
ASI ਬਲਬੀਰ ਸਿੰਘ ਨੇ ਨੌਜਵਾਨ ’ਤੇ ਦਰਜ ਕੀਤਾ ਸੀ ਨਸ਼ੇ ਦਾ ਨਾਜਾਇਜ਼ ਪਰਚਾ
ਮੋਗਾ: 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਥਾਣਾ ਬੰਧਨੀ ਦੀ ਪੁਲਿਸ ਨੇ ਲੋਪੋ ਪੁਲਿਸ ਚੌਕੀ ਦੇ ਮੌਜੂਦਾ ਇੰਚਾਰਜ ਏਐਸਆਈ ਬਲਬੀਰ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਬਲਬੀਰ ਸਿੰਘ ਖ਼ਿਲਾਫ਼ 7-13(2) ਅਤੇ ਆਈ.ਪੀ.ਸੀ.420, 406 ਤਹਿਤ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਏਐਸਆਈ ਬਲਬੀਰ ਸਿੰਘ ਨੇ ਕੁਲਵਿੰਦਰ ਸਿੰਘ ਨਾਮਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਖ਼ਿਲਾਫ਼ ਨਸ਼ੇ ਦਾ ਨਜਾਇਜ਼ ਪਰਚਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ: ਟਰੱਕ ਅਤੇ ਸਕੂਲ ਵੈਨ ਦੀ ਟੱਕਰ ’ਚ ਵਿਦਿਆਰਥੀ ਦੀ ਮੌਤ, ਵੈਨ ਡਰਾਈਵਰ ਗੰਭੀਰ ਜ਼ਖਮੀ
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਚੌਕੀ ਇੰਚਾਰਜ ਬਲਵੀਰ ਸਿੰਘ ਨੇ ਕਿਹਾ ਸੀ ਕਿ ਤੁਹਾਡੇ ਲੜਕੇ ਕੁਲਵਿੰਦਰ ਸਿੰਘ ਕੋਲੋਂ ਨਸ਼ੀਲੀਆਂ ਗੋਲੀਆਂ ਫੜੀਆਂ ਗਈਆਂ ਹਨ। ਉਸ ਨੇ ਕਿਹਾ ਸੀ ਕਿ ਜੇਕਰ ਤੁਸੀਂ ਆਪਣੇ ਲੜਕੇ ਨੂੰ ਬਚਾਉਣਾ ਚਾਹੁੰਦੇ ਹੋ ਤਾਂ 50,000 ਰੁਪਏ ਦਿਓ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪੈਸੇ ਦੇਣ ਦੇ ਬਾਵਜੂਦ ਕੁਲਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਹਾਲਾਂਕਿ ਬਾਅਦ ਵਿਚ ਅਦਾਲਤ ਨੇ ਕੁਲਵਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਸੀ।