਤਲਵਾਰ ਨੂੰ ਮੌਕਾ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਦਲਜੀਤ ਸਿੰਘ ਭੋਲਾ, ਅਕਾਲੀ ਦਲ ਅਤੇ ਬਸਪਾ ਨੇ ਰਣਜੀਤ ਸਿੰਘ ਢਿੱਲੋਂ, ਸੰਯੁਕਤ ਸਮਾਜ ਮੋਰਚਾ ਨੇ ਰਜਿੰਦਰ ਸਿੰਘ, ਭਾਜਪਾ ਤੇ ਸਹਿਯੋਗੀ ਦਲਾਂ ਨੇ ਜਗਮੋਹਨ ਸ਼ਰਮਾ ਅਤੇ ਲੋਕ ਇਨਸਫ ਪਾਰਟੀ ਨੇ ਐਡਵੋਕੇਟ ਗੁਰਜੋਧ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਸੰਜੀਵ ਤਲਵਾਰ ਨੇ ਆਮ ਆਦਮੀ ਪਾਰਟੀ ਦੇ ਦਲਜੀਤ ਭੋਲਾ ਨੂੰ ਹਰਾਇਆ ਸੀ।
- ਬੁੱਢੇ ਨਾਲੇ ਦੀ ਸਫ਼ਾਈ
-ਕੂੜੇ ਦਾ ਨਿਪਟਾਰਾ
-ਸੀਵਰੇਜ ਸਿਸਟਮ
- ਸੜਕਾਂ ਦੀ ਮੁਰੰਮਤ
-ਉਦਯੋਗਾਂ ਦੀਆਂ ਚਿਮਨੀਆਂ ਵਿਚੋਂ ਨਿਕਲਣ ਵਾਲੀ ਰਾਖ ਦੀ ਸਮੱਸਿਆ

ਕੁੱਲ ਵੋਟਰ-2,11,274
ਮਰਦ ਵੋਟਰ-1,15,041
ਔਰਤ ਵੋਟਰ-96,209
 ਤੀਜਾ ਲਿੰਗ-24

MLA Rakesh PandeyMLA Rakesh Pandey

8. ਹਲਕਾ ਲੁਧਿਆਣਾ ਉੱਤਰੀ

ਹਲਕਾ ਲੁਧਿਆਣਾ ਉੱਤਰੀ ਤੋਂ ਕਾਂਗਰਸ ਨੇ ਮੌਜੂਦਾ ਵਿਧਾਇਕ ਰਾਕੇਸ਼ ਪਾਂਡੇ ਅਤੇ ਆਮ ਆਦਮੀ ਪਾਰਟੀ ਨੇ ਮਦਨ ਲਾਲ ਬੱਗਾ ਨੂੰ ਉਮੀਦਵਾਰ ਐਲਾਨਿਆ ਹੈ। ਇਸ ਤੋਂ ਇਲਾਵਾ ਅਕਾਲੀ ਦਲ ਗਠਜੋੜ ਨੇ ਆਰਡੀ ਸ਼ਰਮਾ, ਸੰਯੁਕਤ ਸਮਾਜ ਮੋਰਚਾ ਨੇ ਐਡਵੋਕੇਟ ਵਰਿੰਦਰ ਖਾਰਾ, ਭਾਜਪਾ ਗਠਜੋੜ ਨੇ ਪ੍ਰਵੀਨ ਬਾਂਸਲ ਅਤੇ ਲੋਕ ਇਨਸਾਫ ਪਾਰਟੀ ਨੇ ਰਣਧੀਰ ਸਿੰਘ ਸਿਵੀਆ ਨੂੰ ਟਿਕਟ ਦਿੱਤੀ ਹੈ।

ਸਥਾਨਕ ਲੋਕਾਂ ਦੀਆਂ ਮੁੱਖ ਸਮੱਸਿਆਵਾਂ

-ਸੜਕਾਂ ਦੀ ਖਸਤਾ ਹਾਲਤ
- ਸੀਵਰੇਜ ਦੀ ਸਮੱਸਿਆ
-ਬੁੱਢੇ ਨਾਲੇ ਦੀ ਸਫਾਈ
-ਚੰਦ ਸਿਨੇਮਾ ਨੇੜੇ ਪੁਲ ਦੀ ਮੁਰੰਮਤ
ਕੁੱਲ ਵੋਟਰ- 1,98,831
ਪੁਰਸ਼ ਵੋਟਰ-1,05,765
ਔਰਤ ਵੋਟਰ- 93,042
ਤੀਜਾ ਲਿੰਗ- 24

Balwinder Singh BainsBalwinder Singh Bains

9.ਹਲਕਾ ਲੁਧਿਆਣਾ ਦੱਖਣੀ

ਲੁਧਿਆਣਾ ਦੱਖਣੀ ਤੋਂ ਮੌਜੂਦਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਇਕ ਵਾਰ ਫਿਰ ਚੋਣ ਮੈਦਾਨ ਵਿਚ ਹਨ। ਉਹਨਾਂ ਦੇ ਮੁਕਾਬਲੇ ਕਾਂਗਰਸ ਨੇ ਈਸ਼ਵਰਜੋਤ ਸਿੰਘ ਚੀਮਾ, ਆਮ ਆਦਮੀ ਪਾਰਟੀ ਨੇ ਰਾਜਿੰਦਰਪਾਲ ਕੌਰ ਛੀਨਾ, ਅਕਾਲੀ ਦਲ ਗਠਜੋੜ ਨੇ ਹੀਰਾ ਸਿੰਘ ਗਾਬੜੀਆ ਅਤੇ ਭਾਜਪਾ ਨੇ ਸਤਿੰਦਰਪਾਲ ਸਿੰਘ ਤਾਜਪੁਰੀ ਨੂੰ ਟਿਕਟ ਦਿੱਤੀ ਹੈ। ਇਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਅਨਿਲ ਕੁਮਾਰ ਵੀ ਲੁਧਿਆਣਾ ਦੱਖਣੀ ਤੋਂ ਸਿਆਸੀ ਕਿਸਮਤ ਅਜ਼ਮਾਉਣਗੇ।

ਸਥਾਨਕ ਲੋਕਾਂ ਦੀਆਂ ਸਮੱਸਿਆਵਾਂ

-ਓਵਰਫਲੋਅ ਸੀਵਰੇਜ ਦੀ ਸਮੱਸਿਆ
-ਪਾਣੀ ਦੀ ਨਿਕਾਸੀ ਦਾ ਪ੍ਰਬੰਧ
-ਕੂੜੇ ਦਾ ਨਿਪਟਾਰਾ
ਕੁੱਲ ਵੋਟਰ- 1,73,631
ਪੁਰਸ਼ ਵੋਟਰ-98,886
ਔਰਤ ਵੋਟਰ- 74,732
ਤੀਜਾ ਲਿੰਗ- 13

Bharat Bhushan AshuBharat Bhushan Ashu

10. ਹਲਕਾ ਲੁਧਿਆਣਾ ਪੱਛਮੀ

ਹਲਕਾ ਲੁਧਿਆਣਾ ਪੱਛਮੀ ਤੋਂ ਕਾਂਗਰਸ ਨੇ ਮੁੜ ਮੌਜੂਦਾ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੂੰ ਉਮੀਦਵਾਰ ਐਲਾਨਿਆ ਹੈ। ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ, ਅਕਾਲੀ ਦਲ ਅਤੇ ਬਸਪਾ ਦੇ ਮਹੇਸ਼ਇੰਦਰ ਸਿੰਘ ਗਰੇਵਾਲ, ਸੰਯੁਕਤ ਸਮਾਜ ਮੋਰਚਾ ਦੇ ਤਰੁਣ ਜੈਨ ਬਾਵਾ ਅਤੇ ਭਾਜਪਾ ਗਠਜੋੜ ਦੇ ਬਿਕਰਮ ਸਿੰਘ ਸਿੱਧੂ ਨਾਲ ਹੋਵੇਗਾ। ਵਿਧਾਇਕ ਭਾਰਤ ਭੂਸ਼ਣ ਆਸ਼ੂ ਨੇ 2012 ਅਤੇ 2017 ਦੀਆਂ ਚੋਣਾਂ ਵਿਚ ਲਗਾਤਾਰ ਦੋ ਜਿੱਤਾਂ ਦਰਜ ਕੀਤੀਆਂ ਸਨ।

ਸਥਾਨਕ ਲੋਕਾਂ ਦੀਆਂ ਮੁੱਖ ਮੰਗਾਂ

- ਟ੍ਰੈਫਿਕ ਦੀ ਸਮੱਸਿਆ
-ਕੂੜਾ ਡੰਪ ਦੀ ਸ਼ਿਫਟਿੰਗ
-ਸਾਫ਼ ਪਾਣੀ ਦੀ ਸਪਲਾਈ
ਬਾਜ਼ਾਰਾਂ ਵਿਚ ਪਾਰਕਿੰਗ ਦੀ ਸਹੂਲਤ

ਕੁੱਲ ਵੋਟਰ- 1,79,635
ਪੁਰਸ਼ ਵੋਟਰ-92,925
ਔਰਤ ਵੋਟਰ- 86,700
ਤੀਜਾ ਲਿੰਗ- 10

Lakhvir Singh LakhaLakhvir Singh Lakha

11. ਹਲਕਾ ਪਾਇਲ

ਐਸਸੀ ਸ਼੍ਰੇਣੀ ਲਈ ਰਾਖਵਾਂ ਹਲਕਾ ਪਾਇਲ ਇਤਿਹਾਸਕ ਸ਼ਹਿਰ ਹੈ। ਕਾਂਗਰਸੀ ਵਿਧਾਇਕ ਲਖਵੀਰ ਸਿੰਘ ਲੱਖਾ ਮੌਜੂਦਾ ਸਮੇਂ ਵਿਚ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ। ਕਾਂਗਰਸ ਨੇ ਇਕ ਵਾਰ ਫਿਰ ਲਖਵੀਰ ਸਿੰਘ ਲੱਖਾ ਨੂੰ ਟਿਕਟ ਦਿੱਤੀ ਹੈ। ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਡਾ. ਜਸਪ੍ਰੀਤ ਸਿੰਘ ਨਾਲ ਹੋਵੇਗਾ। ਇਹਨਾਂ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਸਿਮਰਦੀਪ ਸਿੰਘ, ਭਾਜਪਾ ਗਠਜੋੜ ਦੇ ਉਮੀਦਵਾਰ ਹਰਸ਼ੀਤ ਕੁਮਾਰ ਸ਼ੀਤਲ ਅਤੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਜਗਦੀਪ ਜੱਗੀ ਵੀ ਹਲਕਾ ਪਾਇਲ ਤੋਂ ਚੋਣ ਲੜਨਗੇ।

ਸਥਾਨਕ ਲੋਕਾਂ ਦੀਆਂ ਮੁੱਖ ਮੰਗਾਂ

- ਨਹਿਰ ਦੇ ਨਾਲ ਸੜਕ ਚੌੜੀ ਕਰਨਾ
- ਪਾਇਲ ਕਿਲੇ ਦੀ ਸੰਭਾਲ
- ਲਿੰਕ ਸੜਕਾਂ ਦੀ ਮਜ਼ਬੂਤੀ

ਕੁੱਲ ਵੋਟਰ- 1,64,396
ਪੁਰਸ਼ ਵੋਟਰ-87,154
ਔਰਤ ਵੋਟਰ- 77,239
ਤੀਜਾ ਲਿੰਗ- 3

12. ਹਲਕਾ ਰਾਏਕੋਟ

ਹਲਕਾ ਰਾਏਕੋਟ ਦੇ ਮੌਜੂਦਾ ਵਿਧਾਇਕ ਆਪ ਦੇ ਉਮੀਦਵਾਰ ਵਜੋਂ ਚੋਣ ਜਿੱਤਣ ਵਾਲੇ ਜਗਤਾਰ ਸਿੰਘ ਹਿੱਸੋਵਾਲ ਹਨ। ਬਾਅਦ ਵਿਚ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ। ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਕਾਮਿਲ ਅਮਰ ਸਿੰਘ ਨੂੰ ਟਿਕਟ ਦਿੱਤੀ ਹੈ। ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਕਮ ਸਿੰਘ ਠੇਕੇਦਾਰ, ਅਕਾਲੀ ਦਲ ਗਠਜੋੜ ਦੇ ਉਮੀਦਵਾਰ ਬਲਵਿੰਦਰ ਸਿੰਘ ਸੰਧੂ, ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਜਗਤਾਰ ਸਿੰਘ ਅਤੇ ਭਾਜਪਾ ਗਠਜੋੜ ਦੇ ਗੁਰਪਾਲ ਸਿੰਘ ਗੋਲਡੀ ਨਾਲ ਹੋਵੇਗਾ।

ਸਥਾਨਕ ਲੋਕਾਂ ਦੀਆਂ ਸਮੱਸਿਆਵਾਂ

-ਵਧੀਆ ਟਰੇਨ ਸਹੂਲਤ
-ਪਾਰਕਾਂ ਦੀ ਉਸਾਰੀ
-ਪਿੰਡਾਂ ਦਾ ਵਿਕਾਸ
ਕੁੱਲ ਵੋਟਰ-1,54,675
ਪੁਰਸ਼ ਵੋਟਰ-82,056
ਔਰਤ ਵੋਟਰ- 72,619

13. ਹਲਕਾ ਸਾਹਨੇਵਾਲ

ਹਲਕਾ ਸਾਹਨੇਵਾਲ ਤੋਂ ਕਾਂਗਰਸ ਨੇ ਵਿਕਰਮ ਸਿੰਘ ਬਾਜਵਾ ਨੂੰ ਟਿਕਟ ਦਿੱਤੀ ਹੈ ਜਦਕਿ ਆਮ ਆਦਮੀ ਪਾਰਟੀ ਨੇ ਹਰਦੀਪ ਸਿੰਘ ਮੁੰਡੀਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੇ ਮੌਜੂਦਾ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੂੰ ਉਮੀਦਵਾਰ ਐਲਾਨਿਆ ਹੈ। ਉਹਨਾਂ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਕਰਨਲ ਮਲਵਿੰਦਰ ਸਿੰਘ, ਭਾਜਪਾ ਗਠਜੋੜ ਦੇ ਹਰਪ੍ਰੀਤ ਸਿੰਘ ਗਰਚਾ ਅਤੇ ਲੋਕ ਇਨਸਾਫ ਪਾਰਟੀ ਦੇ ਗੁਰਮੀਤ ਸਿੰਘ ਮੁੰਡੀਆਂ ਚੋਣ ਮੈਦਾਨ ਵਿਚ ਹਨ।

ਸਥਾਨਕ ਲੋਕਾਂ ਦੀਆਂ ਮੰਗਾਂ
-ਵਧੀਆ ਸਿਹਤ ਸਹੂਲਤਾਂ
-ਸੀਵਰੇਜ ਦੀ ਸਮੱਸਿਆ
- ਪ੍ਰਦੂਸ਼ਿਤ ਪਾਣੀ ਦੀ ਸਮੱਸਿਆ
ਕੁੱਲ ਵੋਟਰ-2,58,803
ਮਰਦ ਵੋਟਰ-1,40,301
ਔਰਤ ਵੋਟਰ- 1,18,497
ਤੀਜਾ ਲਿੰਗ-5

Balbir Singh RajewalBalbir Singh Rajewal

14. ਹਲਕਾ ਸਮਰਾਲਾ

ਸੰਯੁਕਤ ਸਮਾਜ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਐਂਟਰੀ ਨਾਲ ਹਲਕਾ ਸਮਰਾਲਾ ਹੌਟ ਸੀਟ ਬਣ ਗਿਆ ਹੈ। ਉਹਨਾਂ ਦੇ ਮੁਕਾਬਲੇ ਕਾਂਗਰਸ ਨੇ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ ਟਿਕਟ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਜਗਤਾਰ ਸਿੰਘ, ਅਕਾਲੀ ਦਲ ਗਠਜੋੜ ਨੇ ਪਰਮਜੀਤ ਸਿੰਘ ਢਿੱਲੋਂ ਅਤੇ ਭਾਜਪਾ ਗਠਜੋੜ ਨੇ ਰਣਜੀਤ ਸਿੰਘ ਗਹਿਲੇਵਾਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਅਮਰੀਕ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਸਰਬੰਸ ਸਿੰਘ ਨੂੰ ਹਰਾਇਆ ਸੀ। ਹਲਕਾ ਸਮਰਾਲਾ ਦਾ ਸਿਆਸੀ ਮੁਕਾਬਲਾ ਕਾਫੀ ਦਿਲਚਸਪ ਹੋਵੇਗਾ।

ਸਥਾਨਕ ਲੋਕਾਂ ਦੀਆਂ ਮੁੱਖ ਮੰਗਾਂ
-ਸੀਵਰੇਜ ਪ੍ਰਾਜੈਕਟਾਂ ਨੂੰ ਪੂਰਾ ਕਰਨਾ
-ਹਾਈਵੇ ਬਾਜ਼ਾਰਾਂ ਦੇ ਨਾਲ ਪਾਰਕਿੰਗ
-ਸਰਕਾਰੀ ਕਾਲਜ
-ਕਮਿਊਨਿਟੀ ਹਾਲਠ
ਕੁੱਲ ਵੋਟਰ-1,74,410
ਮਰਦ ਵੋਟਰ-91,734
ਔਰਤ ਵੋਟਰ-82,671
ਤੀਜਾ ਲਿੰਗ-5

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement