
2017 ਵਿਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਨੂੰ ਸ਼ਾਨਦਾਰ ਜਿੱਤ ਮਿਲੀ ਤਾਂ ਉਹਨਾਂ ਨੇ ਆਪਣੇ ਸ਼ਹਿਰ ਵਿਚ ਪਾਰਟੀ ਦੀ ਸਥਿਤੀ ਨੂੰ ਵੀ ਮਜ਼ਬੂਤ ਕੀਤਾ।
ਚੰਡੀਗੜ੍ਹ: ਪਟਿਆਲਾ ਨੂੰ ਸ਼ਾਹੀ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਇਸ ਜ਼ਿਲ੍ਹੇ ਨੂੰ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ। ਪਟਿਆਲਾ ਜ਼ਿਲ੍ਹੇ ਦੀਆਂ ਸੀਮਾਵਾਂ ਉੱਤਰ ਵਿਚ ਫਤਹਿਗੜ੍ਹ ਸਾਹਿਬ, ਰੂਪਨਗਰ ਅਤੇ ਚੰਡੀਗੜ੍ਹ ਨਾਲ, ਪੱਛਮ ਵਿਚ ਸੰਗਰੂਰ ਜ਼ਿਲ੍ਹੇ ਨਾਲ, ਪੂਰਬ ਵਿਚ ਅੰਬਾਲਾ ਅਤੇ ਕੁਰੂਕਸ਼ੇਤਰ ਨਾਲ ਅਤੇ ਦੱਖਣ ਵਿਚ ਕੈਥਲ ਨਾਲ ਲੱਗਦੀਆਂ ਹਨ। ਇਹ ਸਥਾਨ ਸਿੱਖਿਆ ਦੇ ਖੇਤਰ ਵਿਚ ਵੀ ਮੋਹਰੀ ਰਿਹਾ ਹੈ। ਦੇਸ਼ ਦਾ ਪਹਿਲੇ ਡਿਗਰੀ ਕਾਲਜ ਮਹਿੰਦਰਾ ਕਾਲਜ ਦੀ ਸਥਾਪਨਾ 1870 ਵਿਚ ਪਟਿਆਲਾ ਵਿਚ ਹੀ ਹੋਈ ਸੀ।
2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਨੂੰ ਸ਼ਾਨਦਾਰ ਜਿੱਤ ਮਿਲੀ ਤਾਂ ਉਹਨਾਂ ਨੇ ਆਪਣੇ ਸ਼ਹਿਰ ਪਟਿਆਲਾ ਵਿਚ ਪਾਰਟੀ ਦੀ ਸਥਿਤੀ ਨੂੰ ਵੀ ਮਜ਼ਬੂਤ ਕੀਤਾ। ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ ਵਿਚੋਂ ਸੱਤ ਸੀਟਾਂ ’ਤੇ ਕਾਂਗਰਸ ਨੇ ਜਿੱਤ ਦਰਜ ਕੀਤੀ ਸੀ ਪਰ ਇਸ ਵਾਰ ਇਹਨਾਂ ਸੀਟਾਂ ’ਤੇ ਕਬਜ਼ਾ ਕਰਨਾ ਕਾਂਗਰਸ ਲਈ ਆਸਾਨ ਨਹੀਂ ਹੋਵੇਗਾ। ਇਸ ਵਾਰ ਕੈਪਟਰ ਅਮਰਿੰਦਰ ਸਿੰਘ ਇਕ ਵੱਖਰੀ ਪਾਰਟੀ ਪੰਜਾਬ ਲੋਕ ਕਾਂਗਰਸ ਬਣਾ ਕੇ ਭਾਜਪਾ ਨਾਲ ਗਠਜੋੜ ਕਰਕੇ ਚੋਣ ਲੜ ਰਹੇ ਹਨ। ਜ਼ਿਲ੍ਹੇ ਦਾ ਸਿਆਸੀ ਮੁਕਾਬਲਾ ਕਾਫੀ ਦਿਲਚਸਪ ਹੋਵੇਗਾ।
ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ਦੇ ਨਾਂਅ ਇਸ ਤਰ੍ਹਾਂ ਹਨ-
1. ਘਨੌਰ
2.ਨਾਭਾ
3.ਪਟਿਆਲਾ ਸ਼ਹਿਰੀ
4.ਪਟਿਆਲਾ ਦਿਹਾਤੀ
5.ਰਾਜਪੁਰਾ
6.ਸਮਾਣਾ
7.ਸਨੌਰ
8.ਸ਼ੁਤਰਾਣਾ
1. ਹਲਕਾ ਘਨੌਰ
ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ਰਾਹੀਂ ਹਰਿਆਣਾ ਤੋਂ ਪੰਜਾਬ ਵਿਚ ਦਾਖਲ ਹੁੰਦਿਆਂ ਘਨੌਰ ਪਹਿਲਾ ਕਸਬਾ ਆਉਂਦਾ ਹੈ। ਘਨੌਰ ਇਕ ਪੇਂਡੂ ਖੇਤਰ ਹੈ ਅਤੇ ਇਹ ਹਰਿਆਣਾ ਨਾਲ ਸਰਹੱਦ ਸਾਂਝੀ ਕਰਦਾ ਹੈ। ਵਿਧਾਨ ਸਭਾ ਚੋਣਾਂ ਲਈ ਹਲਕਾ ਘਨੌਰ ਤੋਂ ਇਕ ਵਾਰ ਫਿਰ ਵਿਧਾਇਕ ਮਦਨ ਲਾਲ ਜਲਾਲਪੁਰਾ ਮੈਦਾਨ ਵਿਚ ਹਨ, ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਲਾਲ ਸਿੰਘ ਘਨੌਰ ਅਤੇ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਹੋਵੇਗਾ। ਇਹਨਾਂ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਨੇ ਪ੍ਰੇਮ ਸਿੰਘ ਭੰਗੂ ਅਤੇ ਭਾਜਪਾ ਤੇ ਸਹਿਯੋਗੀ ਦਲਾਂ ਨੇ ਵਿਕਾਸ ਸ਼ਰਮਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।
2002 ਵਿਚ ਇੱਥੋਂ ਕਾਂਗਰਸ ਦੇ ਉਮੀਦਵਾਰ ਜਸਜੀਤ ਸਿੰਘ ਰੰਧਾਵਾ ਜੇਤੂ ਰਹੇ, ਜਦਕਿ 2007 ਵਿਚ ਮਦਨ ਲਾਲ ਜਲਾਲਪੁਰ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਸਨ। 2012 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਰਪ੍ਰੀਤ ਕੌਰ ਨੇ ਮਦਨ ਲਾਲ ਜਲਾਲਪੁਰ ਨੂੰ ਹਰਾ ਕੇ ਸੀਟ ਜਿੱਤੀ ਸੀ। 2017 ਦੀਆਂ ਚੋਣਾਂ ਵਿਚ ਮਦਨ ਲਾਲ ਜਲਾਲਪੁਰ ਕਾਂਗਰਸ ਦੀ ਟਿਕਟ 'ਤੇ ਇੱਥੋਂ ਜਿੱਤੇ ਸਨ।
ਸਥਾਨਕ ਲੋਕਾਂ ਦੀਆਂ ਮੁੱਖ ਮੰਗਾਂ
-ਗੈਰ-ਕਾਨੂੰਨੀ ਮਾਈਨਿੰਗ ਨੂੰ ਖਤਮ ਕਰਨਾ
-ਪਾਣੀ ਦੇ ਪ੍ਰਦੂਸ਼ਣ ਦੀ ਜਾਂਚ
-ਸਿਹਤ ਸਹੂਲਤਾਂ ਵਿਚ ਸੁਧਾਰ
-ਮੌਨਸੂਨ ਵਿਚ ਘੱਗਰ ਦੇ ਪਾਣੀ ਦਾ ਓਵਰਫਲੋਅ
ਕੁੱਲ ਵੋਟਰ: 1,60,204
ਮਰਦ ਵੋਟਰ: 86123
ਔਰਤ ਵੋਟਰ: 74,079
ਤੀਜਾ ਲਿੰਗ: 2
2. ਹਲਕਾ ਨਾਭਾ
ਨਾਭਾ ਇਕ ਪੁਰਾਣਾ ਅਤੇ ਇਤਿਹਾਸਕ ਸ਼ਹਿਰ ਹੈ। ਹਲਕੇ ਵਿਚ ਲਗਭਗ 150 ਪਿੰਡ ਸ਼ਾਮਲ ਹਨ। ਕਾਂਗਰਸ ਦੇ ਗੜ੍ਹ ਦੇ ਇਸ ਹਿੱਸੇ ਦੀ ਨੁਮਾਇੰਦਗੀ ਸਾਧੂ ਸਿੰਘ ਧਰਮਸੋਤ ਕਰ ਰਹੇ ਹਨ। ਮੌਜੂਦਾ ਚੋਣਾਂ ਲਈ ਕਾਂਗਰਸ ਨੇ ਇਕ ਵਾਰ ਫਿਰ ਸਾਧੂ ਸਿੰਘ ਧਰਮਸੋਤ ਨੂੰ ਮੌਕਾ ਦਿੱਤਾ ਹੈ। ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੇਵ ਸਿੰਘ ਮਾਨ ਅਤੇ ਅਕਾਲੀ ਦਲ ਬਸਪਾ ਦੇ ਉਮੀਦਵਾਰ ਕਬੀਰ ਦਾਸ ਨਾਲ ਹੈ। ਇਹਨਾਂ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਦੇ ਬਰਿੰਦਰ ਸਿੰਘ ਬਿੱਟੂ ਅਤੇ ਭਾਜਪਾ ਤੇ ਸਹਿਯੋਗੀ ਦਲਾਂ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਸ਼ਾਹਪੁਰ ਵੀ ਮੈਦਾਨ ਵਿਚ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਇੱਥੋਂ ਸਾਧੂ ਸਿੰਘ ਧਰਮਸੋਤ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇਵ ਮਾਨ ਨੂੰ ਹਰਾਇਆ ਸੀ।
ਮੁੱਖ ਸਮੱਸਿਆਵਾਂ
-ਪੀਣ ਵਾਲੇ ਸਾਫ਼ ਪਾਣੀ ਦੀ ਮੰਗ
- ਕੂੜੇ ਦਾ ਨਿਪਟਾਰਾ
-ਬਿਹਤਰ ਸੜਕਾਂ
-ਕਾਰਜਸ਼ੀਲ ਸਟਰੀਟ ਲਾਈਟਾਂ
ਕੁੱਲ ਵੋਟਰ- 1,81,138
ਮਰਦ ਵੋਟਰ -94,476
ਔਰਤ ਵੋਟਰ- 86,655
ਤੀਜਾ ਲਿੰਗ -7
3.ਹਲਕਾ ਪਟਿਆਲਾ ਸ਼ਹਿਰੀ
ਇਹ ਹਲਕਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਹੈ। ਕੈਪਟਨ ਅਮਰਿੰਦਰ ਸਿੰਘ 2002 ਤੋਂ ਇਸ ਹਲਕੇ ਤੋਂ ਨੁਮਾਇੰਦੇ ਬਣੇ ਹੋਏ ਹਨ। ਇਸ ਵਾਰ ਸਾਰਿਆਂ ਦੀਆਂ ਨਜ਼ਰਾਂ ਪਟਿਆਲਾ ਸ਼ਹਿਰੀ ਹਲਕੇ ’ਤੇ ਹਨ ਅਤੇ ਇੱਥੋਂ ਦਾ ਸਿਆਸੀ ਦੰਗਲ ਕਾਫੀ ਦਿਲਚਸਪ ਹੋਵੇਗਾ। ਇਸ ਵਾਰ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਗਠਜੋੜ ਕਰਕੇ ਇਸ ਸੀਟ ਤੋਂ ਚੋਣ ਲੜ ਰਹੇ ਹਨ। ਉਹਨਾਂ ਦੇ ਮੁਕਾਬਲੇ ਕਾਂਗਰਸ ਨੇ ਵਿਸ਼ਨੂੰ ਸ਼ਰਮਾ ਨੂੰ ਟਿਕਟ ਦਿੱਤੀ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ, ਅਕਾਲੀ ਦਲ ਬਸਪਾ ਦੇ ਹਰਪਾਲ ਜੁਨੇਜਾ ਅਤੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਮੱਖਣ ਸਿੰਘ ਸਹੋਲੀ ਵੀ ਚੋਣ ਮੈਦਾਨ ਵਿਚ ਹਨ।
ਸਥਾਨਕ ਲੋਕਾਂ ਦੀਆਂ ਮੁੱਖ ਮੰਗਾਂ
-ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ
-ਸਹੀ ਸੀਵਰੇਜ ਸਿਸਟਮ
-ਚੱਲ ਰਹੇ ਪ੍ਰਾਜੈਕਟਾਂ ਦਾ ਕੰਮ ਮੁਕੰਮਲ ਕਰਨਾ
-ਬਰਸਾਤੀ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧ
ਕੁੱਲ ਵੋਟਰ-1,60,832
ਮਰਦ ਵੋਟਰ-82,763
ਔਰਤ ਵੋਟਰ-78,055
ਤੀਜਾ ਲਿੰਗ-14
4. ਹਲਕਾ ਪਟਿਆਲਾ ਦਿਹਾਤੀ
ਇਹ ਹਿੰਦੂ ਵੋਟਰਾਂ ਦੀ ਬਹੁਤਾਤ ਵਾਲੀ ਸੀਟ ਹੈ। ਹਲਕੇ ਤੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਿਧਾਇਕ ਹਨ। ਇਸ ਵਾਰ ਕਾਂਗਰਸ ਦੇ ਉਹਨਾਂ ਦੇ ਬੇਟੇ ਮੋਹਿਤ ਮਹਿੰਦਰਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਮੋਹਿਤ ਮਹਿੰਦਰਾ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਡ. ਬਲਬੀਰ ਸਿੰਘ ਨਾਲ ਰਹਿਣ ਵਾਲਾ ਹੈ। ਇਹਨਾਂ ਤੋਂ ਇਲਾਵਾ ਅਕਾਲੀ ਦਲ ਤੇ ਬਸਪਾ ਦੇ ਜਸਪਾਲ ਸਿੰਘ ਬਿੱਟੂ, ਸੰਯੁਕਤ ਸਮਾਜ ਮੋਰਚਾ ਦੇ ਧਰਮਿੰਦਰ ਸਿੰਘ ਅਤੇ ਭਾਜਪਾ ਤੇ ਸਹਿਯੋਗੀ ਦਲਾਂ ਦੇ ਉਮੀਦਵਾਰ ਸੰਜੀਵ ਸ਼ਰਮਾ ਵੀ ਚੋਣ ਮੈਦਾਨ ਵਿਚ ਹਨ। ਕਾਂਗਰਸ ਦੇ ਬ੍ਰਹਮ ਮਹਿੰਦਰਾ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ 2017 ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਨਵੀਰ ਸਿੰਘ ਟਿਵਾਣਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ।
ਸਥਾਨਕ ਲੋਕਾਂ ਦੀਆਂ ਮੁੱਖ ਮੰਗਾਂ
- 'ਵੱਡੀ ਨਦੀ' ਪ੍ਰਾਜੈਕਟ ਮੁਕੰਮਲ ਕਰਨਾ
- ਪਟਿਆਲਾ-ਸਰਹਿੰਦ ਰੋਡ ਨੂੰ ਚੌੜਾ ਕਰਨਾ
-ਤੰਗ ਗਲੀਆਂ ਦੀ ਸਮੱਸਿਆ
ਕੁੱਲ ਵੋਟਰ- 2,19,989
ਮਰਦ ਵੋਟਰ- 1,13,699
ਔਰਤ ਵੋਟਰ- 1,06,281
ਤੀਜਾ ਲਿੰਗ 9
5. ਹਲਕਾ ਰਾਜਪੁਰਾ
ਪਟਿਆਲਾ ਦੇ ਰਾਜਪੁਰਾ ਹਲਕੇ ਨੂੰ ਪੰਜਾਬ ਦਾ ਗੇਟਵੇ ਵੀ ਕਿਹਾ ਜਾਂਦਾ ਹੈ। ਵਿਧਾਨ ਸਭਾ ਹਲਕੇ ਰਾਜਪੁਰਾ ਵਿਚ ਇਸ ਸਮੇਂ ਕਾਂਗਰਸ ਦੇ ਹਰਦਿਆਲ ਸਿੰਘ ਕੰਬੋਜ ਮੌਜੂਦਾ ਵਿਧਾਇਕ ਹਨ। ਵਿਧਾਨ ਸਭਾ ਚੋਣਾਂ ਲਈ ਇਕ ਵਾਰ ਫਿਰ ਹਰਦਿਆਲ ਕੰਬੋਜ ਮੈਦਾਨ ਵਿਚ ਹਨ। ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੀਨਾ ਮਿੱਤਲ ਅਤੇ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਨਾਲ ਹੋਵੇਗਾ। ਇਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਨੇ ਹਰਵਿੰਦਰ ਸਿੰਘ ਹਰਪਾਲਪੁਰ, ਭਾਜਪਾ ਤੇ ਸਹਿਯੋਗੀ ਦਲਾਂ ਨੇ ਜਗਦੀਸ਼ ਕੁਮਾਰ ਜੱਗਾ ਅਤੇ ਲੋਕ ਇਨਸਾਫ ਪਾਰਟੀ ਨੇ ਜੋਗਾ ਸਿੰਘ ਚਪੜ ਨੂੰ ਟਿਕਟ ਦਿੱਤੀ ਹੈ।
ਸਥਾਨਕ ਲੋਕਾਂ ਦੀਆਂ ਮੁੱਖ ਸਮੱਸਿਆਵਾਂ
-ਸਹੀ ਸੀਵਰੇਜ ਸਿਸਟਮ
-ਕੂੜੇ ਦੇ ਮਾੜੇ ਪ੍ਰਬੰਧ
-ਪਾਣੀ ਦੀ ਸਪਲਾਈ
- ਟ੍ਰੈਫਿਕ ਜਾਮ
-ਕਬਜ਼ਿਆ ਨੂੰ ਹਟਾਉਣਾ
-ਨਸ਼ੇ ਦੀ ਸਮੱਸਿਆ
ਕੁੱਲ ਵੋਟਰ-1,76,920
ਮਰਦ ਵੋਟਰ-93,214
ਔਰਤ ਵੋਟਰ-83,673
6. ਹਲਕਾ ਸਮਾਣਾ
ਹਲਕਾ ਸਮਾਣਾ ਤੋਂ ਸਾਬਕਾ ਵਿੱਤ ਮੰਤਰੀ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੇ ਬੇਟੇ ਰਜਿੰਦਰ ਸਿੰਘ ਕਾਂਗਰਸ ਪਾਰਟੀ ਵੱਲੋਂ ਦੂਸਰੀ ਵਾਰ ਚੋਣ ਮੈਦਾਨ ਵਿਚ ਹਨ। ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੇਤਨ ਸਿੰਘ ਜੌੜਾਮਾਜਰਾ ਅਤੇ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਨਾਲ ਹੋਵੇਗਾ। ਇਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਨੇ ਰਛਪਾਲ ਸਿੰਘ ਜੌੜਾਮਾਜਰਾ ਅਤੇ ਭਾਜਪਾ ਤੇ ਸਹਿਯੋਗੀ ਦਲਾਂ ਨੇ ਸੁਰਿੰਦਰ ਸਿੰਘ ਖੇੜਕੀ ਨੂੰ ਟਿਕਟ ਦਿੱਤੀ ਹੈ। 2017 ਵਿਚ ਰਜਿੰਦਰ ਸਿੰਘ ਨੇ ਕਾਂਗਰਸ ਲਈ ਸੀਟ ਜਿੱਤੀ ਸੀ।
ਸਥਾਨਕ ਲੋਕਾਂ ਦੀਆਂ ਮੁੱਖ ਸਮੱਸਿਆਵਾਂ
-ਘੱਗਰ ਕਾਰਨ ਹੜ੍ਹ ਦੀ ਸਮੱਸਿਆ
-ਪਾਣੀ ਦੀ ਨਿਕਾਸੀ
- ਨਾਜਾਇਜ਼ ਕਬਜੇ
-ਸਿਹਤ ਸਹੂਲਤਾਂ
ਕੁੱਲ ਵੋਟਰ- 1,90,608
ਮਰਦ ਵੋਟਰ- 99,116
ਔਰਤ ਵੋਟਰ-91,476
ਤੀਜਾ ਲਿੰਗ- 16
Chairman Punjab Mandi Board Lal Singh
7. ਹਲਕਾ ਸਨੌਰ
ਸਨੌਰ ਇਕ ਦਿਹਾਤੀ ਹਲਕਾ ਹੈ, ਇਹ ਕਿਸੇ ਸਮੇਂ ਸਾਬਕਾ ਐਸਜੀਪੀਸੀ ਪ੍ਰਧਾਨ ਅਤੇ ਅਕਾਲੀ ਆਗੂ ਗੁਰਚਰਨ ਸਿੰਘ ਟੌਹੜਾ ਦਾ ਗੜ੍ਹ ਸੀ ਪਰ ਨਾਲ ਲਾਲ ਸਿੰਘ ਨੇ ਇਸ ਨੂੰ ਕਾਂਗਰਸ ਦਾ ਗੜ੍ਹ ਬਣਾ ਦਿੱਤਾ। ਇਸ ਹਲਕੇ ਵਿਚ ਕਾਂਗਰਸ ਦੇ ਹਰਿੰਦਰਪਾਲ ਸਿੰਘ ਹੈਰੀਮਾਨ ਅਤੇ ਅਕਾਲੀ ਦਲ ਦੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਆਹਮੋ ਸਾਹਮਣੇ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਪਠਾਣਮਾਜਰਾ, ਸੰਯੁਕਤ ਸਮਾਜ ਮੋਰਚਾ ਨੇ ਬੂਟਾ ਸਿੰਘ ਸ਼ਾਦੀਪੁਰ ਅਤੇ ਭਾਜਪਾ ਤੇ ਸਹਿਯੋਗੀ ਦਲਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਭਰਤ ਇੰਦਰ ਸਿੰਘ ਚਾਹਲ ਦੇ ਪੁੱਤਰ ਬਿਕਰਮਜੀਤ ਇੰਦਰ ਸਿੰਘ ਚਾਹਲ ਨੂੰ ਟਿਕਟ ਦਿੱਤੀ ਹੈ।
ਸਥਾਨਕ ਲੋਕਾਂ ਦੀਆਂ ਮੁੱਖ ਸਮੱਸਿਆਵਾਂ
- ਦੂਸ਼ਿਤ ਪਾਣੀ ਦੀ ਸਮੱਸਿਆ
-ਸਿਹਤ ਸਹੂਲਤਾਂ
-ਘੱਗਰ ਦੇ ਹੜ੍ਹ ਕਾਰਨ ਨੁਕਸਾਨ
ਕੁੱਲ ਵੋਟਰ 2,20,306
ਮਰਦ ਵੋਟਰ- 1,16,078
ਔਰਤ ਵੋਟਰ- 1,04,224
ਤੀਜਾ ਲਿੰਗ- 4
8. ਹਲਕਾ ਸ਼ੁਤਰਾਣਾ
ਹਲਤਾ ਸ਼ੁਤਰਾਣਾ ਤੋਂ ਕਾਂਗਰਸ ਨੇ ਇਸ ਵਾਰ ਦਰਬਾਰਾ ਸਿੰਘ ਨੂੰ ਚੋਣ ਲੜਨ ਦਾ ਮੌਕਾ ਦਿੱਤਾ ਹੈ। ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਬਾਜ਼ੀਗਰ ਅਤੇ ਅਕਾਲੀ ਦਲ ਦੇ ਉਮੀਦਵਾਰ ਵਰਿੰਦਰ ਕੌਰ ਲੂੰਬਾ ਨਾਲ ਹੋਵੇਗਾ। ਇਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਨੇ ਅਮਰਜੀਤ ਸਿੰਘ ਘੱਗਾ ਅਤੇ ਭਾਜਪਾ ਤੇ ਸਹਿਯੋਗੀ ਦਲਾਂ ਨੇ ਨਰਾਇਣ ਸਿੰਘ ਨੂੰ ਚੌਣ ਮੈਦਾਨ ਵਿਚ ਉਤਾਰਿਆ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਨਿਰਮਲ ਸਿੰਘ ਨੇ ਅਕਾਲੀ ਦਲ ਦੇ ਵਰਿੰਦਰ ਕੌਰ ਲੂੰਬਾ ਨੂੰ ਕਾਫੀ ਵੋਟਾਂ ਦੇ ਅੰਤਰ ਨਾਲ ਹਰਾਇਆ ਸੀ।
ਸਥਾਨਕ ਲੋਕਾਂ ਦੀਆਂ ਮੁੱਖ ਸਮੱਸਿਆਵਾਂ
-ਸਿੱਖਿਆ ਸਹੂਲਤਾਂ ਦੀ ਘਾਟ
-ਸਿਹਤ ਸਹੂਲਤਾਂ ਦੀ ਘਾਟ
- ਫਿਕ ਸਮੱਸਿਆ
-ਕਾਲਜ ਬਣਾਉਣ ਦੀ ਮੰਗ
ਕੁੱਲ ਵੋਟਰ- 1.78 ਲੱਖ
ਮਰਦ ਵੋਟਰ- 93,401
ਔਰਤ ਵੋਟਰ-85,558
ਤੀਜਾ ਲਿੰਗ-6